Teachers Day 2021: ਅਧਿਆਪਕ ਦਿਵਸ ਨੂੰ ਸਟੂਡੈਂਟਸ ਇੰਝ ਮਨਾ ਸਕਦੇ ਹਨ ਖ਼ਾਸ

By  Riya Bawa August 31st 2021 03:39 PM -- Updated: August 31st 2021 04:13 PM

Teachers Day 2021: ਭਾਰਤ ਵਿੱਚ ਹਰ ਸਾਲ ਅਧਿਆਪਕ ਦਿਵਸ 5 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇਸ ਮੌਕੇ ਸਕੂਲਾਂ ਵਿੱਚ ਵੱਖ -ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ, ਉਸੇ ਸਮੇਂ, ਸਰਕਾਰਾਂ ਅਤੇ ਵੱਖ -ਵੱਖ ਸੰਸਥਾਵਾਂ ਦੁਆਰਾ ਗੁਰੂਆਂ ਦਾ ਸਤਿਕਾਰ ਕੀਤਾ ਜਾਂਦਾ ਹੈ। ਡਾ. ਸਰਵੇਪੱਲੀ ਰਾਧਾਕ੍ਰਿਸ਼ਣਨ ਦਾ ਜਨਮਦਿਨ 5 ਸਤੰਬਰ ਨੂੰ ਹੁੰਦਾ ਹੈ। ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਉਨ੍ਹਾਂ ਦੀ ਯਾਦ' 'ਚ 5 ਸਤੰਬਰ ਨੂੰ ਦੇਸ਼ ਭਰ 'ਚ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ।

ਇਹ ਦਿਨ ਸਟੂਡੈਂਟਸ ਲਈ ਵੀ ਖਾਸ ਹੁੰਦਾ ਹੈ। ਸਟੂਡੈਂਟਸ ਅੱਜ ਦੇ ਦਿਨ ਆਪਣੇ ਆਪਣੇ ਤਰੀਕਿਆਂ ਨਾਲ ਪਿਆਰ ਅਤੇ ਸਨਮਾਨ ਜ਼ਾਹਰ ਕਰਦੇ ਹਨ। ਹਰ ਸਾਲ ਅਧਿਆਪਕ ਦਿਵਸ ਮੌਕੇ ਹੀ ਇਹ ਵੱਖ ਵੱਖ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਜਾਂਦੇ ਹਨ।

ਇੱਥੇ ਪੜ੍ਹੋ ਹੋਰ ਖ਼ਬਰਾਂ: ਕੋਰੋਨਾ ਤੋਂ ਬਾਅਦ ਵੈਸਟ ਨਾਈਲ ਵਾਇਰਸ ਦਾ ਵਧਿਆ ਖਤਰਾ, ਰੂਸ ਨੇ ਦਿੱਤੀ ਚੇਤਾਵਨੀ

ਸਟੂਡੈਂਟਸ ਇੰਝ ਮਨਾ ਸਕਦੇ ਹਨ ਅਧਿਆਪਕ ਦਿਵਸ--

-ਇਸ ਦਿਨ ਸਟੂਡੈਂਟਸ ਟੀਚਰ ਦੀ ਤਰ੍ਹਾਂ ਪਹਿਰਾਵਾ ਪਾ ਕੇ ਜਾਂਦੇ ਹਨ ਅਤੇ ਸਟੂਡੈਂਟਸ ਖੁਦ ਹੀ ਪੜ੍ਹਾਉਂਦੇ ਹਨ। ਅਧਿਆਪਕ ਦਿਵਸ ਦੇ ਮੌਕੇ ‘ਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਕਰਨ ‘ਚ ਅਹਿਮ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਨੂੰ ਬੱਚਿਆਂ ਵੱਲੋਂ ਸਨਮਾਨਿਤ ਵੀ ਕੀਤਾ ਜਾਂਦਾ ਹੈ ਅਤੇ ਗਿਫ਼੍ਟ ਫੁੱਲ ਦਿੱਤੇ ਜਾਂਦੇ ਹਨ।

Teachers Day 2021

-ਅਧਿਆਪਕ ਦਿਵਸ ਮੌਕੇ ਬੱਚੇ ਕਈ ਤਰ੍ਹਾਂ ਦੀ ਕਵਿਤਾਵਾਂ ਅਤੇ ਮੈਸਜ ਆਦਿ ਅਧਿਆਪਕਾਂ ਸਾਹਮਣੇ ਪ੍ਰਸਤੁਤ ਕਰਦੇ ਹਨ। ਬੱਚੇ ਟੀਚਰ ਦਾ ਦਿਨ ਸਪੈਸ਼ਲ ਬਣਾਉਣ ਲਈ ਕਈ ਤਰ੍ਹਾਂ ਦੇ ਕਾਰਡ ਵੀ ਬਣਾਉਂਦੇ ਹਨ।

-ਇਸ ਦਿਨ ਸਟੂਡੈਂਟਸ ਵੱਲੋਂ ਕਈ ਤਰ੍ਹਾਂ ਦੇ ਨਾਟਕ ਵੀ ਪ੍ਰਸਤੁਤ ਕਰਦੇ ਹਨ ਅਤੇ ਟੀਚਰ ਦੀ ਮਹੱਤਤਾ ਬਾਰੇ ਵੀ ਜਿਕਰ ਕਰਦੇ ਹਨ। ਇਸ ਦਿਨ ਸਕੂਲਾਂ ਅਤੇ ਕਾਲਜਾਂ ਵਿੱਚ ਬਹੁਤ ਸਾਰੇ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ।

 

Teachers Day 2021

ਇੱਥੇ ਪੜ੍ਹੋ ਹੋਰ ਖ਼ਬਰਾਂ: ਕਰਨਾਟਕ ਵਿਚ ਵਾਪਰਿਆ ਭਿਆਨਕ ਹਾਦਸਾ, ਸੱਤ ਲੋਕਾਂ ਦੀ ਹੋਈ ਮੌਤ

-PTC News

Related Post