ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦੀ ਮੀਟਿੰਗ 'ਚ ਨਵੇਂ ਹਸਪਤਾਲ ਅਤੇ ਮੈਡੀਕਲ ਕਾਲਜ ਨੂੰ ਮਿਲੀ ਪ੍ਰਵਾਨਗੀ   

By  Shanker Badra June 16th 2021 06:49 PM

ਹਜ਼ੂਰ ਸਾਹਿਬ : ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਬੋਰਡ ਦੀ ਇਕ ਅਹਿਮ ਆਨਲਾਈਨ ਮੀਟਿੰਗ ਭੁਪਿੰਦਰ ਸਿੰਘ ਮਿਨਹਾਸ ਦੀ ਪ੍ਰਧਾਨਗੀ ਹੇਠ ਮਿਤੀ 14 ਜੂਨ ਨੂੰ ਹੋਈ। ਇਸ ਮੀਟਿੰਗ ਵਿਚ ਬੋਰਡ ਦੇ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ ਅਤੇ ਮੀਤ ਪ੍ਰਧਾਨ ਗੁਰਿੰਦਰ ਸਿੰਘ ਬਾਵਾ ਵਲੋਂ ਸਮੂਹ ਮੈਂਬਰਾਂ ਨਾਲ ਮਿਲ ਕੇ ਹਰਪਾਲ ਸਿੰਘ ਭਾਟੀਆ ਨੂੰ ਬੋਰਡ ਦਾ ਮੈਬਰ ਨਾਮਜਦ ਕੀਤਾ। ਮੀਟਿੰਗ ਵਿਚ ਸਰਵ ਸੰਮਤੀ ਨਾਲ ਗੁਰਦੁਆਰਾ ਬੋਰਡ ਦਾ ਸਾਲ 2021-2022 ਦਾ ਸਾਲਾਨਾ ਬਜਟ 65 ਕਰੋੜ 93 ਲੱਖ 20 ਹਜ਼ਾਰ ਰੁਪਏ ਵੀ ਪਾਸ ਕੀਤਾ ਗਿਆ ਹੈ। [caption id="attachment_507149" align="aligncenter" width="197"]Takht Sri Hazur Sahib Board meeting approves new hospital and medical college in Hazur Sahib ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦੀ ਮੀਟਿੰਗ 'ਚ ਨਵੇਂ ਹਸਪਤਾਲ ਅਤੇ ਮੈਡੀਕਲ ਕਾਲਜ ਨੂੰ ਮਿਲੀ ਪ੍ਰਵਾਨਗੀ[/caption] ਭੁਪਿੰਦਰ ਸਿੰਘ ਮਿਨਹਾਸ ਅਤੇ ਗੁਰਿੰਦਰ ਸਿੰਘ ਬਾਵਾ ਨੇ ਜਾਣਕਾਰੀ ਦਿੱਤੀ ਕਿ ਪਿਛਲੇ ਦਿਨੀ ਗੁਰਤਾਗੱਦੀ ਸਮਾਗਮ ਸਮੇ ਤਖ਼ਤ ਸਾਹਿਬ ਦੇ ਮਾਨਯੋਗ ਜਥੇਦਾਰ ਸਾਹਿਬ ਸਿੰਘ ਸਾਹਿਬ ਕੁਲਵੰਤ ਸਿੰਘ ਜੀ ਵਲੋਂ ਸਮੂਹ ਸੰਗਤਾਂ ਨੂੰ ਸੰਦੇਸ਼ ਜਾਰੀ ਕੀਤਾ ਗਿਆ ਸੀ ਕਿ ਸ੍ਰੀ ਹਜ਼ੂਰ ਸਾਹਿਬ ਦੀਆਂ ਸੰਗਤਾਂ ਨੂੰ ਸ਼ਹਿਰ ਵਿਚ ਮੈਡੀਕਲ ਸਹੂਲਤ ਨਾ ਹੋਣ ਕਰਕੇ ਬਾਹਰ ਜਾ ਕੇ ਆਪਣਾ ਇਲਾਜ ਕਰਵਾਣਾ ਪੈਂਦਾ ਹੈ, ਇਸ ਸਮੱਸਿਆ ਦੇ ਹੱਲ ਲਈ 1 ਮਾਲਟੀਸਪੈਸ਼ਲ ਹਸਪਤਾਲ ਸ੍ਰੀ ਹਜ਼ੂਰ ਸਾਹਿਬ ਵਿੱਚ ਖੋਲਿਆ ਜਾਵੇ ਅਤੇ ਇਸਦੇ ਨਾਲ ਹੀ ਉੱਚ ਪੱਧਰੀ ਵਰਤਮਾਨ ਸਿਖਿਆ ਪ੍ਰਨਾਲੀ  ਨਾਲ ਜੋੜਨ ਵਾਲਾ ਸਕੂਲ ਖੋਲਿਆ ਜਾਵੇ। [caption id="attachment_507150" align="aligncenter" width="299"]Takht Sri Hazur Sahib Board meeting approves new hospital and medical college in Hazur Sahib ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦੀ ਮੀਟਿੰਗ 'ਚ ਨਵੇਂ ਹਸਪਤਾਲ ਅਤੇ ਮੈਡੀਕਲ ਕਾਲਜ ਨੂੰ ਮਿਲੀ ਪ੍ਰਵਾਨਗੀ[/caption] ਇਸ ਮੀਟਿੰਗ ਵਿਚ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਦੀ ਪ੍ਰੇਰਨਾ ਸਦਕਾ ਬੋਰਡ ਵਲੋਂ ਨਵੇਂ ਹਸਪਤਾਲ ਅਤੇ ਮੈਡੀਕਲ ਕਾਲਜ ਨੂੰ ਬਣਾਉਣ ਦੀ ਪ੍ਰਵਾਨਗੀ ਸਮੂਹ ਮੈਂਬਰ ਸਾਹਿਬਾਨ ਅਤੇ ਅਹੁਦੇਦਾਰਾਂ ਦੀ ਸਹਿਮਤੀ ਨਾਲ ਹੋਈ। ਬੋਰਡ ਦੇ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ ਅਤੇ ਮੀਤ ਪ੍ਰਧਾਨ ਗੁਰਿੰਦਰ ਸਿੰਘ ਬਾਵਾ ਨੇ ਪ੍ਰੈਸ ਨੂੰ ਇਕ ਬਿਆਨ ਜਾਰੀ ਕਰਕੇ ਜਾਣਕਾਰੀ ਦਿਤੀ ਕਿ ਬੋਰਡ ਦੀ ਮੀਟਿੰਗ ਵਿਚ ਮਾਨਯੋਗ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਦੀ ਪ੍ਰੇਰਨਾ ਨਾਲ ਬੋਰਡ ਵਲੋਂ ਨਵੇਂ ਹਸਪਤਾਲ ਅਤੇ ਮੈਡੀਕਲ ਕਾਲਜ ਨੂੰ ਬਣਾਉਣ ਲਈ ਪ੍ਰਵਾਨਗੀ ਦਿਤੀ ਗਈ ਹੈ ਅਤੇ ਇਸ ਸਾਰੇ ਕਾਰਜ ਲਈ ਇਕ 13 ਮੈਂਬਰੀ ਅਡਵਾਈਜ਼ਰੀ ਕਮੇਟੀ ਦਾ ਗਠਨ ਕੀਤੀ ਗਿਆ ਹੈ ,ਜਿਸ ਦੇ ਕਨਵੀਨਰ ਪਦਮਸ਼੍ਰੀ ਵਿਕਰਮਜੀਤ ਸਿੰਘ ਸਾਹਨੀ ਨੂੰ ਬਣਾਇਆ ਗਿਆ ਹੈ। [caption id="attachment_507148" align="aligncenter" width="243"]Takht Sri Hazur Sahib Board meeting approves