Fri, Dec 19, 2025
Whatsapp

ਚੋਣ ਕਮਿਸ਼ਨ ਨੇ ਅੱਜ 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਕੀਤਾ ਐਲਾਨ

Reported by:  PTC News Desk  Edited by:  Shameela Khan -- October 09th 2023 10:10 AM -- Updated: October 09th 2023 05:11 PM
ਚੋਣ ਕਮਿਸ਼ਨ ਨੇ ਅੱਜ 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਕੀਤਾ ਐਲਾਨ

ਚੋਣ ਕਮਿਸ਼ਨ ਨੇ ਅੱਜ 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਕੀਤਾ ਐਲਾਨ

ਨਵੀ ਦਿੱਲੀ: ਭਾਰਤ ਦਾ ਚੋਣ ਕਮਿਸ਼ਨ (ECI) ਸੋਮਵਾਰ 8 ਅਕਤੂਬਰ, 2023 ਨੂੰ ਪੰਜ ਰਾਜਾਂ - ਮਿਜ਼ੋਰਮ, ਛੱਤੀਸਗੜ੍ਹ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਤੇਲੰਗਾਨਾ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਰਜਕ੍ਰਮ ਦਾ ਐਲਾਨ ਹੋ ਗਿਆ ਹੈ।

ਪੀ.ਟੀ.ਆਈ ਦੀ ਰਿਪੋਰਟ ਮੁਤਾਬਕ ਚੋਣ ਪੈਨਲ ਨੇ ਅੱਜ ਦੁਪਹਿਰ 12 ਵਜੇ ਪੋਲਿੰਗ ਦੀਆਂ ਤਰੀਕਾਂ, ਪੜਾਵਾਂ ਦੀ ਗਿਣਤੀ ਅਤੇ ਨਾਮਜ਼ਦਗੀ ਦਾਖਲ ਕਰਨ ਅਤੇ ਵਾਪਸ ਲੈਣ ਦੀਆਂ ਤਰੀਕਾਂ ਦਾ ਐਲਾਨ ਕਰਨ ਲਈ ਇੱਕ ਪ੍ਰੈਸ ਕਾਨਫਰੰਸ ਬੁਲਾਈ ਗਈ।


ਇਨ੍ਹਾਂ ਪੰਜਾਂ ਰਾਜਾਂ ਵਿੱਚ ਵਿਧਾਨ ਸਭਾਵਾਂ ਦੇ ਕਾਰਜਕਾਲ ਦਸੰਬਰ 2023 ਅਤੇ ਜਨਵਰੀ 2024 ਦੇ ਵਿਚਕਾਰ ਖਤਮ ਹੋਣ ਵਾਲੇ ਹਨ। ਚੋਣ ਕਮਿਸ਼ਨ ਆਮ ਤੌਰ 'ਤੇ ਵਿਧਾਨ ਸਭਾ ਦੀ ਮਿਆਦ ਖਤਮ ਹੋਣ ਤੋਂ ਛੇ ਤੋਂ ਅੱਠ ਹਫ਼ਤੇ ਪਹਿਲਾਂ ਚੋਣ ਪ੍ਰੋਗਰਾਮ ਦਾ ਐਲਾਨ ਕਰਦਾ ਹੈ। 



ਪੰਜ ਵਿੱਚੋਂ ਦੋ ਰਾਜਾਂ ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਕਾਂਗਰਸ ਸੱਤਾ ਵਿੱਚ ਹੈ ਜਦੋਂ ਕਿ ਮੱਧ ਪ੍ਰਦੇਸ਼ ਵਿੱਚ ਭਾਜਪਾ ਸੱਤਾਧਾਰੀ ਪਾਰਟੀ ਹੈ। ਕੇਸੀਆਰ ਦੀ ਅਗਵਾਈ ਵਾਲੀ ਭਾਰਤ ਰਾਸ਼ਟਰ ਸਮਿਤੀ ਤੇਲੰਗਾਨਾ ਵਿੱਚ ਸੱਤਾ ਵਿੱਚ ਹੈ ਅਤੇ ਮਿਜ਼ੋ ਨੈਸ਼ਨਲ ਫਰੰਟ (MNF) ਮਿਜ਼ੋਰਮ ਵਿੱਚ ਸੱਤਾ ਵਿੱਚ ਹੈ। ਨਵੰਬਰ ਦੇ ਦੂਜੇ ਹਫ਼ਤੇ ਅਤੇ ਦਸੰਬਰ ਦੇ ਪਹਿਲੇ ਹਫ਼ਤੇ ਦੇ ਵਿਚਕਾਰ ਪੋਲਿੰਗ ਹੋਣ ਦੀ ਸੰਭਾਵਨਾ ਹੈ।

