ਹਿਮਾਚਲ 'ਚ ਵੀ ਗਰਮੀ ਦੇ ਟੁੱਟੇ ਰਿਕਾਰਡ

By  Tanya Chaudhary March 24th 2022 03:30 PM

Himachal Weather Report: ਮਾਰਚ ਮਹੀਨੇ ਦੀ ਗਰਮੀ ਨਾਲ ਅੱਜਕਲ੍ਹ ਪਾਰਾ ਸਿਖਰਾਂ 'ਤੇ ਹੈ ਤੇ ਜੇਕਰ ਗੱਲ ਕਰੀਏ ਪਹਾੜੀ ਇਲਾਕਿਆਂ ਦੀ ਤਾਂ ਉੱਥੇ ਵੀ ਗਰਮੀ ਆਪਣਾ ਪ੍ਰਕੋਪ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ। ਜਿੱਥੇ ਇਸ ਵਾਰ ਕੜਾਕੇ ਦੀ ਠੰਡ ਅਤੇ ਬਰਫਬਾਰੀ ਦੇਖਣ ਨੂੰ ਮਿਲੀ ਉੱਥੇ ਹੀ ਗਰਮੀ ਨੇ ਆਪਣਾ ਕਹਿਰ ਬੜੀ ਹੀ ਛੇਤੀ ਦੇ ਦਿੱਤਾ ਤੇ ਹਿਮਾਚਲ ਵਿੱਚ ਗਰਮੀ ਨੇ ਮਾਰਚ ਵਿਚ ਆ ਕੇ ਆਪਣੇ ਪੁਰਾਣੇ ਰਿਕਾਰਡ ਤੋੜ ਕੇ ਰੱਖ ਦਿੱਤੇ ਹਨ। ਹਿਮਾਚਲ ਦੇ ਸੈਰ-ਸਪਾਟੇ ਵਾਲੇ ਬਹੁਤੀਆਂ ਥਾਵਾਂ 'ਤੇ ਮਾਰਚ ਮਹੀਨੇ 'ਚ ਹੀ ਗਰਮੀ ਨੇ ਪਿਛਲੇ ਕਈ ਰਿਕਾਰਡ ਤੋੜ ਦਿੱਤੇ ਹਨ।

ਹਿਮਾਚਲ 'ਚ ਵੀ ਗਰਮੀ ਦਾ ਵਧਿਆ ਪਾਰਾ, ਟੁੱਟੇ ਰਿਕਾਰਡ

ਆਮਤੌਰ ਤੇ ਮੈਦਾਨੀ ਇਲਾਕਿਆਂ ਦੇ ਲੋਕ ਗਰਮੀ ਦੀ ਮਾਰ ਤੋਂ ਬਚਣ ਲਈ ਕੁਝ ਦਿਨ ਪਹਾੜਾਂ ਵੱਲ ਚਲੇ ਜਾਂਦੇ ਹਨ ਪਰ ਇਸ ਵਾਰ ਮਾਰਚ ਵਿੱਚ ਹੀ ਪਹਾੜਾਂ ਵਿਚ ਮੌਸਮ ਬੇਹੱਦ ਗਰਮ ਹੋਣਾ ਸ਼ੁਰੂ ਹੋ ਗਏ। ਹਿਮਾਚਲ ਦੇ ਕੁਝ ਪ੍ਰਮੁੱਖ ਸੈਲਾਨੀ ਸਥਾਨਾਂ ਵਿਚ ਆਉਂਦੇ ਹਨ - ਸ਼ਿਮਲਾ, ਮਨਾਲੀ ਅਤੇ ਧਰਮਸ਼ਾਲਾ ਜਿੱਥੇ ਮਾਰਚ ਦੇ ਅੱਧ ਵਿੱਚ ਹੀ ਗਰਮੀ ਨੇ 12 ਤੋਂ 18 ਸਾਲਾਂ ਦਾ ਰਿਕਾਰਡ ਤੋੜ ਕੇ ਰੱਖ ਦਿੱਤਾ ਹੈ। ਹਾਲਾਂਕਿ ਅੱਜ ਹਿਮਾਚਲ 'ਚ ਮੌਸਮ ਖਰਾਬ ਹੋਣ ਦੀ ਸੰਭਾਵਨਾ ਵੀ ਜਤਾਈ ਗਈ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਰੋਸ ਮੁਜ਼ਾਹਰਾ

