ਪੰਜਾਬ ਸਰਕਾਰ ਨੇ ਰਾਜਪਾਲ ਨੂੰ ਭੇਜਿਆ ਵਿਧਾਨ ਸਭਾ ਸੈਸ਼ਨ ਦਾ ਏਜੰਡਾ

By  Pardeep Singh September 24th 2022 05:50 PM

ਚੰਡੀਗੜ੍ਹ : ਵਿਸ਼ੇਸ਼ ਇਜਲਾਸ ਰੱਦ ਮਗਰੋਂ ਪੰਜਾਬ ਤੇ ਰਾਜਪਾਲ ਆਹਮੋ ਸਾਹਮਣੇ ਹੋ ਗਏ ਹਨ ਪਰ ਇਸ ਮਗਰੋਂ ਅੱਜ ਪੰਜਾਬ ਸਰਕਾਰ ਨੇ 27 ਸਤੰਬਰ ਨੂੰ ਬੁਲਾਏ ਜਾਣ ਵਾਲੇ ਇਜਲਾਸ ਦਾ ਏਜੰਡਾ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਭੇਜ ਦਿੱਤਾ ਹੈ। ਦੱਸ ਦੇਈਏ ਕਿ ਸ਼ਨੀਵਾਰ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਮੁੱਖ ਮੰਤਰੀ ਦੇ ਫਰਜ਼ ਯਾਦ ਕਰਵਾਏ ਸਨ। ਮੁੱਖ ਮੰਤਰੀ ਵੱਲੋਂ ਆ ਰਹੇ ਲਗਾਤਾਰ ਬਿਆਨਾਂ ਤੋਂ ਬਾਅਦ ਹੁਣ ਰਾਜਪਾਲ ਨੇ ਮੁੱਖ ਮੰਤਰੀ ਚਿੱਠੀ ਲਿਖੀ ਹੈ। ਜਿਸ 'ਚ ਉਨ੍ਹਾਂ ਲਿਖਿਆ- 'ਅੱਜ ਦੇ ਅਖ਼ਬਾਰਾਂ 'ਚ ਤੁਹਾਡੇ ਬਿਆਨ ਪੜ੍ਹ ਕੇ ਮੈਨੂੰ ਜਾਪਦਾ ਹੈ ਕਿ ਸ਼ਾਇਦ ਤੁਸੀਂ ਮੇਰੇ ਤੋਂ 'ਬਹੁਤ ਜ਼ਿਆਦਾ' ਨਾਰਾਜ਼ ਹੋ। ਸ਼ਾਇਦ ਤੁਹਾਡੇ ਕਾਨੂੰਨੀ ਸਲਾਹਕਾਰ ਤੁਹਾਨੂੰ ਉਚਿਤ ਜਾਣਕਾਰੀ ਨਹੀਂ ਦੇ ਰਹੇ ਹਨ। ਇਸ ਲਈ ਮੈਂ ਸੰਵਿਧਾਨ ਦੀ ਆਰਟੀਕਲ 167 ਤੇ 168 ਦੇ ਉਪਬੰਧਾਂ ਨੂੰ ਤੁਹਾਡੇ ਨਾਲ ਸਾਂਝੇ ਕਰ ਰਿਹਾ ਹੈ। ਉਨ੍ਹਾਂ ਲਿਖਿਆ ਕਿ ਸ਼ਾਇਦ ਹੁਣ ਉਨ੍ਹਾਂ (ਸੀਐਮ ਮਾਨ) ਦੀ ਦਲੀਲ ਬਦਲ ਜਾਵੇਗੀ ਕਿਉਂਕਿ ਧਾਰਾ 167 ਤੇ 168 ਸੰਵਿਧਾਨ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਮੁੱਖ ਮੰਤਰੀ ਦੇ ਫਰਜ਼ ਕੀ ਹਨ। ਇਹ ਵੀ ਪੜ੍ਹੋ;NIA ਨੇ ਅੱਤਵਾਦੀ ਗਿਰੋਹ ਦੇ 3 ਨੇਤਾਵਾਂ ਨੂੰ ਕੀਤਾ ਗ੍ਰਿਫ਼ਤਾਰ  -PTC News

Related Post