ਸਾੜ੍ਹੀ ਲਿਆਉਣ ਲਈ ਮਾਂ ਨੇ ਆਪਣੇ ਬੇਟੇ ਨੂੰ 10ਵੀਂ ਮੰਜ਼ਿਲ ਤੋਂ ਲਟਕਾਇਆ

By  Jasmeet Singh February 11th 2022 11:18 AM -- Updated: February 11th 2022 12:17 PM

ਫਰੀਦਾਬਾਦ: ਹਰਿਆਣਾ ਦੇ ਫਰੀਦਾਬਾਦ ਦੇ ਸੈਕਟਰ 82 ਵਿੱਚ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਮਾਂ ਨੇ ਆਪਣੇ ਹੀ ਪੁੱਤਰ ਨੂੰ ਇੱਕ ਬਹੁਮੰਜ਼ਿਲਾ ਇਮਾਰਤ ਦੀ 10ਵੀਂ ਮੰਜ਼ਿਲ ਦੀ ਬਾਲਕੋਨੀ ਤੋਂ ਥੱਲੇ ਲਟਕਾ ਦਿੱਤਾ। ਹੰਜੀ ਤੁਸੀਂ ਬਿਲਕੁਲ ਸਹੀ ਪੜ੍ਹਿਆ ਹੈ।

ਇਹ ਵੀ ਪੜ੍ਹੋ: ਨਵਜੋਤ ਸਿੱਧੂ ਦੀ 'ਤੰਤਰ ਵਿੱਦਿਆ' ਪੜ੍ਹਦਿਆਂ ਦੀ ਵੀਡੀਓ ਹੋਈ ਵਾਇਰਲ

Mother-hangs-her-own-son-to-fetch-saree-3

ਇਹ ਘਟਨਾ 7 ਫਰਵਰੀ ਨੂੰ ਫਰੀਦਾਬਾਦ ਦੇ ਸੈਕਟਰ 82 ਦੀ ਇੱਕ ਸੁਸਾਇਟੀ ਵਿੱਚ ਵਾਪਰੀ ਸੀ। ਅਜਿਹੀਆਂ ਬਹੁਤ ਅਨੋਖੀ ਰਿਪੋਰਟਾਂ ਵਿੱਚ ਆਮ ਤੌਰ 'ਤੇ ਨੌਜਵਾਨ ਜਾਂ ਕਿਸ਼ੋਰ ਆਪਣੇ ਆਪ ਬਹੁਮੰਜ਼ਿਲਾ ਇਮਾਰਤ ਦੀ ਬਾਲਕਨੀ ਦੇ ਕੰਡੇ ਲਟਕ ਜਾਂਦੇ ਹਨ ਜਾਂ ਇਮਾਰਤ ਤੋਂ ਡਿੱਗਦੇ ਹਨ।

ਹਾਲਾਂਕਿ ਫਰੀਦਾਬਾਦ ਦੀ ਇਸ ਤਾਜ਼ਾ ਘਟਨਾ ਵਿੱਚ ਜਿਹੜੀ ਵੀਡੀਓ ਸਾਹਮਣੀ ਆਈ ਹੈ ਉਸ 'ਚ ਇੱਕ ਮਾਂ ਨੇ ਹੀ ਆਪਣੇ ਬੇਟੇ ਨੂੰ ਬਹੁਮੰਜ਼ਿਲਾ ਇਮਾਰਤ ਤੋਂ ਚੱਦਰ ਦੀ ਮਦਦ ਨਾਲ ਲਮਕਾ ਦਿੱਤਾ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਜੰਗਲ ਵਿਚ ਅੱਗ ਵਾਂਗ ਵਾਇਰਲ ਹੋ ਗਈ ਹੈ।

Mother-hangs-her-own-son-to-fetch-saree-4

ਦਰਅਸਲ ਮਾਂ ਨੇ ਇੱਕ ਸਾੜ੍ਹੀ ਨੂੰ ਵਾਪਿਸ ਲਿਆਉਣ ਪਿੱਛੇ ਆਪਣੇ ਬੇਟੇ ਨੂੰ ਚੱਦਰ ਨਾਲ ਬੰਨ 10ਵੀਂ ਮੰਜ਼ਿਲ ਦੀ ਬਾਲਕਨੀ ਦੇ ਕੰਡਿਓਂ ਹੇਠਲੀ ਮੰਜ਼ਿਲ (9ਵੀਂ ਮੰਜ਼ਿਲ) 'ਤੇ ਲਮਕਾ ਦਿੱਤਾ। ਵੀਡੀਓ ਵਿੱਚ ਦਿਖਾਇਆ ਜਾ ਸਕਦਾ ਹੈ ਕਿ ਬੇਟਾ ਚੱਦਰ ਦੇ ਸਹਾਰੇ ਲਟਾਕਿਆਂ ਹੋਇਆ ਤੇ ਉਸਦੀ ਮਾਂ ਅਤੇ ਕੁੱਝ ਹੋਰ ਪਰਿਵਾਰਕ ਮੈਂਬਰ ਉਸਨੂੰ ਤਹਾਂ ਨੂੰ ਖਿੱਚ ਰਹੇ ਹਨ।

ਸੋਸਾਇਟੀ ਦੇ ਵਸਨੀਕਾਂ ਦੇ ਅਨੁਸਾਰ, ਮਾਂ ਨੇ ਕਿਸੇ ਦੀ ਮਦਦ ਜਾਂ ਸਲਾਹ ਲੈਣੀ ਜ਼ਰੂਰੀ ਨਹੀਂ ਸਮਝੀ ਕਿ ਉਹ ਕਿਵੇਂ ਬੰਦ ਘਰ ਵਿੱਚੋਂ ਆਪਣੀ ਸਾੜੀ ਵਾਪਸ ਲਿਆ ਸਕਦੀ ਸੀ ਪਰ ਉਸਦੇ ਉੱਲਟ ਆਪਣੇ ਹੀ ਪੁੱਤਰ ਦੀ ਜਾਨ ਨੂੰ ਜੋਖ਼ਮ ਵਿੱਚ ਪਾ ਦਿੱਤਾ।

ਇਹ ਵੀ ਪੜ੍ਹੋ: ਕੁੜੀ ਨੇ Lays ਦੇ ਖਾਲੀ Chips ਦੇ Packets ਤੋਂ ਬਣਾਈ ਸਾੜੀ, ਵੀਡੀਓ ਹੋਈ ਵਾਇਰਲ

ਇਸ ਘਟਨਾ ਨੂੰ ਲੈ ਕੇ ਲੋਕ ਮਿਲੀ-ਜੁਲੀ ਪ੍ਰਤੀਕਿਰਿਆ ਦੇ ਰਹੇ ਹਨ। ਜਿੱਥੇ ਕੁਝ ਲੋਕ ਇਸ ਹਰਕਤ ਦੀ ਸਖ਼ਤ ਨਿੰਦਾ ਕਰ ਰਹੇ ਹਨ ਉੱਥੇ ਹੀ ਕੁੱਝ ਅਜਿਹੇ ਵੀ ਹਨ ਜੋ ਇਸ ਵੀਡੀਓ 'ਤੇ ਮੀਮ ਬਣਾ ਰਹੇ ਹਨ।

-PTC News

Related Post