ਦੁਨੀਆ ਭਰ 'ਚ ਕੋਰੋਨਾ ਨਾਲ ਮੌਤਾਂ ਦੇ ਵੱਧ ਰਹੇ ਅੰਕੜੇ ਬਣੇ ਚਿੰਤਾ ਦਾ ਵਿਸ਼ਾ

By  Ravinder Singh June 17th 2022 11:04 AM

ਨਵੀਂ ਦਿੱਲੀ : ਭਾਰਤ ਵਿੱਚ ਵੀ ਕੋਰੋਨਾ ਵਾਇਰਸ ਕਾਰਨ ਮੌਤਾਂ ਵਿੱਚ ਵਾਧਾ ਹੋਇਆ ਹੈ। ਪਿਛਲੇ 24 ਘੰਟਿਆਂ ਵਿੱਚ, 12,847 ਨਵੇਂ ਲਾਗ ਦੇ ਮਾਮਲੇ ਅਤੇ 14 ਮੌਤਾਂ ਦਰਜ ਕੀਤੀਆਂ ਗਈਆਂ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ 111 ਦਿਨਾਂ ਬਾਅਦ ਪਹਿਲੀ ਵਾਰ 12,000 ਤੋਂ ਵੱਧ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ, ਦੇਸ਼ ਵਿੱਚ ਸਰਗਰਮ ਕੋਰੋਨਾ ਮਾਮਲਿਆਂ ਦੀ ਗਿਣਤੀ 58,215 ਹੋ ਗਈ ਹੈ। ਦੁਨੀਆ ਭਰ 'ਚ ਕੋਰੋਨਾ ਨਾਲ ਮੌਤਾਂ ਦੇ ਵੱਧ ਰਹੇ ਅੰਕੜੇ ਬਣੇ ਚਿੰਤਾ ਦਾ ਵਿਸ਼ਾਅੱਜ ਫਿਰ ਦੇਸ਼ ਵਿੱਚ ਕੋਰੋਨਾ ਵਾਇਰਸ ਦੇ 12 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ 17 ਜੂਨ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 12,847 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 14 ਲੋਕਾਂ ਦੀ ਵੀ ਕੋਰੋਨਾ ਸੰਕਰਮਣ ਕਾਰਨ ਮੌਤ ਹੋ ਗਈ ਹੈ। ਪਿਛਲੇ ਇੱਕ ਦਿਨ ਵਿੱਚ ਕੋਵਿਡ-19 ਕਾਰਨ 7,985 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ। ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 63,063 ਹੈ। ਦੇਸ਼ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 5,24,817 ਹੈ। ਦੇਸ਼ ਵਿੱਚ ਰਿਕਵਰੀ ਕੇਸਾਂ ਦੀ ਕੁੱਲ ਗਿਣਤੀ 4,26,82,697 ਹੈ ਅਤੇ ਕੋਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ 4,32,70,577 ਹੈ। ਦੁਨੀਆ ਭਰ 'ਚ ਕੋਰੋਨਾ ਨਾਲ ਮੌਤਾਂ ਦੇ ਵੱਧ ਰਹੇ ਅੰਕੜੇ ਬਣੇ ਚਿੰਤਾ ਦਾ ਵਿਸ਼ਾਇਸ ਦੇ ਨਾਲ ਹੀ ਟੀਕਾਕਰਨ ਦਾ ਅੰਕੜਾ 1,95,84,03,471 ਕਰੋੜ ਹੈ। ਲਗਪਗ 5 ਹਫਤਿਆਂ ਦੀ ਗਿਰਾਵਟ ਤੋਂ ਬਾਅਦ, ਦੁਨੀਆ ਭਰ ਵਿੱਚ ਕੋਰੋਨਾ ਮੌਤਾਂ ਫਿਰ ਤੋਂ ਵਧਣੀਆਂ ਸ਼ੁਰੂ ਹੋ ਗਈਆਂ ਹਨ। WHO ਨੇ ਚਿਤਾਵਨੀ ਦਿੱਤੀ ਹੈ ਕਿ ਕੋਵਿਡ-19 