ਰਾਜਸੀ ਦਬਾਅ ਦੇ ਚੱਲਦੇ ਫਰੀਦਕੋਟ ਦੀ ਅਨਾਜ ਮੰਡੀ ਦਾ ਲਿਫਟਿੰਗ ਦਾ ਟੈਂਡਰ ਰੱਦ ਕਰ ਠੇਕੇਦਾਰ ਨੂੰ ਕੀਤਾ ਬਲੈਕ ਲਿਸਟ

By  Joshi April 17th 2018 06:37 PM

ਰਾਜਸੀ ਦਬਾਅ ਦੇ ਚੱਲਦੇ ਫਰੀਦਕੋਟ ਦੀ ਅਨਾਜ ਮੰਡੀ ਦਾ ਲਿਫਟਿੰਗ ਦਾ ਟੈਂਡਰ ਰੱਦ ਕਰ ਠੇਕੇਦਾਰ ਨੂੰ ਕੀਤਾ ਬਲੈਕ ਲਿਸਟ

ਫਰੀਦਕੋਟ ਦੀ ਅਨਾਜ ਮੰਡੀ ਇਸ ਵੇਲੇ ਸਿਆਸੀ ਅਖਾੜਾ ਬਣ ਚੁੱਕੀ ਹੈ ਅਤੇ ਇਸ ਕਿੜ ਦੇ ਚਲਦਿਆਂ ਮੰਡੀ ਵਿੱਚ ਪਿਆ ਅਨਾਜ ਲਿਫਟਿੰਗ ਨਾ ਹੋਣ ਕਾਰਨ ਰੁਲ ਰਿਹਾ ਹੈ।ਜਿਥੇ ਇਕ ਪਾਸੇ ਸੱਤਾਧਾਰੀ ਪਾਰਟੀ ਦੇ ਵਰਕਰਾਂ ਨੂੰ ਲਿਫਟਿੰਗ ਦਾ ਠੇਕਾ ਨਾ ਮਿਲਣ ਦੇ ਚਲਦੇ ਦੂਜੇ ਧਿਰ ਦੇ ਠੇਕੇਦਾਰ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਠੇਕੇਦਾਰ ਵੱਲੋ ਦੋਸ਼ ਲਗਾਏ ਜਾ ਰਹੇ ਹਨ ਕਿ ਰਾਜਸੀ ਦਬਾਅ ਦੇ ਚਲਦੇ ਉਨ੍ਹਾਂ ਨੂੰ ਗੱਡੀਆਂ ਨਹੀਂ ਦਿੱਤੀਆਂ ਜਾ ਰਹੀਆਂ ਅਤੇ ਨਾਲ ਹੀ ਲੇਬਰ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਅਤੇ ਜੇਕਰ ਉਹ ਗੱਡੀਆਂ ਲੋਡ ਕਰ ਗੋਦਾਮਾਂ ਵਿੱਚ ਭੇਜਦੇ ਹਨ ਤਾਂ ਉਨ੍ਹਾਂ ਨੂੰ ਗੇਟ ਪਾਸ ਨਹੀਂ ਦਿੱਤੇ ਜਾ ਰਹੇ।ਇਸੇ ਦੇ ਚਲਦਿਆਂ ਅੱਜ ਅਧਿਕਾਰੀਆਂ ਵੱਲੋਂ ਲਿਫਟਿੰਗ ਸਮੇ ਸਿਰ ਨਾ ਕਰਵਾਏ ਜਾਣ ਦੇ ਚੱਲਦਿਆਂ ਠੇਕੇਦਾਰ ਦਾ ਠੇਕਾ ਕੈਂਸਲ ਕਰ ਉਸਨੂੰ ਇਕ ਸਾਲ ਲਈ ਬਲੈਕ ਲਿਸਟ ਕਰ ਦਿੱਤਾ ਗਿਆ ਅਤੇ ਦੂਜੇ ਬੋਲੀਕਾਰ ਨੂੰ ਲਿਫਟਿੰਗ ਦਾ ਠੇਕਾ ਦੇ ਦਿੱਤਾ ਗਿਆ।

