ਬਜ਼ੁਰਗ ਲਈ ਸਾਬਿਤ ਹੋਈ ਜ਼ਿੰਦਗੀ ਦੀ ਆਖਰੀ ਵੋਟ, ਘਰ ਪਹੁੰਚਦੇ ਹੀ ਹੋਈ ਮਹਿਲਾ ਦੀ ਮੌਤ

By  Jagroop Kaur February 14th 2021 05:31 PM

ਅੱਜ ਯਾਨੀ ਕਿ ਐਤਵਾਰ ਦੇ ਦਿਨ ਸੂਬੇ ਭਰ 'ਚ ਮਿਊਨਿਸਿਪਲ ਚੋਣਾਂ ਹੋਈਆਂ ਜਿਸ ਵਿਚ ਹਰ ਇਕ ਨੇ ਆਪਣੇ ਹੱਕ ਦਾ ਇਸਤਮਾਲ ਕੀਤਾ ਅਤੇ ਆਪਣੀ ਵੋਟ ਪਾਈ, ਉਥੇ ਹੀ ਇਸ ਵੋਟ ਦਾ ਇਸਤਮਾਲ ਕਰਦੇ ਹੋਏ ਗੜ੍ਹਸ਼ੰਕਰ ਦੀ ਰਹਿਣ ਵਾਲੀ ਬਜ਼ੁਰਗ ਸੁਰਜੀਤ ਕੌਰ ਵਾਰਡ ਨੰਬਰ 3 ਨੇ ਅੱਜ ਸਵੇਰੇ ਜਦੋਂ ਆਪਣੀ ਵੋਟ ਪੋਲ ਕਰਕੇ ਘਰ ਵਾਪਸੀ ਕੀਤੀ ਤਾਂ ਉਸ ਤੋਂ ਕੁਝ ਪਲਾਂ ਬਾਅਦ ਹੀ ਬਜ਼ੁਰਗ ਸੁਰਜੀਤ ਕੌਰ ਅਕਾਲ ਚਲਾਣਾ ਕਰ ਗਏ। ਸਵਰਗੀ ਸੁਰਜੀਤ ਕੌਰ ਦੀ ਇਸ ਤਰ੍ਹਾਂ ਹੋਈ ਮੌਤ ਇਲਾਕੇ ਵਿਚ ਭਾਰੀ ਚਰਚਾ ਦਾ ਵਿਸ਼ਾ ਬਣੀ ਹੋਈ ਸੀ।Punjab Municipal Election 2021

ਪੜ੍ਹੋ ਹੋਰ ਖ਼ਬਰਾਂ : ਪੱਟੀ ‘ਚ ਕਾਂਗਰਸੀ ਵਰਕਰਾਂ ਨੇ ਆਪ ਵਰਕਰਾਂ ‘ਤੇ ਕੀਤਾ ਹਮਲਾ ,ਗੋਲੀ ਚੱਲਣ ਨਾਲ ਇੱਕ ਜ਼ਖਮੀ

ਮਿਲੀ ਜਾਣਕਾਰੀ ਮੁਤਾਬਕ ਗੜ੍ਹਸ਼ੰਕਰ ਦੇ ਵਾਰਡ ਨੰਬਰ 3 ਵਿਚ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਚੱਲ ਰਿਹਾ ਸੀ, ਅਤੇ ਬਾਕੀ ਲੋਕਾਂ ਵਾਂਗ 72 ਸਾਲਾ ਸੁਰਜੀਤ ਕੌਰ ਵੀ ਸਵੇਰੇ ਵੋਟ ਪਾਉਣ ਪੋਲਿੰਗ ਬੂਥ ਪਹੁੰਚੇ। ਜਿਵੇਂ ਹੀ ਬਜ਼ੁਰਗ ਸੁਰਜੀਤ ਕੌਰ ਵੋਟ ਪਾ ਕੇ ਆਪਣੇ ਘਰ ਪਰਤੇ ਤਾਂ ਕੁਝ ਸਮੇਂ ਬਾਅਦ ਹੀ ਉਨ੍ਹਾਂ ਦਾ ਦੇਹਾਂਤ ਹੋ ਗਿਆ। ਘਟਨਾ ਤੋਂ ਬਾਅਦ ਇਲਾਕੇ ਭਰ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

Punjab Municipal Election 2021: All you need to know

ਪੜ੍ਹੋ ਹੋਰ ਖ਼ਬਰਾਂ : ਮੋਗਾ ‘ਚ ਵੋਟ ਪਾਉਣ ਜਾ ਰਹੇ ਪਤੀ -ਪਤਨੀ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, ਪਤਨੀ ਦੀ ਮੌਤ

ਜ਼ਿਕਰਯੋਗ ਹੈ ਕਿ ਅੱਜ ਪੰਜਾਬ ਭਰ 'ਚ ਵੱਖ ਵੱਖ ਥਾਵਾਂ 'ਤੇ ਵੋਟਾਂ ਪਈਆਂ ਜਿਥੇ ਕੁਝ ਥਾਈਂ ਮਾਹੌਲ ਸ਼ਾਂਤ ਰਿਹਾ ਤਾਂ ਉਥੇ ਹੀ ਕੁਝ ਥਾਈਂ ਲੜਾਈ ਝਗੜਾ ਵੀ ਹੋਇਆ ਇਸ ਦੇ ਨਾਲ ਹੀ ਲੋਕਾਂ ਚ ਹੱਥੋਂਪਾਈ ਵੀ ਹੋਈ।

Related Post