ਕਾਰਨ ਹੋਈਆਂ ਮੌਤਾਂ ਦੀ ਗਿਣਤੀ 5 ਹਫ਼ਤਿਆਂ ਦੀ ਗਿਰਾਵਟ ਪਿਛੋਂ ਪਿਛਲੇ ਹਫ਼ਤੇ ਇਕ ਵਾਰ ਫਿਰ 4 ਫ਼ੀਸਦੀ ਵਧ ਗਈ ਹੈ। WHO ਅਨੁਸਾਰ ਇਕ ਵਾਰ ਫਿਰ ਕੋਰੋਨਾ ਨੇ ਦੁਨੀਆ ਭਰ ਵਿੱਚ ਗੰਭੀਰ ਨਤੀਜੇ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਪਿਛਲੇ ਇਕ ਹਫਤੇ 'ਚ ਇਸ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 'ਚ 4 ਫ਼ੀਸਦੀ ਦਾ ਵਾਧਾ ਹੋਇਆ ਹੈ। ਦੁਨੀਆ ਭਰ 'ਚ ਕੋਰੋਨਾ ਨਾਲ ਮੌਤਾਂ ਦੇ ਵੱਧ ਰਹੇ ਅੰਕੜੇ ਬਣੇ ਚਿੰਤਾ ਦਾ ਵਿਸ਼ਾਵੀਰਵਾਰ ਨੂੰ ਕੋਰੋਨਾ ਦੇ ਤਾਜ਼ਾ ਅੰਕੜੇ ਜਾਰੀ ਕਰਦੇ ਹੋਏ WHO ਨੇ ਕਿਹਾ ਕਿ ਪਿਛਲੇ ਹਫਤੇ ਦੁਨੀਆ ਭਰ 'ਚ ਕੋਰੋਨਾ ਵਾਇਰਸ ਕਾਰਨ 8,700 ਮੌਤਾਂ ਹੋਈਆਂ, ਜੋ ਕਿ ਪਿਛਲੇ 5 ਹਫਤਿਆਂ ਦੇ ਮੁਕਾਬਲੇ 4 ਫੀਸਦੀ ਜ਼ਿਆਦਾ ਹੈ। ਇਸ ਦੇ ਨਾਲ ਹੀ ਅਮਰੀਕਾ 'ਚ ਕੋਰੋਨਾ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ 'ਚ 21 ਫੀਸਦੀ ਅਤੇ ਪੱਛਮੀ ਪ੍ਰਸ਼ਾਂਤ ਖੇਤਰ 'ਚ 17 ਫੀਸਦੀ ਦਾ ਉਛਾਲ ਆਇਆ ਹੈ। ਜ਼ਿਕਰਯੋਗ ਹੈ ਕਿ ਪੱਛਮੀ ਪ੍ਰਸ਼ਾਂਤ ਖੇਤਰ ਵਿੱਚ ਆਸਟ੍ਰੇਲੀਆ, ਨਿਊਜ਼ੀਲੈਂਡ ਤੋਂ ਲੈ ਕੇ ਸਿੰਗਾਪੁਰ, ਮਲੇਸ਼ੀਆ, ਫਿਲੀਪੀਨਜ਼, ਚੀਨ, ਜਾਪਾਨ ਅਤੇ ਦੱਖਣੀ ਕੋਰੀਆ ਸਮੇਤ 28 ਦੇਸ਼ ਆਉਂਦੇ ਹਨ। ਹਾਲਾਂਕਿ WHO ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਲਗਾਤਾਰ ਕਮੀ ਆ ਰਹੀ ਹੈ ਪਰ ਫਿਰ ਵੀ ਪਿਛਲੇ ਹਫਤੇ ਕਰੀਬ 32 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ, ਕੁਝ ਖੇਤਰਾਂ ਵਿੱਚ ਸੰਕਰਮਣ ਦੇ ਮਾਮਲੇ ਅਜੇ ਵੀ ਵੱਧ ਰਹੇ ਹਨ। ਪੱਛਮੀ ਏਸ਼ੀਆ ਅਤੇ ਦੱਖਣ-ਪੂਰਬੀ ਏਸ਼ੀਆ ਨੇ ਕ੍ਰਮਵਾਰ 58 ਫੀਸਦੀ ਅਤੇ 33 ਫੀਸਦੀ ਦੀ ਵਾਧਾ ਦਰਜ ਕੀਤਾ ਹੈ। ਡਬਲਯੂਐਚਓ ਦੇ ਡਾਇਰੈਕਟਰ-ਜਨਰਲ ਟੇਡਰੋਸ ਅਡਾਨੋਮ ਘੇਬਰੇਅਸਸ ਦੇ ਅਨੁਸਾਰ ਗਿਣਤੀ ਵਿੱਚ ਕਮੀ ਦਾ ਇਕ ਕਾਰਨ ਇਹ ਹੈ ਕਿ ਬਹੁਤ ਸਾਰੇ ਦੇਸ਼ਾਂ ਨੇ ਨਿਗਰਾਨੀ ਤੇ ਜਾਂਚ ਨੂੰ ਘਟਾ ਦਿੱਤਾ ਹੈ। ਇਹ ਵੀ ਪੜ੍ਹੋ : ਕਮਲਦੀਪ ਕੌਰ ਰਾਜੋਆਣਾ ਨੇ ਵਿਰੋਧੀ ਧਿਰਾਂ ਦੇ ਵਰਕਰਾਂ ਤੇ ਵੋਟਰਾਂ ਨੂੰ ਕੀਤੀ ਬੇਨਤੀ

Related Post