ਦੇਸ਼ ਦੇ ਇਨ੍ਹਾਂ 7 ਸੂਬਿਆਂ 'ਚ ਲੰਪੀ ਸਕਿਨ ਬਿਮਾਰੀ ਦਾ ਕਹਿਰ

By  Pardeep Singh August 22nd 2022 08:25 AM

ਨਵੀਂ ਦਿੱਲੀ: ਦੇਸ਼ ਦੇ ਸੱਤ ਸੂਬਿਆ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਹੁਣ ਤੱਕ 7300 ਤੋਂ ਵੱਧ ਪਸ਼ੂਆਂ ਦੀ ‘ਲੰਪੀ ਸਕਿਨ ਬਿਮਾਰੀ ਕਾਰਨ ਮੌਤ ਹੋ ਚੁੱਕੀ ਹੈ ਅਤੇ ਇਸ ਦੇ ਨਾਲ ਹੀ ਇਸ ਬਿਮਾਰੀ ਨੂੰ ਕਾਬੂ ਕਰਨ ਲਈ ਟੀਕਾਕਰਨ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਲੰਮੀ ਸਕਿਨ ਬਿਮਾਰੀ ਪਸ਼ੂਆਂ ਦੀ ਵਾਇਰਲ ਬਿਮਾਰੀ ਹੈ। ਇਹ ਬਿਮਾਰੀ ਮੱਖੀਆਂ ਅਤੇ ਮੱਛਰਾਂ ਦੀਆਂ ਖਾਸ ਕਿਸਮਾਂ ਦੁਆਰਾ ਫੈਲਦੀ ਹੈ। ਜੇਕਰ ਇਸ ਨਾਲ ਇਨਫੈਕਸ਼ਨ ਹੋ ਜਾਵੇ ਤਾਂ ਪਸ਼ੂਆਂ ਨੂੰ ਬੁਖਾਰ ਅਤੇ ਚਮੜੀ 'ਤੇ ਗੰਢ ਲੱਗ ਜਾਂਦੀ ਹੈ ਅਤੇ ਉਨ੍ਹਾਂ ਦੀ ਮੌਤ ਵੀ ਹੋ ਸਕਦੀ ਹੈ। ਦੱਸ ਦੇਈਏ ਕਿ ਜੁਲਾਈ ਤੋਂ ਹੁਣ ਤੱਕ 1.85 ਲੱਖ ਪਸ਼ੂ ਸੰਕਰਮਿਤ ਹੋਏ ਹਨ, ਜਿਨ੍ਹਾਂ ਵਿੱਚੋਂ 7300 ਤੋਂ ਵੱਧ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ।

ਲੰਪੀ ਸਕਿਨ ਬਿਮਾਰੀ ਨਾਲ ਪੰਜਾਬ ਵਿੱਚ ਲਗਭਗ 74,325 ਪਸ਼ੂ , ਗੁਜਰਾਤ ਵਿੱਚ 58,546, ਰਾਜਸਥਾਨ ਵਿੱਚ 43,962, ਜੰਮੂ-ਕਸ਼ਮੀਰ ਵਿੱਚ 6,385, ਉੱਤਰਾਖੰਡ ਵਿੱਚ 1300, ਹਿਮਾਚਲ ਪ੍ਰਦੇਸ਼ ਵਿੱਚ 532 ਅਤੇ ਅੰਡੇਮਾਨ ਅਤੇ ਨਿਕੋਬਾਰ ਵਿੱਚ 260 ਦੇ ਕਰੀਬ ਪਸ਼ੂ ਪ੍ਰਭਾਵਿਤ ਹੋਏ ਹਨ, ਜਦੋਂ ਕਿ ਇਹ ਅੰਕੜੇ ਮੱਧ ਪ੍ਰਦੇਸ਼ ਦੇ ਹਨ। ਮੰਤਰਾਲੇ ਦੇ ਅੰਕੜਿਆਂ ਅਨੁਸਾਰ ਹੁਣ ਤੱਕ 7300 ਤੋਂ ਵੱਧ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ 3359 ਪੰਜਾਬ ਦੇ, 2111 ਰਾਜਸਥਾਨ, 1679 ਗੁਜਰਾਤ, 62 ਜੰਮੂ-ਕਸ਼ਮੀਰ, 38 ਹਿਮਾਚਲ ਪ੍ਰਦੇਸ਼, 36 ਉੱਤਰਾਖੰਡ ਅਤੇ 29 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ।  ਹਰਿਆਣਾ ਵਿੱਚ ਵੀ ਐਲਐਸਡੀ ਦੀ ਬਿਮਾਰੀ ਫੈਲਣ ਦੀ ਖ਼ਬਰ ਹੈ।

Lumpy Skin disease grips Punjab; govt shuts cattle markets

ਸਰਕਾਰੀ ਅਧਿਕਾਰੀ ਦਾ ਕਹਿਣਾ ਹੈ ਕਿ ਸੰਕਰਮਣ ਕਾਰਨ ਮੌਤ ਦਰ ਇੱਕ ਤੋਂ ਦੋ ਪ੍ਰਤੀਸ਼ਤ ਹੈ ਅਤੇ ਇਹ ਮਨੁੱਖਾਂ ਨੂੰ ਸੰਕਰਮਿਤ ਨਹੀਂ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਟੀਕਾਕਰਨ ਦਾ ਕੰਮ ਚੱਲ ਰਿਹਾ ਹੈ ਅਤੇ 17.92 ਲੱਖ ਪਸ਼ੂਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਟੀਮਾਂ ਪੰਜਾਬ ਅਤੇ ਗੁਜਰਾਤ ਨੂੰ ਐਲਐਸਡੀ ਦਾ ਜਾਇਜ਼ਾ ਲੈਣ ਲਈ ਭੇਜੀਆਂ ਗਈਆਂ ਹਨ।

 ਲੰਪੀ ਸਕਿਨ ਬਿਮਾਰੀ ਦਾ ਕਹਿਰ: ਜੇਕਰ ਤੁਹਾਡੇ ਜਾਨਵਰਾਂ ਨੂੰ ਵੀ ਹੈ ਲੰਪੀ ਸਕਿਨ ਬਿਮਾਰੀ ਤੇ ਜਾਣੋ ਇਸ ਦੇ ਲੱਛਣ ਤੇ ਉਪਾਅ

ਇਹ ਵੀ ਪੜ੍ਹੋ:ਸੰਯੁਕਤ ਕਿਸਾਨ ਮੋਰਚੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜੰਤਰ-ਮੰਤਰ 'ਤੇ ਧਰਨਾ 

-PTC News

Related Post