new hospital and medical college in Hazur Sahib ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦੀ ਮੀਟਿੰਗ 'ਚ ਨਵੇਂ ਹਸਪਤਾਲ ਅਤੇ ਮੈਡੀਕਲ ਕਾਲਜ ਨੂੰ ਮਿਲੀ ਪ੍ਰਵਾਨਗੀ[/caption] ਇਸ ਕਮੇਟੀ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਯਾਨੀ ਮੈਂਬਰ , ਤਰਲੋਚਨ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ , ਸੁਰਿੰਦਰ ਸਿੰਘ ਕੰਧਾਰੀ ਦੁਬਈ ਵਾਲੇ, ਕ੍ਰਿਕੇਟਰ ਹਰਭਜਨ ਸਿੰਘ ,ਗਾਇਕ ਅਮਰੀਕ ਸਿੰਘ ਮੀਕਾ , ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ , ਇੰਦੌਰ ਨਿਵਾਸੀ ,ਹਰਪਾਲ ਸਿੰਘ ਭਾਟੀਆ ਮੈਂਬਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਅਤੇ ਇਸ ਤੋਂ ਇਲਾਵਾ ਦੁਨੀਆ ਭਰ ਤੋਂ  5 ਹੋਰ ਮੈਂਬਰਾਂ ਦੀ ਨਿਯੁਕਤੀ ਕੋਆਰਡੀਨੇਟਰ ਵਿਕਰਮਜੀਤ ਸਿੰਘ ਸਾਹਨੀ ਵਲੋਂ ਕੀਤੀ ਜਾਵੇਗੀ। ਮਿਹਾਸ ਅਤੇ ਬਾਵਾ ਨੇ ਅੱਗੋਂ ਦੱਸਿਆ ਕਿ ਇਸ ਹਸਪਤਾਲ ਵਿੱਚ ਕੋਵਿਡਸੈਂਟਰ, ਡਾਇਲਸਿਸ ਸੈਂਟਰ, ਆਈ.ਸੀ.ਯੂ ਵਰਗੀਆਂ ਸੁਵਿਧਾਵਾਂ ਨਾਲ ਲੈਸ ਹੋਵੇਗਾ। ਉਨ੍ਹਾਂ ਦੱਸਿਆ ਕਿ ਜਥੇਦਾਰ ਸਾਹਿਬ ਨੇ ਗੁਰਤਾਗੱਦੀ ਸਮਾਗਮ ਦੌਰਾਨ ਸੰਗਤਾ ਨੂੰ ਸੰਦੇਸ਼ ਦਿੱਤਾ ਸੀ ਕਿ ਗੁਰਦੁਆਰਾ ਬੋਰਡ ਵਿਚ ਜਮਾਂ ਸੋਨਾ ਸੰਗਤਾ ਲਈ ਹਸਪਤਾਲ ਬਣਾਉਣ ਲਈ ਵਰਤਿਆ ਜਾਵੇ ,ਕਿਉੰਕਿ ਇਸ ਵੇਲੇ ਸੰਗਤਾਂ ਨੂੰ ਮੈਡੀਕਲ ਸਹੂਲਤਾਂ ਦੇਣਾ ਸਮੇਂ ਦੀ ਵੱਡੀ ਲੋੜ ਹੈ। ਇਸ ਮੀਟਿੰਗ ਵਿੱਚ ਰਵਿੰਦਰ ਸਿੰਘ ਬੁੰਗਈ  ਸਕੱਤਰ, ਪਰਮਜੋਤ ਸਿੰਘ ਚਹਿਲ ਮੈਬਰ ਅਤੇ ਕੋ ਆਰਡੀਨੇਟਰ, ਮੈਂਬਰ ਭਾਈ ਗੌਬਿੰਦ ਸਿੰਘ ਸਿੰਘ ਲੌਂਗੋਵਾਲ, ਰਘੂਜੀਤ ਸਿੰਘ ਵਿਰਕ, ਹਰਪਾਲ ਸਿੰਘ ਭਾਟੀਆ, ਮਨਪ੍ਰੀਤ ਸਿੰਘ ਕੁੰਜੀਵਾਲੇ ਅਤੇ ਹੋਰ ਮੈਂਬਰ ਮੌਜੂਦ ਸਨ। -PTCNews

Related Post