ਕਾਸ਼ੀ ਦੇ ਲੋਕਾਂ ਨੇ PM ਮੋਦੀ ਦਾ ਕੀਤਾ ਸ਼ਾਨਦਾਰ ਸਵਾਗਤ, ਬੋਲੇ- ਕਾਸ਼ੀ ਪੁੱਜ ਕੇ ਧੰਨ ਹੋ ਗਿਆ

By  Riya Bawa December 13th 2021 01:33 PM

ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਦੋ ਦਿਨਾਂ ਦੌਰੇ ਦੌਰਾਨ ਵਾਰਾਣਸੀ ਪੁੱਜੇ। ਇਥੇ ਉਹਨਾਂ ਨੇ ਲਲਿਤਾ ਘਾਟ ਪੁੱਜੇ ਅਤੇ ਫਿਰ ਸਿੱਧਾ ਕਾਸ਼ੀ ਵਿਖੇ ਵਿਸ਼ਵਨਾਥ ਮੰਦਿਰ ਦੇ ਦਰਸ਼ਨ ਕੀਤੇ। ਇਸ ਦੌਰਾਨ ਪ੍ਰਧਾਨ ਮੋਦੀ ਨੇ ਕਾਸ਼ੀ ਵਿਖੇ ਵਿਸ਼ਵਨਾਥ ਮੰਦਿਰ ਦੇ ਦਰਸ਼ਨਾਂ ਤੋਂ ਪਹਿਲਾਂ ਲਲਿਤਾ ਘਾਟ ਗੰਗਾ ਵਿੱਚ ਡੁਬਕੀ ਵੀ ਲਾਈ ਅਤੇ ਕਾਲ ਭੈਰਵ ਦੀ ਪੂਜਾ ਵੀ ਕੀਤੀ।

Image

ਪੀਐਮ ਮੋਦੀ ਦਾ ਟਵੀਟ

ਇਸ ਦੌਰਾਨ ਪੀਐਮ ਮੋਦੀ ਨੇ ਟਵੀਟ ਕੀਤਾ ਕਿ ਉਹ ਕਾਸ਼ੀ ਪੁੱਜ ਕੇ 'ਮੈਂ ਕਾਸ਼ੀ ਪੁੱਜ ਕੇ ਧੰਨਭਾਗ ਹਾਂ। ਕੁੱਝ ਦੇਰ ਬਾਅਦ ਅਸੀਂ ਕਾਸ਼ੀ ਵਿਸ਼ਵਨਾਥ ਧਾਮ ਯੋਜਨਾ ਨੂੰ ਲੋਕਾਂ ਸਪੁਰਦ ਕਰਨ ਦੇ ਗਵਾਹ ਬਣਾਂਗੇ।ਇਸ ਤੋਂ ਪਹਿਲਾਂ ਮੈਂ ਕਾਸ਼ੀ ਦੇ ਕੋਤਵਾਲ ਕਾਲ ਭੈਰਵ ਜੀ ਦੇ ਦਰਸ਼ਨ ਕੀਤੇ।'

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਆਪਣੇ ਦੋ ਦਿਨਾ ਦੌਰੇ 'ਤੇ ਸੋਮਵਾਰ ਵਾਰਾਣਸੀ ਪੁੱਜੇ ਤਾਂ ਉਨ੍ਹਾਂ ਦਾ ਭਰਵਾਂ ਸਵਾਗਤ ਹੋਇਆ। ਉਨ੍ਹਾਂ ਦੇ ਸਵਾਗਤ ਦੌਰਾਨ ਜਿਥੇ ਫੁੱਲਾਂ ਦੀ ਵਰਖਾ ਹੋਈ, ਉਥੇ 'ਮੋਦੀ, ਮੋਦੀ ਅਤੇ ਹਰ ਹਰ ਮਹਾਂਦੇਵ' ਦੇ ਨਾਅਰੇ ਵੀ ਲੱਗੇ। ਪ੍ਰਧਾਨ ਮੰਤਰੀ ਖੀਰਕੀਆ ਘਾਟ ਤੋਂ ਲਲਿਤਾ ਘਾਟ ਤੱਕ ਕਰੂਜ਼ 'ਤੇ ਗਏ। ਗੰਗਾ ਦੇ ਦੋਵੇਂ ਕਿਨਾਰਿਆਂ 'ਤੇ ਖੜ੍ਹੇ ਲੋਕ ਹਰ ਹਰ ਮਹਾਦੇਵ ਦਾ ਜਾਪ ਕਰ ਰਹੇ ਹਨ।

Image

-PTC News

Related Post