PUNBUS ਅਤੇ PRTC ਦੇ ਕੱਚੇ ਮੁਲਾਜ਼ਮਾਂ ਦੀ ਟਰਾਂਸਪੋਰਟ ਮੰਤਰੀ ਨਾਲ ਨਹੀਂ ਹੋਈ ਮੀਟਿੰਗ-ਰੇਸ਼ਮ ਸਿੰਘ ਗਿੱਲ

By  Pardeep Singh October 11th 2022 02:49 PM

ਚੰਡੀਗੜ੍ਹ: ਪੰਜਾਬ ਰੋਡਵੇਜ਼ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਜੋ ਖਰੜ ਪ੍ਰਸ਼ਾਸਨ ਵਲੋਂ ਤਹਿ ਕਰਵਾਈ ਗਈ ਸੀ ਉਸ ਸਬੰਧੀ ਮੀਟਿੰਗ ਲਈ ਸੈਕਟਰੀਏਟ ਚੰਡੀਗੜ੍ਹ ਪਨਬੱਸ ਅਤੇ PRTC ਦੇ ਆਗੂ ਪਹੁੰਚੇ। ਟਰਾਂਸਪੋਰਟ ਮੰਤਰੀ ਪੰਜਾਬ ਵੱਲੋਂ ਮੀਟਿੰਗ ਨਹੀਂ ਕੀਤੀ ਗਈ।

ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਵਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਇੱਕ ਡਰਾਮਾ ਕੀਤਾ ਜਾ ਰਿਹਾ ਹੈ। 10 ਸਾਲ ਬਾਅਦ ਪੱਕਾ ਕਰਨ ਅਤੇ ਅਸਾਮੀਆਂ ਖਤਮ ਕਰਨ ਵਾਲਾ ਇਹ ਐਕਟ ਮੁਲਾਜ਼ਮ ਵਿਰੋਧੀ ਸਾਬਿਤ ਹੋ ਰਿਹਾ ਹੈ ਅਤੇ ਪਨਬੱਸ ਅਤੇ PRTC ਦੇ ਕੰਟਰੈਕਟ ਅਤੇ ਆਊਟਸੋਰਸਿੰਗ ਮੁਲਾਜ਼ਮ ਇਸ ਵਿੱਚ ਕੋਈ ਵੀ ਨਹੀਂ ਆਉਂਦਾ ਜਦੋਂ ਕਿ ਇੱਕ ਪਾਲਸੀ ਬਣਾਈ ਜਾ ਰਹੀ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਆਉਂਦਿਆਂ ਹੀ ਮੁੱਖ ਮੰਤਰੀ ਪੰਜਾਬ ਵਲੋਂ ਕੱਚੀ ਭਰਤੀ ਬੰਦ ਦਾ ਐਲਾਨ ਕੀਤਾ ਗਿਆ ਸੀ ਪ੍ਰੰਤੂ ਇਹ ਬਿਆਨ ਲੋਕਾਂ ਦੀਆਂ ਨਜ਼ਰਾਂ ਵਿੱਚ ਕੇਵਲ ਡਰਾਮੇਬਾਜ਼ੀ ਸਾਬਿਤ ਹੋਇਆ ਹੈ। ਉਨ੍ਹਾਂ ਦੱਸਿਆ ਹੈ ਕਿ ਪਨਬੱਸ ਅਤੇ PRTC ਵਿੱਚ ਆਊਟਸੋਰਸਿੰਗ ਦੀ ਭਰਤੀ ਨੂੰ ਕਰਨ ਲਈ ਲੱਖਾਂ ਰੁਪਏ ਰਿਸ਼ਵਤ ਦੇ ਸਬੂਤ ਆਉਣ ਦੇ ਬਾਵਜੂਦ ਇਸ ਭਰਤੀ ਨੂੰ ਕਰਨ ਲਈ ਪੱਬਾਂ ਭਾਰ ਹੋਈ ਬੈਠੀ ਹੈ ਟਰਾਂਸਪੋਰਟ ਵਿਭਾਗ ਵਿੱਚ ਕਿਲੋਮੀਟਰ ਸਕੀਮ ਬੱਸਾਂ ਰਾਹੀਂ ਨਿੱਜੀਕਰਨ ਕਰਨ ਦੀ ਤਿਆਰੀ ਵਿੱਚ ਲੱਗੀ ਹੋਈ ਹੈ ਜਿਸ ਦਾ ਕਾਰਪੋਰੇਟ ਘਰਾਣਿਆਂ ਨੂੰ ਮੁਨਾਫਾ ਅਤੇ ਸਰਕਾਰ ਖਜ਼ਾਨੇ ਦੀ ਲੁੱਟ ਕਰਵਾਉਣ ਵੱਲ ਜਾ ਰਹੀ ਹੈ

Related Post