ਪੰਜਾਬ ਸਰਕਾਰ ਨੇ ਬੱਗਾ ਮਾਮਲੇ 'ਚ ਕੇਂਦਰ ਨੂੰ ਧਿਰ ਬਣਾਉਣ ਲਈ ਹਾਈ ਕੋਰਟ ’ਚ ਲਾਈ ਅਰਜ਼ੀ

By  Ravinder Singh May 7th 2022 03:34 PM

ਚੰਡੀਗੜ੍ਹ : ਭਾਜਪਾ ਆਗੂ ਤਜਿੰਦਰਪਾਲ ਸਿੰਘ ਬੱਗਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਵਿਵਾਦ ਦਿਨ ਬ ਦਿਨ ਭਖਦਾ ਜਾ ਰਿਹਾ ਹੈ। ਇਹ ਮਾਮਲੇ ਹੁਣ ਹਾਈ ਕੋਰਟ ਵਿੱਚ ਪੁੱਜ ਗਿਆ ਹੈ। ਪੰਜਾਬ ਸਰਕਾਰ ਨੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਦੋ ਅਰਜ਼ੀਆਂ ਦਾਇਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਨੇ ਤੇਜਿੰਦਰ ਪਾਲ ਸਿੰਘ ਬੱਗਾ ਗ੍ਰਿ਼ਫ਼ਤਾਰੀ ਮਾਮਲੇ ਵਿੱਚ ਕੇਂਦਰ ਨੂੰ ਧਿਰ ਬਣਾਉਣ ਦੀ ਮੰਗ ਕੀਤੀ ਹੈ। ਹਾਈ ਕੋਰਟ 'ਚ ਮਾਮਲੇ ਦੀ ਸੁਣਵਾਈ 10 ਮਈ ਹੋਵੇਗੀ। https://ptcnews-wp.s3.ap-south-1.amazonaws.com/wp-content/uploads/2022/05/ਪੰਜਾਬ-ਸਰਕਾਰ-ਨੇ-ਬੱਗਾ-ਮਾਮਲੇ-ਚ-ਕੇਂਦਰ-ਨੂੰ-ਧਿਰ-ਬਣਾਉਣ-ਲਈ-ਹਾਈ-ਕੋਰਟ-’ਚ-ਲਾਈ-ਅਰਜ਼ੀ-1.jpgਬੀਤੇ ਦਿਨ ਬੱਗਾ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਹਰਿਆਣਾ ਦੇ ਕੁਰੂਕਸ਼ੇਤਰ 'ਚ ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਨੂੰ ਰੋਕ ਲਿਆ ਸੀ ਤੇ ਹਾਈ ਕੋਰਟ ਨੇ ਇਸ ਮਾਮਲੇ ਵਿਚ ਬੱਗਾ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰਨ ਦੇ ਹੁਕਮ ਦਿੱਤੇ ਸਨ ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਬੱਗਾ ਨੂੰ ਘਰ ਭੇਜ ਦਿੱਤਾ ਸੀ। https://ptcnews-wp.s3.ap-south-1.amazonaws.com/wp-content/uploads/2022/05/ਪੰਜਾਬ-ਸਰਕਾਰ-ਨੇ-ਬੱਗਾ-ਮਾਮਲੇ-ਚ-ਕੇਂਦਰ-ਨੂੰ-ਧਿਰ-ਬਣਾਉਣ-ਲਈ-ਹਾਈ-ਕੋਰਟ-’ਚ-ਲਾਈ-ਅਰਜ਼ੀ-1.jpgਜਾਣਕਾਰੀ ਅਨੁਸਾਰ ਅੱਜ ਹੋਈ ਅਹਿਮ ਸੁਣਵਾਈ 'ਚ ਹਰਿਆਣਾ ਅਤੇ ਦਿੱਲੀ ਪੁਲਿਸ ਨੂੰ ਹਲਫਨਾਮਾ ਦਾਇਰ ਕਰ ਕੇ ਪੂਰੇ ਮਾਮਲੇ 'ਤੇ ਆਪਣਾ ਜਵਾਬ ਦੇਣਾ ਸੀ। ਸੁਣਵਾਈ ਦੌਰਾਨ ਪੰਜਾਬ ਦੇ ਐਡਵੋਕੇਟ ਜਨਰਲ ਸਮੇਤ ਦੋਵੇਂ ਧਿਰਾਂ ਦੇ ਲੋਕ ਹਾਜ਼ਰ ਹੋਏ। ਸ਼ੁੱਕਰਵਾਰ ਨੂੰ ਹੀ ਦਿੱਲੀ ਅਤੇ ਹਰਿਆਣਾ ਪੁਲਿਸ ਨੇ ਹਾਈ ਕੋਰਟ ਨੂੰ ਕਿਹਾ ਸੀ ਕਿ ਪੰਜਾਬ ਪੁਲਿਸ ਦਾ ਕੋਈ ਅਧਿਕਾਰੀ ਜਾਂ ਕਰਮਚਾਰੀ ਉਨ੍ਹਾਂ ਦੀ ਹਿਰਾਸਤ ਵਿੱਚ ਨਹੀਂ ਹੈ। https://ptcnews-wp.s3.ap-south-1.amazonaws.com/wp-content/uploads/2022/05/ਪੰਜਾਬ-ਸਰਕਾਰ-ਨੇ-ਬੱਗਾ-ਮਾਮਲੇ-ਚ-ਕੇਂਦਰ-ਨੂੰ-ਧਿਰ-ਬਣਾਉਣ-ਲਈ-ਹਾਈ-ਕੋਰਟ-’ਚ-ਲਾਈ-ਅਰਜ਼ੀ-1.jpgਅੱਜ ਦੀ ਸੁਣਵਾਈ ਵਿੱਚ ਦਿੱਲੀ ਅਤੇ ਹਰਿਆਣਾ ਪੁਲਿਸ ਨੇ ਦੱਸਣਾ ਸੀ ਕਿ ਤਜਿੰਦਰ ਪਾਲ ਸਿੰਘ ਬੱਗਾ ਨੂੰ ਲੈ ਕੇ ਜਾ ਰਹੀ ਪੰਜਾਬ ਪੁਲਿਸ ਦੀ ਟੀਮ ਨੂੰ ਕਿਨ੍ਹਾਂ ਹਾਲਾਤ ਵਿੱਚ ਕੁਰੂਕਸ਼ੇਤਰ ਨੇੜੇ ਰੋਕਿਆ ਗਿਆ ਅਤੇ ਫਿਰ ਦਿੱਲੀ ਪੁਲਿਸ ਦੇ ਹਵਾਲੇ ਕੀਤਾ ਗਿਆ। ਹਾਈ ਕੋਰਟ ਵਿੱਚ ਬੱਗਾ ਮਾਮਲੇ ਨੂੰ ਲੈ ਕੇ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਅਤੇ ਇਸ ਮਾਮਲੇ ਨੂੰ ਲੈ ਕੇ ਅਗਲੀ ਸੁਣਵਾਈ 10 ਮਈ ਨੂੰ ਹੋਵੇਗੀ। ਇਹ ਵੀ ਪੜ੍ਹੋ : ਦਰਦਨਾਕ ਹਾਦਸੇ 'ਚ ਪਿਓ-ਪੁੱਤਰ ਦੀ ਮੌਤ

Related Post