Takedown tender for lifting Grain Market Faridkot due to political pressureਇਸ ਮੌਕੇ ਟੈਂਡਰ ਹਾਸਿਲ ਕਰਨ ਵਾਲੀ ਪੱਲੇਦਾਰ ਲੇਬਰ ਸੋਸਾਇਟੀ ਦੇ ਠੇਕੇਦਾਰ ਕ੍ਰਿਸ਼ਨ ਦੇਵ ਨੇ ਕਿਹਾ ਕਿ ਸਿਆਸੀ ਦਬਾਅ ਦੇ ਚਲਦੇ ਸਾਡੇ ਕੰਮ ਵਿੱਚ ਅੜਿਕੇ ਪਾਏ ਜਾ ਰਹੇ ਹਨ ਅਤੇ ਸਾਡੇ ਵੱਲੋਂ ਲੋਡਿੰਗ ਸ਼ੁਰੂ ਕਰ ਦਿੱਤੀ ਗਈ ਹੈ ਲੇਕਿਨ ਸਾਨੂੰ ਜਾਣਬੁਝ ਕੇ ਗੇਟਪਾਸ ਨਹੀਂ ਦਿੱਤੇ ਜਾ ਰਹੇ ਅਤੇ ਗੋਦਾਮਾਂ ਵਿੱਚ ਵੀ ਸਾਨੂੰ ਬੇਵਜਹ ਪ੍ਰੇਸ਼ਾਨ ਕੀਤਾ ਜਾ ਰਿਹਾ ਇਨ੍ਹਾਂ ਦਾ ਇਕੋ ਇਕ ਮਕਸਦ ਸਾਨੂ ਬਲੈਕ ਲਿਸਟ ਕਰਵਾਨਾ ਹੈ।ਉਨ੍ਹਾਂ ਕਿਹਾ ਕਿ ਟੈਂਡਰਾ ਸਮੇ ਸਾਡੇ ਟੈਂਡਰ ਖੋਲ੍ਹੇ ਹੀ ਨਹੀਂ ਗਏ ਅਤੇ ਮਾਣਯੋਗ ਹਾਈਕੋਰਟ ਦੇ ਹੁਕਮਾਂ ਦੇ ਬਾਅਦ ਸਾਡੇ ਟੈਂਡਰ ਦਰੁੱਸਤ ਹੋਣ ਕਾਰਨ ਠੇਕਾ ਸਾਨੂੰ ਮਿਲਿਆ ਸੀ ਪ੍ਰੰਤੂ ਸੱਤਾਧਾਰੀ ਪਾਰਟੀ ਦੇ ਦਬਾਅ ਕਾਰਨ ਸਾਡੇ ਠੇਕੇ ਕੈਂਸਲ ਕਰਵਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ।

Takedown tender for lifting Grain Market Faridkot due to political pressureਜਦ ਇਸ ਮਾਮਲੇ ਵਿੱਚ ਜ਼ਿਲਾ ਫ਼ੂਡ ਅਤੇ ਸਪਲਾਈ ਅਫਸਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਠੇਕੇਦਾਰ ਵੱਲੋਂ ਸਹੀ ਲਿਫਟਿੰਗ ਨਾ ਕਿਤੇ ਜਾਨ ਤੇ ਟ੍ਰਾਂਸਪੋਰਟ ਦਾ ਸਹੀ ਇੰਤਜ਼ਾਮ ਨਾ ਹੋਣ ਦੇ ਚਲਦੇ ਉਸਦਾ ਠੇਕਾ ਰੱਦ ਕਰ ਉਸਨੂੰ ਬਲੈਕ ਲਿਸਟ ਕਰ ਦਿੱਤਾ ਗਿਆ ਹੈ ਅਤੇ ਦੂਜੇ ਬੋਲੀਕਾਰ ਨੂੰ ਬੁਲਾ ਕੇ ਉਸੇ ਰੇਟ ਤੇ ਲਿਫਟਿੰਗ ਦਾ ਠੇਕਾ ਉਸ ਨੂੰ ਦਿੱਤਾ ਗਿਆ ਹੈ ਜੋ ਅੱਜ ਤੋਂ ਹੀ ਆਪਣਾ ਕੰਮ ਸ਼ੁਰੂ ਕਰ ਸਕਦਾ ਹੈ ਕਿਉਕਿ ਮੰਡੀ ਵਿੱਚ ਫ਼ਸਲ ਦੀ ਭਰਮਾਰ ਹੋਣ ਕਾਰਨ ਅਤੇ ਲਿਫਟਿੰਗ ਨਾ ਹੋਣ ਕਾਰਨ ਇਹ ਫੈਸਲਾ ਲਿਆ ਗਿਆ ਹੈ।

Takedown tender for lifting Grain Market Faridkot due to political pressureਉਨ੍ਹਾਂ ਕਿਹਾ ਕਿ ਇਸ ਵਕਤ ਤਕ 20 ਹਜ਼ਾਰ ਮੀਟਰ ਕਣਕ ਦੀ ਖਰੀਦ ਹੋ ਚੁਕੀ ਹੈ ਜਿਸ ਵਿਚੋਂ ਸਿਰਫ 1285 ਮੀਟਰ ਹੀ ਲਿਫਟ ਹੋਈ ਹੈ ਜਿਸ ਕਾਰਨ ਇਹ ਫੈਸਲਾ ਤੁਰੰਤ ਲੈਣਾ ਪਿਆ।

—PTC News

Related Post