ਤਲਵੰਡੀ ਸਾਬੋ ਫਾਇਰਿੰਗ ਮਾਮਲਾ: ਕਾਂਗਰਸੀ ਆਗੂਆਂ ਮਗਰੋਂ ਹੁਣ ਪੁਲਿਸ ਨੂੰ ਅਕਾਲੀ ਦਲ ਦੇ ਵਰਕਰ ਦੋਸ਼ੀ ਲੱਗਣ ਲੱਗੇ, ਹੋਇਆ ਪਰਚਾ ਦਰਜ

By  Jashan A May 20th 2019 04:50 PM -- Updated: May 20th 2019 04:51 PM

ਤਲਵੰਡੀ ਸਾਬੋ ਫਾਇਰਿੰਗ ਮਾਮਲਾ: ਕਾਂਗਰਸੀ ਆਗੂਆਂ ਮਗਰੋਂ ਹੁਣ ਪੁਲਿਸ ਨੂੰ ਅਕਾਲੀ ਦਲ ਦੇ ਵਰਕਰ ਦੋਸ਼ੀ ਲੱਗਣ ਲੱਗੇ, ਹੋਇਆ ਪਰਚਾ ਦਰਜ,ਤਲਵੰਡੀ ਸਾਬੋ: ਬੀਤੇ ਦਿਨ ਲੋਕ ਸਭਾ ਚੋਣਾਂ ਦੌਰਾਨ ਤਲਵੰਡੀ ਸਾਬੋ ਵਿਖੇ ਇੱਕ ਪੋਲਿੰਗ ਬੂਥ 'ਤੇ ਹੋਈ ਫਾਇਰਿੰਗ ਦੇ ਮਾਮਲੇ 'ਚ ਤਲਵੰਡੀ ਸਾਬੋ ਪੁਲਿਸ ਵੱਲੋਂ ਹੁਣ ਸਾਬਕਾ ਅਕਾਲੀ ਦਲ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਸਮੇਤ 20 ਲੋਕਾਂ ਵਿਰੁੱਧ ਉਕਤ ਮਾਮਲੇ ਵਿਚ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

tl1 ਤਲਵੰਡੀ ਸਾਬੋ ਫਾਇਰਿੰਗ ਮਾਮਲਾ: ਕਾਂਗਰਸੀ ਆਗੂਆਂ ਮਗਰੋਂ ਹੁਣ ਪੁਲਿਸ ਨੂੰ ਅਕਾਲੀ ਦਲ ਦੇ ਵਰਕਰ ਦੋਸ਼ੀ ਲੱਗਣ ਲੱਗੇ, ਹੋਇਆ ਪਰਚਾ ਦਰਜ

ਦਰਜ ਮਾਮਲੇ ਨੂੰ ਸਾਬਕਾ ਅਕਾਲੀ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਕਾਂਗਰਸ ਦੀ ਭੁਖਲਾਹਟ ਦੱਸਦੇ ਹੋਏ ਪੁਲਿਸ ਅਤੇ ਸਰਕਾਰ ਦੀ ਧੱਕੇਸ਼ਾਹੀ ਕਰਾਰ ਦਿੱਤਾ ਹੈ।

ਹੋਰ ਪੜ੍ਹੋ:ਚੋਰਾਂ ਨੂੰ ਟੱਕਰੀ ਪੁਲਿਸ : ਨਗਦੀ ਸਮੇਤ, ਕੀਮਤੀ ਗਹਿਣੇ ਅਤੇ ਹੋਰ ਸਮਾਨ ਕੀਤਾ ਜ਼ਬਤ

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਬੀਤੇ ਦਿਨ ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਕੁਝ ਕਾਂਗਰਸੀ ਵਰਕਰਾਂ ਨੇ ਆ ਕੇ ਉਨ੍ਹਾਂ ਦੇ ਬੂਥ ਉਤੇ ਹੰਗਾਮਾ ਕੀਤਾ।ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸੀਆਂ ਨੇ ਆ ਕੇ ਭੰਨਤੋੜ ਸ਼ੁਰੂ ਕਰ ਦਿੱਤੀ ਅਤੇ ਫਾਈਰਿੰਗ ਵੀ ਕੀਤੀ ਹੈ।

tl2 ਤਲਵੰਡੀ ਸਾਬੋ ਫਾਇਰਿੰਗ ਮਾਮਲਾ: ਕਾਂਗਰਸੀ ਆਗੂਆਂ ਮਗਰੋਂ ਹੁਣ ਪੁਲਿਸ ਨੂੰ ਅਕਾਲੀ ਦਲ ਦੇ ਵਰਕਰ ਦੋਸ਼ੀ ਲੱਗਣ ਲੱਗੇ, ਹੋਇਆ ਪਰਚਾ ਦਰਜ

ਜਿਸ ਤੋਂ ਬਾਅਦ ਇਸ ਮਾਮਲੇ 'ਚ ਕਾਂਗਰਸ ਦੇ ਜ਼ਿਲਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਅਤੇ ਹਲਕਾ ਤਲਵੰਡੀ ਸਾਬੋ ਦੇ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਸਮੇਤ 12 ਵਿਅਕਤੀਆਂ ‘ਤੇ ਮਾਮਲਾ ਦਰਜ ਹੋਇਆ ਸੀ।

-PTC News

Related Post