ਚੋਣ ਕਮਿਸ਼ਨ ਦੇ ਸੂਤਰਾਂ ਨੇ ਕਿਹਾ ਕਿ ਰਾਜਸਥਾਨ, ਮੱਧ ਪ੍ਰਦੇਸ਼, ਮਿਜ਼ੋਰਮ ਅਤੇ ਤੇਲੰਗਾਨਾ ਵਿੱਚ 2018 ਵਿੱਚ ਪਿਛਲੀ ਵਾਰ ਵਾਂਗ ਇੱਕੋ ਪੜਾਅ ਵਿੱਚ ਵੋਟਿੰਗ ਹੋ ਸਕਦੀ ਹੈ।ਆਗਾਮੀ ਵਿਧਾਨ ਸਭਾ ਚੋਣਾਂ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ), ਮੁੱਖ ਵਿਰੋਧੀ ਧਿਰ ਕਾਂਗਰਸ ਅਤੇ ਖੇਤਰੀ ਪਾਰਟੀਆਂ ਸਮੇਤ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਲਈ ਵੱਡੀ ਪ੍ਰੀਖਿਆ ਹੋਣਗੀਆਂ।

ਛੱਤੀੱਸਗੜ੍ਹ ਵਿੱਚ ਮਤਦਾਨ ਦੋ ਪੜਾਵਾਂ ਵਿੱਚ ਹੋਣ ਦੀ ਸੰਭਾਵਨਾ ਹੈ ਜਿਵੇਂ ਕਿ ਇਹ 2018 ਵਿੱਚ ਹੋਇਆ ਸੀ। ਸਾਰੇ ਪੰਜ ਰਾਜਾਂ ਦੀਆਂ ਵੋਟਾਂ ਦੀਆਂ ਤਰੀਕਾਂ ਵੱਖ-ਵੱਖ ਹੋ ਸਕਦੀਆਂ ਹਨ। ਸੂਤਰਾਂ ਨੇ ਦੱਸਿਆ ਕਿ ਪੰਜ ਰਾਜਾਂ ਵਿੱਚ 10 ਤੋਂ 15 ਅਕਤੂਬਰ ਦਰਮਿਆਨ ਵੋਟਾਂ ਦੀ ਗਿਣਤੀ ਇਕੱਠੀ ਹੋਵੇਗੀ।

ਵਿਧਾਨ ਸਭਾ ਚੋਣ 2023: ਹਰੇਕ ਰਾਜ ਵਿੱਚ ਸੀਟਾਂ ਦੀ ਗਿਣਤੀ

  • ਮੱਧ ਪ੍ਰਦੇਸ਼ - 230 ਸੀਟਾਂ
  • ਛੱਤੀਸਗੜ੍ਹ - 90 ਸੀਟਾਂ
  • ਰਾਜਸਥਾਨ - 200 ਸੀਟਾਂ
  • ਤੇਲੰਗਾਨਾ - 119 ਸੀਟਾਂ
  • ਮਿਜ਼ੋਰਮ - 90 ਸੀਟਾਂ

ਵਿਧਾਨ ਸਭਾ ਚੋਣਾਂ 2023: ਰਾਜਾਂ ਦੀਆਂ ਵਿਧਾਨ ਸਭਾਵਾਂ ਦਾ 5 ਸਾਲਾਂ ਦਾ ਕਾਰਜਕਾਲ ਕਦੋਂ ਖਤਮ ਹੋਵੇਗਾ?

  • ਮਿਜ਼ੋਰਮ - 17 ਦਸੰਬਰ
  • ਛੱਤੀਸਗੜ੍ਹ - 3 ਜਨਵਰੀ
  • ਮੱਧ ਪ੍ਰਦੇਸ਼ - 8 ਜਨਵਰੀ
  • ਰਾਜਸਥਾਨ - 14 ਜਨਵਰੀ
  • ਤੇਲੰਗਾਨਾ - 18 ਜਨਵਰੀ

ਵਿਧਾਨ ਸਭਾ ਚੋਣ 2023: ਹਰੇਕ ਰਾਜ ਵਿੱਚ ਕੁੱਲ ਵੋਟਰ

  • ਮਿਜ਼ੋਰਮ - 8.52 ਲੱਖ
  • ਛੱਤੀਸਗੜ੍ਹ - 2.03 ਕਰੋੜ
  • ਮੱਧ ਪ੍ਰਦੇਸ਼ - 5.6 ਕਰੋੜ
  • ਰਾਜਸਥਾਨ - 5.25 ਕਰੋੜ
  • ਤੇਲੰਗਾਨਾ - 3.17 ਕਰੋੜ

ਵਿਧਾਨ ਸਭਾ ਚੋਣ 2023: ਪੋਲਿੰਗ ਸਟੇਸ਼ਨਾਂ ਦੀ ਗਿਣਤੀ

ਪੰਜ ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 2023 ਲਈ 679 ਵਿਧਾਨ ਸਭਾ ਹਲਕਿਆਂ ਵਿੱਚ 1.77 ਲੱਖ ਪੋਲਿੰਗ ਸਟੇਸ਼ਨ ਬਣਾਏ ਜਾਣਗੇ।

- PTC NEWS

Top News view more...

Latest News view more...

PTC NETWORK
PTC NETWORK