ਹਿਮਾਚਲ 'ਚ ਵੀ ਗਰਮੀ ਦਾ ਵਧਿਆ ਪਾਰਾ, ਟੁੱਟੇ ਰਿਕਾਰਡ

ਦੱਸਣਯੋਗ ਇਹ ਹੈ ਕਿ ਸ਼ਿਮਲਾ ਮੌਸਮ ਵਿਗਿਆਨ ਕੇਂਦਰ ਦੇ ਵਿਗਿਆਨੀ ਸੰਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਵਾਰ ਸ਼ਿਮਲਾ ਵਿੱਚ 17 ਮਾਰਚ ਨੂੰ ਘੱਟੋ-ਘੱਟ ਤਾਪਮਾਨ 18 ਡਿਗਰੀ ਸੈਲਸੀਅਸ ਸੀ। ਇਸ ਤੋਂ ਪਹਿਲਾਂ 2010 ਵਿੱਚ ਮਾਰਚ ਵਿੱਚ ਘੱਟੋ-ਘੱਟ ਤਾਪਮਾਨ 16.5 ਡਿਗਰੀ ਸੈਲਸੀਅਸ ਸੀ ਤੇ ਇਸਤੋਂ ਇਹ ਸਾਫ ਦਿੱਖ ਰਿਹਾ ਹੈ ਕਿ ਮੌਸਮ ਵਿਚ ਬਦਲਾਵ ਦਰਜ ਕੀਤਾ ਜਾ ਰਿਹਾ ਹੈ।

ਮਿਲੀ ਜਾਣਕਾਰੀ ਮੁਤਾਬਕ ਮਾਰਚ ਮਹੀਨੇ ਵਿੱਚ ਮਨਾਲੀ ਵਿੱਚ ਤਾਪਮਾਨ 27.5 ਤੱਕ ਪਹੁੰਚ ਚੁੱਕਿਆ ਹੈ। ਇਸ ਤੋਂ ਪਹਿਲਾਂ 2004 ਵਿੱਚ ਤਾਪਮਾਨ 27 ਡਿਗਰੀ ਸੀ। ਜਦੋਂ ਕਿ ਧਰਮਸ਼ਾਲਾ ਦਾ ਵੱਧ ਤੋਂ ਵੱਧ ਤਾਪਮਾਨ 32.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜਦਕਿ ਧਰਮਸ਼ਾਲਾ ਦਾ ਤਾਪਮਾਨ 2010 ਵਿੱਚ 31.6 ਡਿਗਰੀ ਸੈਲਸੀਅਸ ਤੱਕ ਵੀ ਦਰਜ ਕੀਤਾ ਸੀ।

ਇਹ ਵੀ ਪੜ੍ਹੋ : ਹੈਵੀਵੇਟ ਚੈਂਪੀਅਨਸ਼ਿਪ 'ਚ ਨੰਗਲ ਦੇ ਨੌਜਵਾਨ ਨੇ ਜਿੱਤਿਆ ਗੋਲਡ ਮੈਡਲ, ਕੀਤਾ ਨਾਂ ਰੋਸ਼ਨ

ਹਿਮਾਚਲ 'ਚ ਵੀ ਗਰਮੀ ਦਾ ਵਧਿਆ ਪਾਰਾ, ਟੁੱਟੇ ਰਿਕਾਰਡ

ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅੱਜਕਲ੍ਹ ਹਿਮਾਚਲ ਵਿੱਚ ਤਾਪਮਾਨ ਆਮ ਨਾਲੋਂ 6 ਤੋਂ 7 ਡਿਗਰੀ ਵੱਧ ਚੱਲ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਹੋਰ ਵੀ ਵਾਧਾ ਹੋਵੇਗਾ। ਹਾਲਾਂਕਿ ਦੋ ਦਿਨਾਂ ਤੱਕ ਕੁਝ ਇਲਾਕਿਆਂ 'ਚ ਮੌਸਮ ਖਰਾਬ ਰਹਿਣ ਕਾਰਨ ਤਾਪਮਾਨ 'ਚ ਜ਼ਿਆਦਾ ਵਾਧਾ ਨਹੀਂ ਹੋਵੇਗਾ ਤੇ ਕੁਝ ਦਿਨ ਗਰਮੀ ਬਹੁਤੀ ਨਹੀਂ ਵਧੇਗੀ। ਜਿਵੇਂ ਕਿ ਸ਼ਿਮਲਾ 'ਚ ਗਰਮੀ ਵਧਣ ਨਾਲ ਪਾਣੀ ਦਾ ਸੰਕਟ ਵੀ ਸਾਹਮਣੇ ਆ ਜਾਂਦਾ ਹੈ ਤਾਂ ਇਸ ਗੱਲ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਸ਼ਿਮਲਾ ਵਿੱਚ ਪਾਣੀ ਦੀ ਰਾਸ਼ਨਿੰਗ ਸ਼ੁਰੂ ਹੋ ਚੁੱਕੀ ਹੈ। ਅਜਿਹੇ 'ਚ ਜੇਕਰ ਗਰਮੀ ਦਾ ਕਹਿਰ ਜਾਰੀ ਰਿਹਾ ਤਾਂ ਸੈਰ-ਸਪਾਟੇ ਦੇ ਸੀਜ਼ਨ 'ਚ ਪਾਣੀ ਲਈ 2018 ਵਰਗਾ ਹੰਗਾਮਾ ਵੀ ਦੇਖਣ ਨੂੰ ਮਿਲ ਸਕਦਾ ਹੈ।

-PTC News

Related Post