ਨੰਨ੍ਹੀ ਬੱਚੀ ਨੇ ਰਿਪੋਰਟਿੰਗ ਕਰ ਜਿੱਤਿਆ ਲੋਕਾਂ ਦਾ ਦਿਲ, ਵੀਡੀਓ ਹੋਈ ਵਾਇਰਲ

By  Riya Bawa January 13th 2022 03:18 PM

Youngest reporter Video Viral: ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਬਹੁਤ ਸਾਰੇ ਮਜ਼ੇਦਾਰ ਵੀਡੀਓ ਅਕਸਰ ਵੇਖਣ ਨੂੰ ਮਿਲ ਜਾਦੇ ਹਨ। ਅਕਸਰ ਅਜਿਹੇ ਵੀਡੀਓ ਸਾਹਮਣੇ ਆਉਂਦੇ ਹਨ, ਜਿਨ੍ਹਾਂ ਨੂੰ ਲੋਕ ਵਾਰ-ਵਾਰ ਦੇਖਦੇ ਹਨ। ਸੋਸ਼ਲ ਮੀਡੀਆ 'ਤੇ ਬੱਚਿਆਂ ਦੇ ਇਕ ਤੋਂ ਇਕ ਮਜ਼ੇਦਾਰ ਵੀਡੀਓ ਸ਼ੇਅਰ ਹੁੰਦੇ ਰਹਿੰਦੇ ਹਨ।

ਕੁਝ ਅਜਿਹੀਆਂ ਵੀਡੀਓਜ਼ ਵੀ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਵੱਡੇ ਵੱਡੇ ਲੋਕ ਵੀ ਸੋਚਣ ਲਈ ਮਜਬੂਰ ਹੋ ਜਾਂਦੇ ਹਨ। ਹੁਣ ਇਸੇ ਕੜੀ ਵਿੱਚ ਕਸ਼ਮੀਰ ਦੀ ਇੱਕ ਛੋਟੀ ਬੱਚੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਦਰਅਸਲ, ਉਹ ਕੁੜੀ ਰਿਪੋਰਟਿੰਗ ਕਰ ਰਹੀ ਹੈ। ਹਰ ਕੋਈ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਿਹਾ ਹੈ, ਇਕੱਠੇ ਲੋਕ ਆਪਣੀ ਪ੍ਰਤੀਕਿਰਿਆ ਸਾਂਝੀ ਕਰ ਰਹੇ ਹਨ।

ਇਥੇ ਪੜ੍ਹੋ ਹੋਰ ਖ਼ਬਰਾਂ:  ਰੁਬੀਨਾ ਦੀਆਂ ਭੂਰੀਆਂ ਅੱਖਾਂ ਦੇ ਦੀਵਾਨੇ ਹੋਏ FANS, ਵੇਖੋ ਕੁਝ ਖੂਬਸੂਰਤ PHOTOS

ਵੇਖੋ ਵੀਡੀਓ 

ਇਸ ਲੜੀ 'ਚ ਕਸ਼ਮੀਰ ਤੋਂ ਇਕ ਨੰਨ੍ਹੀ ਬੱਚੀ ਦਾ ਅਜਿਹਾ ਵੀਡੀਓ ਸਾਹਮਣੇ ਆਇਆ ਹੈ, ਜੋ ਸੋਸ਼ਲ ਮੀਡੀਆ 'ਤੇ ਧਮਾਲ ਪਾ ਰਿਹਾ ਹੈ। ਲੋਕ ਬੋਲੇ, 'ਸ਼ੁਕਰੀਆ, ਨੰਨ੍ਹੀ ਰਿਪੋਰਟਰ।' ਬੱਚੀ ਨੇ ਜਿਸ ਅੰਦਾਜ਼ 'ਚ ਰਿਪੋਰਟਿੰਗ ਕੀਤੀ ਹੈ, ਉਸ ਦੀ ਲੋਕ ਖੂਬ ਸ਼ਲਾਘਾ ਕਰ ਰਹੇ ਹਨ। ਨਾਲ ਹੀ ਕੁਝ ਲੋਕਾਂ ਨੇ ਕੁਮੈਂਟ ਕੀਤਾ, 'ਖਬਰ ਲਿਆਉਣ ਲਈ ਸ਼ੁਕਰੀਆ, ਨੰਨ੍ਹੀ ਰਿਪੋਰਟਰ।' ਲੋਕ ਇਸ ਵੀਡੀਓ ਨੂੰ ਖੂਬ ਸ਼ੇਅਰ ਕਰ ਰਹੇ ਹਨ। ਹੁਣ ਤੱਕ ਇਸ ਵੀਡੀਓ ਨੂੰ ਹਜ਼ਾਰਾਂ ਲੋਕ ਦੇਖ ਚੁੱਕੇ ਹਨ ਅਤੇ ਤਾਰੀਫ ਕਰਦੇ ਹੋਏ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।

ਇੱਥੇ ਪੜ੍ਹੋ ਪੰਜਾਬ ਤੇ ਦੇਸ਼ ਨਾਲ ਜੁੜੀਆਂ ਹੋਰ ਖ਼ਬਰਾਂ:

-PTC News

Related Post