ਤਰਨਤਾਰਨ : ਦੋ ਧਿਰਾਂ 'ਚ ਲੜ੍ਹਾਈ ਨੇ ਧਾਰਿਆ ਖੂਨੀ ਰੂਪ, ਦੋ ਲੋਕਾਂ ਦੀ ਹੋਈ ਮੌਤ 

By  Joshi August 28th 2018 02:54 PM

ਤਰਨਤਾਰਨ : ਦੋ ਧਿਰਾਂ 'ਚ ਲੜ੍ਹਾਈ ਨੇ ਧਾਰਿਆ ਖੂਨੀ ਰੂਪ, ਦੋ ਲੋਕਾਂ ਦੀ ਹੋਈ ਮੌਤ

ਤਰਨਤਾਰਨ 'ਚ ਪੁਰਾਣੀ ਦੁਸ਼ਮਣੀ ਦੋ ਵਿਅਕਤੀਆਂ 'ਤੇ ਭਾਰੀ ਪੈ ਗਈ ਜਦੋਂ ਕਸਬਾ ਸ੍ਰੀ ਗੋਇੰਦਵਾਲ ਸਾਹਿਬ 'ਚ ਦੋ ਗੈਂਗ ਧਿਰਾਂ 'ਚ ਖੂਨੀ ਟਕਰਾਅ ਹੋ ਗਿਆ।  ਇਸ ਝੜਪ ਦੌਰਾਨ 100 ਗੋਲੀਆਂ ਚੱਲੀਆਂ, ਜਿਸ ਕਾਰਨ ਦੌ ਨੌਜਵਾਨਾਂ ਦੀ ਮੌਤ ਹੋਣ ਦੀ ਖਬਰ ਹੈ।

ਸਿਰਫ ਇੰਨ੍ਹਾ ਹੀ ਨਹੀਂ, ਬਲਕਿ ਇਸ ਗੋਲੀਬਾਰੀ 'ਚ ਕੁਝ ਹੋਰ ਲੋਕ ਵੀ ਜ਼ਖਮੀ ਹੋ ਗਏ, ਜਿੰਨ੍ਹਾਂ 'ਚ ਦੁਕਾਨਦਾਰ ਅਤੇ ਰਿਕਸ਼ੇ ਵਾਲਾ ਵੀ ਸ਼ਾਮਲ ਹਨ।

ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੌਕੇ ਤੋਂ ਤੇਜ਼ਧਾਰ ਹਥਿਆਰਾਂ ਸਮੇਤ ਗੱਡੀਆਂ ਨੂੰ ਕਬਜ਼ੇ 'ਚ ਲਿਆ ਗਿਆ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਇਹ ਮਾਮਲਾ ਆਪਸੀ ਰੰਜਿਸ਼ ਦਾ ਹੈ।

ਨੌਜਵਾਨਾਂ ਦੇ ਦੋ ਗੁੱਟਾਂ 'ਚ ਹੋਈ ਆਪਸੀ ਗਰਮਾ ਗਰਮੀ 'ਚ ਵੱਡੇ ਹਥਿਆਰਾਂ ਨਾਲ ਲੈਸ ਹੋ ਕੇ ਕਸਬੇ ਦੇ ਮੇਨ ਨਜ਼ਾਰ ਪਹੁੰਚ ਕੇ ਗੋਲੀਆਂ ਦਾ ਮੀਂਹ ਵਰ੍ਹਾਇਆ ਅਤਟ ਇਸ ਘਟਨਾ 'ਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਗੁਰਜੰਟ ਸਿੰਘ ਜੰਟਾ ਅਤੇ ਅਰਸ਼ਦੀਪ ਸਿੰਘ ਵਜੋਂ ਹੋਈ ਹੈ।

ਹਨੀਮਤ ੋeਹ ਰਹੀ ਕਿ ਬਜ਼ਾਰ ਬੰਦ ਸੀ ਜਿਸ ਕਾਰਨ ਕਈ ਲੋਕਾਂ ਦੀ ਜਾਨ ਬਚ ਗਈ ਹੈ।

ਐੱਸਐੱਸਪੀ ਦਰਸ਼ਨ ਸਿੰਘ ਮਾਨ ਮੁਤਾਬਕ, ਘਟਨਾ 'ਚ ਜ਼ਖਮੀ ਹੋਰ ਨੌਜਵਾਨਾਂ ਨੂੰ ਫਿਲਹਾਲ ਗੁਰੂ ਨਾਨਕ ਦੇਵ ਸੁਪਰ ਸਪੇਸ਼ਲਿਟੀ ਹਸਪਤਾਲ ਤਰਨਤਾਰਨ ਵਿਚ ਦਾਖਲ ਕਰਵਾਇਆ ਗਿਆ ਹੈ।

—PTC News

Related Post