ਸ਼ਰਾਬ ਪੀਣ ਵਾਲਿਆਂ ਲਈ ਵੱਡੀ ਖ਼ਬਰ, ਇਨ੍ਹਾਂ ਤਿੰਨ ਦਿਨਾਂ 'ਚ ਨਹੀਂ ਖੜਕਣਗੇ ਜਾਮ

By  Pardeep Singh February 17th 2022 09:40 AM -- Updated: February 17th 2022 10:53 AM

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਚੋਣ ਕਮਿਸ਼ਨ ਭਾਰਤ ਵੱਲੋਂ ਹੁਕਮ ਜਾਰੀ ਕੀਤੇ ਗਏ ਸਨ ਕਿ 18 ਫ਼ਰਵਰੀ 2022 ਨੂੰ ਸ਼ਾਮ 6 ਵਜੇ ਤੋਂ 20 ਫ਼ਰਵਰੀ 2022 ਨੂੰ ਪੋਲਿੰਗ ਦਾ ਕੰਮ ਮੁਕੰਮਲ ਹੋਣ ਤੱਕ ਅਤੇ 10 ਮਾਰਚ 2022 ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਡਰਾਈ ਡੇਅ ਦਾ ਐਲਾਨ ਕੀਤਾ ਗਿਆ ਹੈ। ਜਾਰੀ ਹੁਕਮਾਂ ਅਨੁਸਾਰ 18 ਫ਼ਰਵਰੀ 2022 ਨੂੰ ਸ਼ਾਮ 6 ਵਜੇ ਤੋਂ 20 ਫ਼ਰਵਰੀ 2022 ਨੂੰ ਪੋਲਿੰਗ ਦਾ ਕੰਮ ਮੁਕੰਮਲ ਹੋਣ ਤੱਕ ਅਤੇ 10 ਮਾਰਚ 2022 ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਡਰਾਈ ਡੇਅ ਐਲਾਨ ਕੀਤਾ ਗਿਆ ਹੈ, ਇਸ ਦੌਰਾਨ ਕਿਸੇ ਵੀ ਪ੍ਰਕਾਰ ਦੇ ਨਸ਼ੀਲੇ ਪਦਾਰਥ ਵੇਚਣ, ਸ਼ਰਾਬ ਸਟੋਰ ਕਰਨ ਤੇ ਵੇਚਣ ਤੇ ਪੂਰਨ ਤੌਰ ਤੇ ਰੋਕ ਲਗਾਈ ਜਾਂਦੀ ਹੈ। ਇਹ ਹੁਕਮ ਹੋਟਲਾਂ, ਰੈਸਟੋਰੈਂਟਾਂ, ਕਲੱਬਾਂ ਤੇ ਸ਼ਰਾਬ ਦੇ ਅਹਾਤਿਆਂ ਜਿੱਥੇ ਸ਼ਰਾਬ ਪੀਣ ਤੇ ਵੇਚਣ ਦੀ ਕਾਨੂੰਨੀ ਇਜ਼ਾਜਤ ਹੈ ਉਤੇ ਵੀ ਪੂਰਨ ਤੌਰ ਤੇ ਲਾਗੂ ਹੋਣਗੇ। ਪੰਜਾਬ ਦੇ ਕਈ ਜ਼ਿਲ੍ਹਿਆ ਵਿੱਚ 14 ਮਾਰਚ 2022 ਤੱਕ ਡਰੋਨ ਕੈਮਰਿਆਂ ਨੂੰ ਉਡਾਉਣ ਉੱਤੇ ਪਾਬੰਦੀ ਲਗਾਈ ਜਾਂਦੀ ਹੈ। ਹੁਕਮਾਂ ਅਨੁਸਾਰ ਪੋਲਿੰਗ ਵਾਲੇ ਦਿਨ (20-2-2022) ਨੂੰ ਪੋਲਿੰਗ ਸਟੇਸ਼ਨਾਂ ਦੇ 100 ਮੀਟਰ ਦੇ ਘੇਰੇ ਅੰਦਰ ਕਿਸੇ ਵੀ ਵਿਅਕਤੀ ਵੱਲੋਂ ਪ੍ਰਚਾਰ ਨਾਲ ਸਬੰਧਤ ਪੋਸਟਰ/ਬੈਨਰ ਲਗਾਉਣ ਸਬੰਧੀ ਮਨਾਹੀ ਹੈ। 100 ਮੀਟਰ ਦੇ ਘੇਰੇ ਅੰਦਰ ਸ਼ੋਰ-ਸ਼ਰਾਬਾ ਮਚਾਉਣ ਜਾਂ ਹੁੱਲੜਬਾਜ਼ੀ ਕਰਨ ਤੇ ਵੀ ਸਖਤ ਪਾਬੰਦੀ ਲਗਾਈ ਜਾਂਦੀ ਹੈ। ਉਕਤ ਤੋਂ ਇਲਾਵਾ ਪੋਲਿੰਗ ਸਟੇਸ਼ਨ ਦੇ 200 ਮੀਟਰ ਘੇਰੇ ਦੇ ਅੰਦਰ ਕੋਈ ਵੀ ਪ੍ਰਾਈਵੇਟ ਵਹੀਕਲ ਲਿਜਾਣ ਅਤੇ ਪੋਲਿੰਗ ਬੂਥ ਟੈਂਟ ਲਗਾਉਣ ਤੇ ਵੀ ਰੋਕ ਲਗਾਈ ਜਾਂਦੀ ਹੈ। ਪੋਲਿੰਗ ਖਤਮ ਹੋਣ ਤੋਂ 48 ਘੰਟੇ ਪਹਿਲਾਂ 18 ਫ਼ਰਵਰੀ 2022 ਦੀ ਸ਼ਾਮ 6 ਵਜੇ ਤੋਂ 20 ਫ਼ਰਵਰੀ 2022 ਦੀ ਸ਼ਾਮ 6 ਵਜੇ ਤੱਕ ਲਾਊਡ ਸਪੀਕਰ/ਮੈਗਾ ਫੋਨ ਵਜਾਉਣ ਉੱਤੇ ਪਾਬੰਦੀ ਰਹੇਗੀ।   ਇਹ ਵੀ  ਪੜ੍ਹੋ:ਕਿੱਥੇ ਫਿਰ ਬਦਲੇਗਾ ਮੌਸਮ ਦਾ ਮਿਜਾਜ਼, ਕਿਹੜੇ ਸੂਬੇ 'ਚ ਪਵੇਗਾ ਮੀਂਹ -PTC News

Related Post