ਗੁਆਂਢੀਆਂ ਦੇ ਖੂੰਖਾਰ ਕੁੱਤੇ ਨੇ ਫਿਰ ਸ਼ਿਕਾਰ ਬਣਾਇਆ ਮਾਸੂਮ

By  Jagroop Kaur March 15th 2021 01:58 PM

ਬਟਾਲਾ : ਲੋਕ ਪਾਲਤੂ ਜਾਨਵਰ ਰੱਖਦੇ ਹਨ ਤਾਂ ਕਿ ਉਹਨਾਂ ਦੀ ਚੰਗੀ ਸਾਂਭ ਸੰਭਾਲ ਹੋ ਸਕੇ ਤੇ ਉਹਨਾਂ ਦੇ ਸਾਥ ਵੱਜੋਂ ਰਹ ਸਕਣ , ਲੋਕਾਂ ਦਾ ਜਾਨਵਰਾਂ ਪ੍ਰਤੀ ਪਿਆਰ ਅਜਿਹਾ ਹੁੰਦਾ ਹੈ ਕਿ ਉਹਨਾਂ ਲਈ ਕੁਝ ਵੀ ਕਰਦੇ ਹਨ। ਪਰ ਉਹੀ ਪਾਲਤੂ ਜਾਨਵਰ ਕਿਸੇ ਹੋਰ ਦੇ ਲਈ ਜਾਨਲੇਵਾ ਵੀ ਸਾਬਿਤ ਹੋ ਸਕਦਾ ਹਨ ਇਹ ਕੋਈ ਸੋਚ ਵੀ ਨਹੀਂ ਸਕਦਾ। ਪਰ ਅਜਿਹਾ ਹੋਇਆ ਹੈ ਬਟਾਲਾ ਵਿਖੇ ਜਿਥੇ ਇਕ ਵਾਰ ਫਿਰ ਤੋਂ ਪਿੱਟਬੁੱਲ ਕੁਤੇ ਦੇ ਕਹਿਰ ਦਾ ਸ਼ਿਕਾਰ ਹੋਇਆ ਹੈ ਇਕ ਮਾਸੂਮ।pit bull atack

pit bull atack

Read More : ਸ਼ਾਹਕੋਟ ਦੇ ਡੀ.ਐੱਸ.ਪੀ. ਦੀ ਕੋਰੋਨਾ ਵਾਇਰਸ ਨਾਲ ਹੋਇਆ ਦਿਹਾਂਤ

ਇਹ ਮਾਮਲਾ ਬਟਾਲਾ ‘ਚ ਦੇਰ ਰਾਤ ਸਾਹਮਣੇ ਆਇਆ। ਜਦੋਂ ਇੱਕ ਘਰ ‘ਚ ਸਤਸੰਗ ਚ ਸ਼ਾਮਿਲ ਹੋਏ ਬੱਚੇ ਨੂੰ ਪਿੱਟਬੁਲ ਨਸਲ ਦੇ ਕੁੱਤੇ ਵਲੋਂ ਬੁਰੀ ਤਰ੍ਹਾਂ ਜ਼ਖ਼ਮੀ ਕਰ ਕੀਤਾ ਗਿਆ। ਜਿਸ ਮਗਰੋਂ ਬੱਚੇ ਨੂੰ ਗੰਭੀਰ ਹਾਲਤ ‘ਚ ਬਟਾਲਾ ਤੋਂ ਅੰਮ੍ਰਿਤਸਰ ਹਸਪਤਾਲ ਰੈਫਰ ਕੀਤਾ ਗਿਆ। ਉਧਰ ਪੁਲਿਸ ਵਲੋਂ ਮੌਕੇ ‘ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

READ MORE : ਹਲਵਾਰਾ ਵਿਖੇ ਕਿਸਾਨ ਸੰਘਰਸ਼ ਨੂੰ ਸਮਰਪਿਤ ਕਵੀ ਦਰਬਾਰ ਵਿੱਚ 14 ਸਿਰਕੱਢ ਕਵੀਆਂ ਨੇ ਲਿਆ ਭਾਗ

