ਰਾਣਾ ਗੁਰਮੀਤ ਸੋਢੀ ਦੇ ਬੇਟੇ ਨੇ The Accidental Prime Minister ਵਿਰੁੱਧ ਹਾਈਕੋਰਟ 'ਚੋਂ ਵਾਪਸ ਲਈ ਦਾਇਰ ਪਟੀਸ਼ਨ

By  Shanker Badra January 9th 2019 05:05 PM -- Updated: January 9th 2019 05:20 PM

ਰਾਣਾ ਗੁਰਮੀਤ ਸੋਢੀ ਦੇ ਬੇਟੇ ਨੇ The Accidental Prime Minister ਵਿਰੁੱਧ ਹਾਈਕੋਰਟ 'ਚੋਂ ਵਾਪਸ ਲਈ ਦਾਇਰ ਪਟੀਸ਼ਨ:ਚੰਡੀਗੜ੍ਹ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਜਿ਼ੰਦਗੀ 'ਤੇ ਆਧਾਰਿਤ ਫਿ਼ਲਮ 'ਦਾ ਐਕਸੀਡੈਂਟਲ ਪ੍ਰਾਈਮ ਮਿਨਿਸਟਰ' ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਘਿਰੀ ਹੋਈ ਹੈ।ਇਸ ਫ਼ਿਲਮ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਦਾਖ਼ਲ ਕੀਤੀ ਪਟੀਸ਼ਨ ਪਟੀਸ਼ਨਕਰਤਾ ਨੇ ਵਾਪਸ ਲੈ ਲਈ ਹੈ।ਜਾਣਕਾਰੀ ਮੁਤਾਬਕ ਇਹ ਪਟੀਸ਼ਨ ਪੰਜਾਬ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਦੇ ਪੁੱਤਰ ਅਨੁਮੀਤ ਸਿੰਘ ਸੋਢੀ ਨੇ ਪਾਈ ਸੀ। [caption id="attachment_238215" align="aligncenter" width="300"]The Accidental Prime Minister Against High Court return filed Petition ਰਾਣਾ ਗੁਰਮੀਤ ਸੋਢੀ ਦੇ ਬੇਟੇ ਨੇ ਦ ਐਕਸੀਡੈਂਟਲ ਪ੍ਰਾਈਮ ਮਨਿਸਟਰ' ਵਿਰੁੱਧ ਹਾਈਕੋਰਟ 'ਚੋਂ ਵਾਪਸ ਲਈ ਦਾਇਰ ਪਟੀਸ਼ਨ[/caption] ਜਦੋਂ ਅੱਜ ਚੀਫ਼ ਜਸਟਿਸ ਦੇ ਬੈਂਚ ਅੱਗੇ ਪਟੀਸ਼ਨ ਰੱਖੀ ਗਈ ਤੇ ਨਾਲ ਹੀ ਅਨੁਮੀਤ ਸੋਢੀ ਦੇ ਵਕੀਲ ਨੇ ਬੈਂਚ ਨੂੰ ਦੱਸਿਆ ਕਿ ਦਿੱਲੀ ਹਾਈਕੋਰਟ 'ਚ ਅਜਿਹੀ ਪਟੀਸ਼ਨ ਖ਼ਾਰਜ ਹੋ ਚੁੱਕੀ ਹੈ।ਪਟੀਸ਼ਨਕਰਤਾ ਨੇ ਬਿਨਾਂ ਕਾਰਨ ਦੱਸੇ ਹਾਈਕੋਰਟ 'ਚ ਦਾਖ਼ਲ ਕੀਤੀ ਪਟੀਸ਼ਨ ਵਾਪਸ ਲੈ ਲਈ ਹੈ। [caption id="attachment_238216" align="aligncenter" width="300"]The Accidental Prime Minister Against High Court return filed Petition ਰਾਣਾ ਗੁਰਮੀਤ ਸੋਢੀ ਦੇ ਬੇਟੇ ਨੇ ਦ ਐਕਸੀਡੈਂਟਲ ਪ੍ਰਾਈਮ ਮਨਿਸਟਰ' ਵਿਰੁੱਧ ਹਾਈਕੋਰਟ 'ਚੋਂ ਵਾਪਸ ਲਈ ਦਾਇਰ ਪਟੀਸ਼ਨ[/caption] ਇਸ ਤੋਂ ਬਾਅਦ ਹਾਈਕੋਰਟ ਨੇ ਪਟੀਸ਼ਨ ਵਾਪਸ ਲੈਣ ਦੀ ਮਨਜ਼ੂਰੀ ਦੇ ਦਿੱਤੀ ਅਤੇ ਪਟੀਸ਼ਨ ਆਪਣੇ-ਆਪ ਰੱਦ ਹੋ ਗਈ ਹੈ।ਇਸ ਦੇ ਨਾਲ ਹੀ ਹਾਈਕੋਰਟ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਵੈਸੇ ਵੀ ਇਹ ਪਟੀਸ਼ਨ ਨਹੀਂ ਬਣਦੀ ਸੀ। [caption id="attachment_238217" align="aligncenter" width="300"]The Accidental Prime Minister Against High Court return filed Petition ਰਾਣਾ ਗੁਰਮੀਤ ਸੋਢੀ ਦੇ ਬੇਟੇ ਨੇ ਦ ਐਕਸੀਡੈਂਟਲ ਪ੍ਰਾਈਮ ਮਨਿਸਟਰ' ਵਿਰੁੱਧ ਹਾਈਕੋਰਟ 'ਚੋਂ ਵਾਪਸ ਲਈ ਦਾਇਰ ਪਟੀਸ਼ਨ[/caption] ਇਸ ਦੇ ਨਾਲ ਹੀ ਕੇਂਦਰ ਸਰਕਾਰ ਵੀ ਪੂਰੀ ਤਿਆਰੀ ਨਾਲ ਪਟੀਸ਼ਨ ਦੇ ਵਿਰੋਧ 'ਚ ਆਈ ਹੋਈ ਸੀ।ਹਾਲਾਂਕਿ ਇਹ ਪਟੀਸ਼ਨ ਵਾਪਸ ਲੈ ਲਈ ਗਈ ਪਰ ਕੇਂਦਰ ਸਰਕਾਰ ਵਲੋਂ ਪੇਸ਼ ਹੋਏ ਵਧੀਕ ਸਾਲੀਸਿਟਰ ਜਨਰਲ ਨੇ ਬੈਂਚ ਨੂੰ ਧਿਆਨ ਦਿਵਾਇਆ ਕਿ ਅਜਿਹੀਆਂ ਫ਼ਿਲਮਾਂ ਪਹਿਲਾਂ ਵੀ ਬਣਦੀਆਂ ਰਹੀਆਂ ਹਨ ਅਤੇ ਇਹ ਫ਼ਿਲਮ ਡਾ. ਮਨਮੋਹਨ ਸਿੰਘ ਦੇ ਰਾਜਸੀ ਸਲਾਹਕਾਰ ਵਲੋਂ ਲਿਖੀ ਗਈ ਪੁਸਤਕ 'ਤੇ ਆਧਾਰਿਤ ਹੈ ਅਤੇ ਅੱਜ ਤੱਕ ਕਿਸੇ ਨੇ ਵੀ ਇਸ ਪੁਸਤਕ ਦਾ ਵਿਰੋਧ ਨਹੀਂ ਕੀਤਾ। -PTCNews

Related Post