ਹਸਪਤਾਲ ਸਟਾਫ ਨੇ ਨਵਜੰਮੇ ਬੱਚੇ ਦਾ ਸਿਰ ਵੱਢ ਔਰਤ ਦੀ ਕੁੱਖ 'ਚ ਛੱਡਿਆ

By  Jasmeet Singh June 21st 2022 01:52 PM

ਕਰਾਚੀ: ਪਾਕਿਸਤਾਨ ਦੇ ਇੱਕ ਸਰਕਾਰੀ ਹਸਪਤਾਲ ਦੇ ਕਰਮਚਾਰੀਆਂ ਨੇ ਇੱਕ ਨਵਜੰਮੇ ਬੱਚੇ ਦਾ ਸਿਰ ਵੱਢ ਕੇ ਮਾਂ ਦੀ ਕੁੱਖ ਵਿੱਚ ਛੱਡ ਦਿੱਤਾ। ਇਹ ਘਟਨਾ ਪਾਕਿਸਤਾਨ ਦੇ ਸਿੰਧ ਸੂਬੇ ਦੇ ਇੱਕ ਪੇਂਡੂ ਸਿਹਤ ਕੇਂਦਰ ਦੀ ਹੈ।

ਥਾਰਪਰਕਰ ਜ਼ਿਲ੍ਹੇ ਦੇ ਇੱਕ ਦੂਰ-ਦੁਰਾਡੇ ਪਿੰਡ ਦੀ ਇੱਕ 32 ਸਾਲਾ ਗਰਭਵਤੀ ਹਿੰਦੂ ਔਰਤ ਆਪਣੇ ਖੇਤਰ ਵਿੱਚ ਇੱਕ ਪੇਂਡੂ ਸਿਹਤ ਕੇਂਦਰ ਗਈ ਸੀ। ਪਰ ਉੱਥੇ ਕੋਈ ਮਹਿਲਾ ਡਾਕਟਰ (ਗਾਇਨੀਕੋਲਾਜੀਸਟ) ਮੌਜੂਦ ਨਹੀਂ ਸੀ, ਜਿਸ ਤੋਂ ਬਾਅਦ ਸਟਾਫ ਨੇ ਖ਼ੁਦ ਹੀ ਸਰਜਰੀ ਕਰ ਦਿੱਤੀ।

ਇਹ ਵੀ ਪੜ੍ਹੋ: ਸੰਗਰੂਰ ਪੁਲਿਸ ਵੱਲੋਂ ਐਸਜੇਐਫ਼ ਦੇ ਗੁਰਪਤਵੰਤ ਪਨੂੰ ਖ਼ਿਲਾਫ਼ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ 

ਐਤਵਾਰ ਨੂੰ ਵਾਪਰੀ ਇਸ ਘਟਨਾ ਵਿਚ ਸਰਜਰੀ ਦੌਰਾਨ ਸਟਾਫ਼ ਨੇ ਮਾਂ ਦੀ ਕੁੱਖ ਵਿੱਚ ਨਵਜੰਮੇ ਬੱਚੇ ਦਾ ਸਿਰ ਵੱਢ ਕੇ ਅੰਦਰ ਹੀ ਛੱਡ ਦਿੱਤਾ। ਇਹ ਜਾਣਕਾਰੀ ਜਮਸ਼ੋਰੋ ਸਥਿਤ ਲਿਆਕਤ ਯੂਨੀਵਰਸਿਟੀ ਆਫ ਮੈਡੀਕਲ ਐਂਡ ਹੈਲਥ ਸਾਇੰਸਿਜ਼ ਦੇ ਮੁੱਖ ਪ੍ਰੋਫੈਸਰ ਰਾਹੀਲ ਸਿਕੰਦਰ ਨੇ ਦਿੱਤੀ।

ਇਸ ਤੋਂ ਬਾਅਦ ਔਰਤ ਨੂੰ ਗੰਭੀਰ ਹਾਲਤ 'ਚ ਮਿੱਠੀ ਨੇੜੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੇ ਇਲਾਜ ਦੀ ਕੋਈ ਸਹੂਲਤ ਨਹੀਂ ਸੀ। ਆਖਰਕਾਰ ਉਸਦਾ ਪਰਿਵਾਰ ਉਸਨੂੰ ਐਲਯੂਐਮਐਚਐਸ ਲੈ ਗਿਆ। ਜਿੱਥੇ ਨਵਜੰਮੇ ਬੱਚੇ ਦੇ ਸਿਰ ਨੂੰ ਮਾਂ ਦੀ ਕੁੱਖ 'ਚੋਂ ਕੱਢ ਕੇ ਉਸ ਦੀ ਜਾਨ ਬਚਾਈ ਗਈ।

ਪ੍ਰੋਫੈਸਰ ਰਾਹੀਲ ਸਿਕੰਦਰ ਮੁਤਾਬਕ ਬੱਚੇ ਦਾ ਸਿਰ ਅੰਦਰ ਹੀ ਫਸਿਆ ਹੋਇਆ ਸੀ ਅਤੇ ਮਾਂ ਦੀ ਬੱਚੇਦਾਨੀ ਫਟ ਗਈ ਸੀ। ਉਸ ਦੀ ਜਾਨ ਬਚਾਉਣ ਲਈ ਉਸ ਦਾ ਪੇਟ ਖੋਲ੍ਹ ਕੇ ਸਿਰ ਕੱਢਣਾ ਪਿਆ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਤਨਖਾਹਾਂ ਨਾ ਮਿਲਣ ਕਾਰਨ ਪੰਜਾਬ ਰੋਡਵੇਜ਼, ਪਨਬੱਸ ਦੇ ਕੱਚੇ ਮੁਲਾਜ਼ਮਾਂ ਨੇ ਬੱਸ ਸਟੈਡ ਬੰਦ ਕਰਕੇ ਕੀਤਾ ਰੋਸ ਪ੍ਰਦਰਸ਼ਨ

ਸਿੰਧ ਹੈਲਥ ਸਰਵਿਸਿਜ਼ ਦੇ ਡਾਇਰੈਕਟਰ ਜਨਰਲ ਡਾ. ਜੁਮਨ ਬਹੋਟੋ ਦੇ ਅਨੁਸਾਰ, ਜਾਂਚ ਦੌਰਾਨ ਪਤਾ ਲਗਾਇਆ ਜਾਵੇਗਾ ਕਿ ਕੀ ਹੋਇਆ। ਉੱਥੇ ਡਾਕਟਰ ਕਿਉਂ ਨਹੀਂ ਸਨ? ਇਸ ਦੇ ਨਾਲ ਹੀ ਵੀਡੀਓ ਦੀ ਵੀ ਜਾਂਚ ਕੀਤੀ ਜਾਵੇਗੀ।

ਜੁਮਨ ਬਹੋਤੋ ਦੇ ਅਨੁਸਾਰ, ਕੁਝ ਸਟਾਫ਼ ਮੈਂਬਰਾਂ ਨੇ ਗਾਇਨੀਕੋਲਾਜੀ ਵਾਰਡ ਵਿੱਚ ਮੋਬਾਈਲ ਫੋਨ 'ਤੇ ਉਸ ਦੀਆਂ ਤਸਵੀਰਾਂ ਲਈਆਂ ਸਨ ਅਤੇ ਉਨ੍ਹਾਂ ਤਸਵੀਰਾਂ ਨੂੰ ਵੱਖ-ਵੱਖ ਵਟਸਐਪ ਗਰੁੱਪਾਂ ਵਿੱਚ ਸਾਂਝਾ ਕੀਤਾ ਸੀ।

-PTC News

Related Post