ਜਾਣਕਾਰੀ ਮੁਤਾਬਕ ਬਟਾਲਾ ਦੇ ਗ੍ਰੀਨ ਐਵੇਨਿਊ ‘ਚ ਦੇਰ ਸ਼ਾਮ ਇੱਕ ਕੋਠੀ ‘ਚ ਹੋ ਰਹੇ ਸਤਸੰਗ ਦੌਰਾਨ ਇੱਕ ਬੱਚੇ ਨੂੰ ਅਚਾਨਕ ਗੁਆਂਢੀਆਂ ਦੇ ਪਾਲਤੂ ਪਿੱਟਬੁੱਲ ਕੁੱਤੇ ਨੇ ਹਮਲਾ ਕਰ ਦਿੱਤਾ। ਉਧਰ ਇਸ ਘਟਨਾ ਮਗਰੋਂ ਪੂਰੇ ਇਲਾਕੇ ‘ਚ ਡਰ ਦੇ ਨਾਲ-ਨਾਲ ਲੋਕਾਂ ‘ਚ ਗੁੱਸਾ ਵੀ ਹੈ। ਉਥੇ ਹੀ ਇਹ ਮਾਮਲਾ ਹੁਣ ਪੁਲਿਸ ਤੱਕ ਪਹੁੰਚ ਚੁੱਕਿਆ ਹੈ ਜਿਸ ਤਹਿਤ ਥਾਣਾ ਸਿਟੀ ਦੀ ਪੁਲਿਸ ਫੋਰਸ ਵੀ ਮੌਕੇ ‘ਤੇ ਪਹੁਚੀ | ਹਾਲਾਂਕਿ ਪੁਲਿਸ ਦੇ ਆਉਣ ਤੋਂ ਬਾਅਦ ਜਦ ਕੁੱਤੇ ਦੇ ਮਾਲਿਕਾਂ ਨਾਲ ਗੱਲ ਕਰਨੀ ਚਾਹੀ ਤਾਂ ਕੋਈ ਬਾਹਰ ਨਹੀਂ ਆਇਆ।

This Dog  pittbull This Dog pittbull

ਇਸ ਮਗਰੋਂ ਪੁਲਿਸ ਨੇ ਕੋਠੀ ਦੇ ਬਾਹਰ ਗਾਰਡ ਤਾਇਨਾਤ ਕੀਤਾ ਹੈ ਅਤੇ ਮੌਕੇ ‘ਤੇ ਪਹੁਚੇ ਜਾਂਚ ਅਧਕਾਰੀ ਵਲੋਂ ਕਿਹਾ ਗਿਆ ਕਿ ਪੀੜਤ ਬੱਚੇ ਦੇ ਪਰਿਵਾਰ ਮੈਂਬਰਾਂ ਦੇ ਬਿਆਨ ਲੈਕੇ ਬਣਦੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉੱਥੇ ਹੀ ਲੋਕਾਂ ਨੇ ਮੰਗ ਕੀਤੀ ਕਿ ਅਜਿਹੇ ਖ਼ਤਰਨਾਕ ਕੁੱਤੇ ਪਾਲਣ ਵਾਲੇ ਲੋਕਾਂ ਖਿਲਾਫ ਮਾਮਲਾ ਦਰਜ਼ ਹੋਣਾ ਚਾਹੀਦਾ ਹੈ। ਕਿ ਜੇਕਰ ਉਹ ਅਜਿਹੇ ਜਾਨਵਰ ਰੱਖਦੇ ਹਨ ਤਾਂ ਉਸ ਦਾ ਪੂਰਨ ਤੌਰ 'ਤੇ ਖਿਆਲ ਰਖਿਆ ਜਾਵੇ ਤਾਂ ਇਸ ਦਾ ਸ਼ਿਕਾਰ ਨਾ ਹੋਣ ਤੋਂ ਬਚਾਇਆ ਜਾ ਸਕੇ।

Related Post