ਬੀ.ਐੱਸ.ਐੱਫ. ਦੇ ਹੱਥ ਲੱਗੀ ਵੱਡੀ ਸਫ਼ਲਤਾ, ਬਰਾਮਦ ਕੀਤੀ ਹੈਰੋਇਨ

By  Jashan A December 9th 2018 12:44 PM

ਬੀ.ਐੱਸ.ਐੱਫ. ਦੇ ਹੱਥ ਲੱਗੀ ਵੱਡੀ ਸਫ਼ਲਤਾ, ਬਰਾਮਦ ਕੀਤੀ ਹੈਰੋਇਨ,ਤਰਨਤਾਰਨ: ਤਰਨਤਾਰਨ 'ਚ ਬੀ.ਐੱਸ.ਐੱਫ ਦੇ ਹੱਥ ਵੱਡੀ ਸਫ਼ਲਤਾ ਲੱਗੀ ਹੈ। ਭਾਰਤ ਪਾਕਿਸਤਾਨ ਸਰਹੱਦ ਤੇ ਤਾਇਨਾਤ ਭਾਰਤੀ ਬੀ.ਐੱਸ.ਐੱਫ ਦੀ 138ਵੀ ਬਟਾਲੀਅਨ ਨੇ ਪਾਕਿਸਤਾਨ ਤੋਂ ਲਿਆਂਦੇ ਨਸ਼ੀਲੇ ਪਦਾਰਥ ਫੜੇ ਹਨ।

bsf drug ਬੀ.ਐੱਸ.ਐੱਫ. ਦੇ ਹੱਥ ਲੱਗੀ ਵੱਡੀ ਸਫ਼ਲਤਾ, ਬਰਾਮਦ ਕੀਤੀ ਹੈਰੋਇਨ

ਦੱਸ ਦੇਈਏ ਕਿ ਬੀ.ਐੱਸ.ਐੱਫ ਦੁਆਰਾ ਸੰਘਣੇ ਕੋਹਰੇ 'ਚ ਸਰਚ ਅਪ੍ਰੇਸ਼ਨ ਕੀਤਾ ਗਿਆ। ਜਿਸ 'ਚ ਉਹਨਾਂ ਦੇ ਹੱਥ ਡੇਢ ਕਿਲੋ ਹੈਰੋਇਨ ਦੇ 3 ਪੈਕੇਟ ਲੱਗੇ ਹਨ।

bsf drug ਬੀ.ਐੱਸ.ਐੱਫ. ਦੇ ਹੱਥ ਲੱਗੀ ਵੱਡੀ ਸਫ਼ਲਤਾ, ਬਰਾਮਦ ਕੀਤੀ ਹੈਰੋਇਨ

ਜਾਣਕਾਰੀ ਮੁਤਾਬਕ ਬੀ. ਓ. ਪੀ. ਭੈਰੋਵਾਲ ਨੇ ਬੁਰਜੀ ਨੰਬਰ 119 ਦੇ ਖੇਤਾਂ, ਜੋ ਪਾਕਿਸਤਾਨ ਨਾਲ ਲੱਗਦੇ ਹਨ, 'ਚ ਸਰਚ ਆਪਰੇਸ਼ਨ ਦੌਰਾਨ ਡੇਢ ਕਿਲੋ ਹੈਰੋਇਨ ਬਰਾਮਦ ਕੀਤੀ ਹੈ।

drug ਬੀ.ਐੱਸ.ਐੱਫ. ਦੇ ਹੱਥ ਲੱਗੀ ਵੱਡੀ ਸਫ਼ਲਤਾ, ਬਰਾਮਦ ਕੀਤੀ ਹੈਰੋਇਨ

ਬਟਾਲੀਅਨ ਦੇ ਕਮਾਂਡੈਂਟ ਜੇ. ਕੇ. ਸਿੰਘ ਨੇ ਗੱਲਬਾਤ ਕਰਦੇ ਦੱਸਿਆ ਹੈ ਕਿ ਪਾਕਿਸਤਾਨ ਨਾਲ ਲੱਗਦੇ ਖੇਤਾਂ 'ਚੋ ਨਸ਼ੇ ਭਾਰਤ 'ਚ ਲਿਆਂਦੇ ਜਾਂਦੇ ਹਨ।

ਉਹਨਾਂ ਨੇ ਕਿਹਾ ਕਿ ਭਾਰਤੀ ਬੀ.ਐੱਸ.ਐੱਫ. ਜਵਾਨਾਂ ਵੱਲੋਂ ਸੰਘਣੇ ਕੋਹਰੇ 'ਚ ਸਰਚ ਅਪ੍ਰੇਸ਼ਨ ਕੀਤਾ ਗਿਆ ਜਿਸ 'ਚ ਉਹਨਾਂ ਦੇ ਹੱਥ ਡੇਢ ਕਿਲੋ ਹੈਰੋਇਨ ਦੇ 3 ਪੈਕੇਟ ਲੱਗੇ। ਇਥੇ ਹੀ ਉਹਨਾਂ ਇਹ ਵੀ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਘਟਨਾ ਤੋਂ ਬਾਅਦ ਬਾਰਡਰ ਦੇ ਉਸ ਇਲਾਕੇ 'ਚ ਜਿਆਦਾ ਸਖ਼ਤੀ ਕਰ ਦਿੱਤੀ ਹੈ।

-PTC News

Related Post