ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਖਿਲਾਫ਼ ਜਾਰੀ ਕੀਤੇ ਵਟਸਐਪ ਨੰਬਰ 'ਤੇ ਆਈ ਪਹਿਲੀ ਸ਼ਿਕਾਇਤ

By  Pardeep Singh March 23rd 2022 05:19 PM

ਚੰਡੀਗੜ੍ਹ:ਪੰਜਾਬ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਉਦੇਸ਼ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਜਾਰੀ ਕੀਤੇ ਗਏ ਹੈਲਪਲਾਈਨ ਨੰਬਰ ਉਤੇ ਸ਼ਿਕਾਇਤਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਹੈਲਪਲਾਈਨ ਨੰਬਰ 'ਤੇ ਪਹਿਲੀ ਸ਼ਿਕਾਇਤ ਬਠਿੰਡਾ ਤੋਂ ਆਈ ਹੈ।ਹੈਲਪਲਾਈਨ ਨੰਬਰ ਜਾਰੀ ਹੋਣ ਦੇ ਕੁਝ ਘੰਟਿਆ ਬਾਅਦ ਹੀ ਸ਼ਿਕਾਇਤ ਪਹੁੰਚ ਗਈ। ਹੈਲਪਲਾਈਨ ਉੱਤੇ ਪਹਿਲੀ ਸ਼ਿਕਾਇਤ ਵਿੱਚ ਬਠਿੰਡਾ ਦੀ ਗਊਸ਼ਾਲਾ ਨੂੰ ਦਾਨ ਕੀਤੀ ਗਈ ਜ਼ਮੀਨ ਦੀ ਵਸੀਅਤ ਕਰਾਉਣ ਲਈ 3 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸ਼ਿਕਾਇਤ ਗਊਸ਼ਾਲਾ ਦੇ ਅਹੁੱਦੇਦਾਰ ਵੱਲੋਂ ਸਬੂਤਾਂ ਸਮੇਤ ਸਾਂਝੀ ਕੀਤੀ ਗਈ ਹੈ। ਤੁਹਾਨੂੰ ਵੀ ਦੱਸ ਦੇਈਏ ਕਿ ਜੇਕਰ ਕਿਸੇ ਨੂੰ ਕੋਈ ਭ੍ਰਿਸ਼ਟਾਚਾਰ ਸੰਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਇਸ ਹੈਲਪਲਾਈਨ 9501200200 ਨੰਬਰ ਜਾਰੀ ਕੀਤਾ ਗਿਆ ਹੈ। ਭਗਵੰਤ ਮਾਨ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜੇਕਰ ਕੋਈ ਰਿਸ਼ਵਤ ਮੰਗਦਾ ਹੈ ਤਾਂ ਉਸਦੀ ਵੀਡੀਓ, ਸਬੂਤ ਜਾਰੀ ਕੀਤੇ ਗਏ ਵਟਸਐਪ ਨੰਬਰ ਉਤੇ ਭੇਜ ਦੇਣ, ਇਸ ਦੀ ਜਾਂਚ ਕਰਨ ਤੋਂ ਬਾਅਦ ਮੁਲਜ਼ਮ  ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਹ ਵੀ ਪੜ੍ਹੋ:ਸਰਕਾਰੀ ਬੱਸਾਂ 'ਚ ਮਹਿਲਾਵਾਂ ਦੇ ਮੁਫ਼ਤ ਸਫ਼ਰ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਜਾਣੋ ਕੀ ਹੈ ਫੈਸਲਾ -PTC News

Related Post