ਤਿੰਨ ਨਕਾਬਪੋਸ਼ਾਂ ਨੇ ਨਾਬਾਲਿਗ ਲੜਕੀ ਨੂੰ ਕੀਤਾ ਅਗ਼ਵਾ, ਪੁਲਿਸ ਸਵਾਲਾਂ ਦੇ ਘੇਰੇ 'ਚ

By  Ravinder Singh February 23rd 2022 02:28 PM

ਚੰਡੀਗੜ੍ਹ : ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਪੰਜਾਬ ਵਿਚ ਗੁੰਡਾ ਅਨਸਰ ਨਿੱਤ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਮੋਗਾ ਵਿਚ ਅਜਿਹੀ ਵਾਰਦਾਤ ਵਾਪਰੀ ਜਿਸ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਮੋਗਾ ਦੇ ਲਾਲ ਸਿੰਘ ਰੋਡ ਉਤੇ ਸੜਕ ਕੰਢੇ ਬੈਠੀ ਇਕ ਨਾਬਾਲਿਗ ਕੁੜੀ ਨੂੰ ਹਰਿਆਣਾ ਨੰਬਰ ਦੀ ਕਾਰ ਉਤੇ ਆਏ ਨਕਾਬਪੋਸ਼ ਲੜਕੇ ਧੱਕੇ ਨਾਲ ਲੜਕੀ ਨੂੰ ਕਾਰ ਵਿਚ ਬਿਠਾ ਕੇ ਫ਼ਰਾਰ ਹੋ ਗਏ। ਤਿੰਨ ਨਕਾਬਪੋਸ਼ਾਂ ਨੇ ਕੁੜੀ ਨੂੰ ਕੀਤਾ ਅਗ਼ਵਾ, ਪੁਲਿਸ ਸਵਾਲਾਂ ਦੇ ਘੇਰੇ 'ਚਇਸ ਘਟਨਾ ਦੀ ਸੂਚਨਾ ਮਿਲਣ ਉਤੇ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪੁਲਿਸ ਵੱਖ-ਵੱਖ ਥਾਵਾਂ ਤੋਂ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਮੋਗਾ ਦੇ ਲਾਲ ਸਿੰਘ ਰੋਡ ਉਤੇ ਸੜਕੇ ਕੰਢੇ ਬੈਠੀ ਇਕ ਕੁੜੀ ਨੂੰ ਹਰਿਆਣਾ ਨੰਬਰ ਅਲਟੋ ਕਾਰਨ ਉਤੇ ਆਏ ਨਕਾਬਪੋਸ਼ ਲੜਕੇ ਧੱਕੇ ਨਾਲ ਨਾਬਾਲਿਗ ਕੁੜੀ ਨੂੰ ਕਾਰ ਵਿਚ ਬਿਠਾ ਕੇ ਫ਼ਰਾਰ ਹੋ ਗਏ ਸਾਰੀ ਵਾਰਦਾਤ ਉਥੇ ਲੱਗੇ ਸੀਸੀਟੀਵੀ ਵਿਚ ਕੈਦ ਹੋ ਗਈ। ਤਿੰਨ ਨਕਾਬਪੋਸ਼ਾਂ ਨੇ ਕੁੜੀ ਨੂੰ ਕੀਤਾ ਅਗ਼ਵਾ, ਪੁਲਿਸ ਸਵਾਲਾਂ ਦੇ ਘੇਰੇ 'ਚਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ। ਮੌਕੇ 'ਤੇ ਬੈਠੇ ਚਸ਼ਮਦੀਦਾਂ ਨੇ ਦੱਸਿਆ ਕਿ ਇਹ ਕੁੜੀ ਸੜਕ ਦੇ ਕਿਨਾਰੇ ਬੈਠੀ ਸੀ ਤੇ ਅਚਾਨਕ ਇਕ ਗੱਡੀ ਉਤੇ ਤਿੰਨ ਨਕਾਬਪੋਸ਼ ਆਏ। ਗੱਡੀ ਵਿਚ ਇਕ ਔਰਤ ਵੀ ਬੈਠੀ ਸੀ। ਤਿੰਨ ਨਕਾਬਪੋਸ਼ਾਂ ਨੇ ਕੁੜੀ ਨੂੰ ਕੀਤਾ ਅਗ਼ਵਾ, ਪੁਲਿਸ ਸਵਾਲਾਂ ਦੇ ਘੇਰੇ 'ਚਔਰਤ ਨੇ ਧੱਕੇ ਨਾਲ ਇਸ ਕੁੜੀ ਨੂੰ ਆਪਣੀ ਗੱਡੀ ਵਿੱਚ ਬਿਠਾ ਲਿਆ ਤੇ ਫ਼ਰਾਰ ਹੋ ਗਏ। ਇਸ ਦੌਰਾਨ ਉਨ੍ਹਾਂ ਨੇ ਕੁੜੀ ਨਾਲ ਖਿੱਚ ਧੂਹ ਵੀ ਕੀਤੀ। ਪੁਲਿਸ ਇਸ ਮਾਮਲੇ ਸਬੰਧੀ ਜਾਂਚ ਵਿਚ ਲੱਗ ਗਈ ਹੈ। ਫਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਬਿਜਲੀ ਨਾ ਆਉਣ ਕਾਰਨ ਲੋਕਾਂ ਨੂੰ ਇਨ੍ਹਾਂ ਮੁਸੀਬਤਾਂ ਦਾ ਕਰਨਾ ਪਿਆ ਸਾਹਮਣਾ

Related Post