ਦੇਸ਼ ਭਰ 'ਚ ਜਨਮ ਅਸ਼ਟਮੀ ਦੀਆਂ ਰੌਣਕਾਂ, ਸ਼ਰਧਾ ਨਾਲ ਮਨਾਇਆ ਜਾ ਰਿਹੈ ਤਿਉਹਾਰ
Ravinder Singh
August 19th 2022 07:34 AM --
Updated:
August 19th 2022 07:50 AM
ਚੰਡੀਗੜ੍ਹ : ਭਗਵਾਨ ਕ੍ਰਿਸ਼ਨ ਦਾ ਜਨਮ ਦਿਨ 18 ਅਤੇ 19 ਅਗਸਤ ਨੂੰ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ। ਇਸ ਸਾਲ ਜਨਮ ਅਸ਼ਟਮੀ ਦੋ ਦਿਨ ਪੈ ਰਹੀ ਹੈ, ਜਿਸ ਕਾਰਨ ਇਹ ਤਿਉਹਾਰ ਵੀ ਦੋ ਦਿਨ ਮਨਾਇਆ ਜਾ ਰਿਹਾ ਹੈ। ਦੇਸ਼ ਭਰ 'ਚ ਜਨਮ ਅਸ਼ਟਮੀ ਦੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਦਿਨ ਲੋਕ ਸ਼੍ਰੀ ਕ੍ਰਿਸ਼ਨ ਦੇ ਬਾਲ ਸਵਰੂਪ ਦੀ ਪੂਜਾ ਕਰਦੇ ਹਨ ਤੇ ਵਰਤ ਵੀ ਰੱਖਿਆ ਜਾਂਦਾ ਹੈ। ਹਿੰਦੂ ਧਰਮ 'ਚ ਜਨਮ ਅਸ਼ਟਮੀ ਦਾ ਤਿਉਹਾਰ ਹਰ ਸਾਲ ਭਗਵਾਨ ਕ੍ਰਿਸ਼ਨ ਦੇ ਜਨਮ ਨੂੰ ਦਰਸਾਉਣ ਲਈ ਮਨਾਇਆ ਜਾਂਦਾ ਹੈ, ਜਿਸ ਨੂੰ ਭਗਵਾਨ ਵਿਸ਼ਨੂੰ ਦਾ ਅਵਤਾਰ ਮੰਨਿਆ ਜਾਂਦਾ ਹੈ। ਹਿੰਦੂ ਕੈਲੰਡਰ ਅਨੁਸਾਰ ਭਗਵਾਨ ਕ੍ਰਿਸ਼ਨ ਦਾ ਜਨਮ ਭਾਦਰ ਮਹੀਨੇ ਦੇ 8ਵੇਂ ਦਿਨ ਹੋਇਆ ਸੀ। ਪੱਛਮੀ ਕੈਲੰਡਰ ਅਨੁਸਾਰ ਇਹ ਦਿਨ ਜ਼ਿਆਦਾਤਰ ਅਗਸਤ ਜਾਂ ਸਤੰਬਰ ਦੇ ਮਹੀਨਿਆਂ ਵਿੱਚ ਆਉਂਦਾ ਹੈ। ਜਨਮ ਅਸ਼ਟਮੀ ਦਾ ਤਿਉਹਾਰ ਭਗਵਾਨ ਕ੍ਰਿਸ਼ਨ ਦੀ ਪੂਜਾ ਕਰ ਕੇ, ਸੁੰਦਰ ਢੰਗ ਨਾਲ ਸਜੇ ਝੂਲਿਆਂ, ਡਾਂਸ ਤੇ ਸੰਗੀਤ ਦੇ ਪ੍ਰਦਰਸ਼ਨ ਤੇ ਦਹੀਂ ਹਾਂਡੀ ਦੇ ਮੁਕਾਬਲੇ ਕਰਵਾ ਕੇ ਮਨਾਇਆ ਜਾਂਦਾ ਹੈ।