ਨਸ਼ੇ ਦੀ ਭੇਂਟ ਚੜ੍ਹਿਆ ਇੱਕ ਹੋਰ ਨੌਜਵਾਨ, ਟੀਕਾ ਲਾਉਣ ਕਾਰਨ ਹੋਈ ਮੌਤ

By  Jashan A October 25th 2019 05:29 PM

ਨਸ਼ੇ ਦੀ ਭੇਂਟ ਚੜ੍ਹਿਆ ਇੱਕ ਹੋਰ ਨੌਜਵਾਨ, ਟੀਕਾ ਲਾਉਣ ਕਾਰਨ ਹੋਈ ਮੌਤ,ਤਰਨਤਾਰਨ: ਤਰਨਤਾਰਨ ਦੇ ਹਲਕਾ ਖੇਮਕਰਨ ਦੇ ਥਾਣਾ ਖਾਲੜਾ ਅਧੀਨ ਪੈਂਦੇ ਪਿੰਡ ਨਾਰਲਾ ਵਿਖੇ ਨਸ਼ੇ ਦੀ ਭੇਟ ਚੜ੍ਹਿਆ 25 ਸਾਲ ਨੌਜਵਾਨ ਦੀ ਨਸ਼ੇ ਦਾ ਟੀਕਾ ਲਾਉਣ ਕਾਰਨ ਮੌਤ ਹੋ ਗਈ।ਮ੍ਰਿਤਕ ਨੌਜਵਾਨ ਦੀ ਪਹਿਚਾਣ ਸੁਖਦੇਵ ਸਿੰਘ ਪੁੱਤਰ ਜਗਤਾਰ ਸਿੰਘ ਪੁੱਤਰ ਜਗਤਾਰ ਸਿੰਘ ਪਿੰਡ ਨਾਰਲਾ ਵਜੋਂ ਹੋਈ ਹੈ।

Drugਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਰਸ਼ਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਸੁਖਦੇਵ ਸਿੰਘ ਦਾਣਾ ਮੰਡੀ ਭਿਖੀਵਿੰਡ ਵਿਖੇ ਪੱਲੇਦਾਰੀ ਦਾ ਕੰਮ ਕਰਦਾ ਹੈ ਅਤੇ ਉਹ ਬੀਤੀ ਰਾਤ ਹੀ ਉਹ ਆਪਣੇ ਘਰ ਪਿੰਡ ਨਾਰਲਾ ਵਿਖੇ ਆਇਆ ਅਤੇ ਘਰੋਂ ਕਿਸੇ ਕੰਮ ਲਈ ਬਾਹਰ ਗਿਆ ਤਾਂ ਰਾਤ ਉਹ ਘਰ ਵਾਪਸ ਨਹੀਂ ਆਇਆ।

ਹੋਰ ਪੜ੍ਹੋ: ਜਲੰਧਰ :ਸੁਸਾਈਡ ਨੋਟ ਤੇ ਕਾਂਗਰਸੀ ਵਿਧਾਇਕ ਦਾ ਨਾਮ ਲਿਖਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ

ਮ੍ਰਿਤਕ ਦੇ ਭਰਾ ਰਸ਼ਪਾਲ ਸਿੰਘ ਨੇ ਦੱਸਿਆ ਕਿ ਅੱਜ ਤੋਂ ਪਹਿਲਾਂ ਵੀ ਪਿੰਡ ਨਾਰਲਾ ਵਿਖੇ ਨਸ਼ੇ ਕਾਰਨ ਤਿੰਨ ਤੋਂ ਚਾਰ ਮੌਤਾਂ ਹੋ ਚੁੱਕੀਆਂ ਹਨ, ਕਿਉਂਕਿ ਪਿੰਡ ਨਾਰਲਾ ਵਿਖੇ ਹੈਰੋਇਨ ਸਮੈਕ ਅਤੇ ਹੋਰ ਵੀ ਨਸ਼ੀਲੀ ਵਸਤੂਆਂ ਸ਼ਰੇਆਮ ਵਿਕਦੀਆਂ ਹਨ।

Drugਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਤਰਨਤਾਰਨ ਦੇ ਐੱਸਐੱਸਪੀ ਤੋਂ ਮੰਗ ਕਰਦੇ ਹੋਏ ਕਿਹਾ ਕਿ ਪਿੰਡ ਵਿਚ ਸ਼ਰੇਆਮ ਨਸ਼ਾ ਵੇਚਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਜੋ ਸਾਡੇ ਵਾਂਗ ਕਿਸੇ ਹੋਰ ਦਾ ਨੌਜਵਾਨ ਪੁੱਤ ਇਸ ਨਸ਼ੇ ਦੀ ਭੇਂਟ ਨਾ ਚੜ੍ਹ ਸਕੇ।

-PTC News

Related Post