ਸਾਗਰ ਰਾਣਾ ਮਰਡਰ ਦੇ ਦੋਸ਼ੀ ਓਲੰਪੀਅਨ ਸੁਸ਼ੀਲ ਪਹਿਲਵਾਨ ਨੇ ਹੁਣ ਤਿਹਾੜ ਜੇਲ 'ਚ ਮੰਗਿਆ TV

By  Baljit Singh July 4th 2021 05:25 PM

ਨਵੀਂ ਦਿੱਲੀ : ਜੂਨੀਅਰ ਪਹਿਲਵਾਨ ਸਾਗਰ ਰਾਣਾ ਹੱਤਿਆਕਾਂਡ ਦੇ ਮੁੱਖ ਦੋਸ਼ੀ ਓਲੰਪੀਅਨ ਪਹਿਲਵਾਨ ਸੁਸ਼ੀਲ ਕੁਮਾਰ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ਤੋਂ TV ਦੀ ਡਿਮਾਂਡ ਕੀਤੀ ਹੈ। ਸੁਸ਼ੀਲ ਕੁਮਾਰ ਨੇ ਤਿਹਾੜ ਪ੍ਰਸ਼ਾਸਨ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਹ ਆਪਣੀ ਸੈੱਲ 'ਚ ਇਸ ਲਈ TV ਚਾਹੁੰਦਾ ਹੈ ਤਾਂ ਜੋ ਦੇਸ਼ ਦੁਨੀਆ 'ਚ ਕੀ ਚੱਲ ਰਿਹਾ ਹੈ। ਉਹ ਸਭ TV 'ਤੇ ਦੇਖ ਸਕਣ। ਖਾਸ ਕਰ ਕੇ ਕੁਸ਼ਤੀ ਬਾਰੇ ਇਸ ਲਈ ਉਸ ਨੇ ਪਰਸੋਂ ਚਿੱਠੀ ਲਿਖ ਕੇ ਤਿਹਾੜ ਪ੍ਰਸ਼ਾਸਨ ਤੋਂ ਟੀਵੀ ਦੇਣ ਦੀ ਗੁਹਾਰ ਲਾਈ ਹੈ। ਪੜੋ ਹੋਰ ਖਬਰਾਂ: ਮੋਗਾ ਪੁਲਿਸ ਵਲੋਂ KTF ਨਾਲ ਸਬੰਧਤ ਤਿੰਨ ਲੋਕ ਗ੍ਰਿਫਤਾਰ, ਹਥਿਆਰ ਤੇ ਹੈਰੋਇਨ ਵੀ ਬਰਾਮਦ ਸੁਸ਼ੀਲ ਕੁਮਾਰ ਤਿਹਾੜ ਦੇ ਜੇਲ੍ਹ ਨੰਬਰ 2 ਦੇ ਇਕ ਹਾਈ ਸੁਰੱਖਿਆ ਸੈੱਲ 'ਚ ਬੰਦ ਹੈ। ਹਾਲਾਂਕਿ ਉਸ ਨੂੰ ਹਾਲੇ ਜੇਲ੍ਹ ਦੇ ਅੰਦਰ ਜੇਲ੍ਹ ਮੈਨਿਊਲ ਦੇ ਹਿਸਾਬ ਨਾਸ ਅਖਬਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ ਪਰ TV ਦੀ ਡਿਮਾਂਡ 'ਤੇ ਹਾਲੇ ਤਿਹਾੜ ਪ੍ਰਸ਼ਾਸਨ ਨੇ ਕੋਈ ਫੈਸਲਾ ਨਹੀਂ ਲਿਆ ਹੈ। ਇਸ ਤੋਂ ਪਹਿਲਾਂ ਵੀ ਸੁਸ਼ੀਲ ਨੇ ਜੇਲ੍ਹ ਪ੍ਰਸ਼ਾਸਨ ਤੋਂ ਹਾਈ ਪ੍ਰੋਟੀਨ ਦੀ ਡਿਮਾਂਡ ਕੀਤੀ ਸੀ ਜਿਸ ਨੂੰ ਕੋਰਟ ਤੇ ਜੇਲ੍ਹ ਪ੍ਰਸ਼ਾਸਨ ਨੇ ਠੁਕਰਾ ਦਿੱਤਾ ਸੀ। ਪੜੋ ਹੋਰ ਖਬਰਾਂ: ਕਿਸਾਨਾਂ ਨੂੰ ਘੱਟੋ-ਘੱਟ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ : ਏ. ਵੇਨੂੰ ਪ੍ਰਸਾਦ -PTC News

Related Post