ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਮਿਲੇ ਧਮਕੀ ਪੱਤਰ ਦਾ ਆਇਆ ਸੱਚ ਸਾਹਮਣੇ, ਜਾਣੋ ਪੂਰੀ ਕਹਾਣੀ

By  Pardeep Singh July 2nd 2022 05:48 PM -- Updated: July 2nd 2022 06:43 PM

ਮੋਹਾਲੀ: ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਮੋਹਾਲੀ ਦੇ ਸੈਕਟਰ-71 ਸਥਿਤ ਰਿਹਾਇਸ਼ 'ਤੇ ਧਮਕੀ ਭਰਿਆ ਪੱਤਰ ਮਿਲਣ ਦਾ ਖੁਲਾਸਾ ਹੋਇਆ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਕੇਂਦਰ ਸਰਕਾਰ ਦੇ ਧਿਆਨ ਵਿੱਚ ਹੈ। ਪੁਲੀਸ ਟੀਮਾਂ ਮੰਤਰੀ ਦੇ ਘਰ ਦੇ ਆਲੇ-ਦੁਆਲੇ ਲੱਗੇ ਕੈਮਰਿਆਂ ਦੀ ਰਿਕਾਰਡਿੰਗ ਦੇਖ ਰਹੀਆਂ ਹਨ। ਕੇਂਦਰੀ ਮੰਤਰੀ ਨੇ ਇਸ ਪੱਤਰ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਵੀਕੇ ਭਾਵਰਾ ਨੂੰ ਦਿੱਤੀ ਹੈ, ਜਿਸ ’ਤੇ ਡੀਜੀਪੀ ਨੇ ਮੁਹਾਲੀ ਦੇ ਐਸਐਸਪੀ ਨੂੰ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ।



ਇਸ ਪੱਤਰ ਬਾਰੇ ਡੀਐਸਪੀ ਸੁੱਖ ਸਿਮਰਨ ਦਾ ਕਹਿਣਾ ਹੈ ਕਿ ਇਸ ਨੂੰ ਪੱਤਰ ਨਾ ਸਮਝਿਆ ਜਾਵੇ ਇਹ ਤਾਂ ਸਿਰਫ ਕਾਗਜ ਦਾ ਟੁਕੜਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਕਾਗਜ ਉੱਤੇ ਲਿਖੇ ਸ਼ਬਦਾਂ ਦੀ ਜਾਂਚ ਕੀਤੀ ਜਾ ਰਹੀ ਹੈ।



ਪੁਲਿਸ ਦਾ ਕਹਿਣਾ ਹੈ ਕਿ ਕਈ ਵਾਰੀ ਪੀਜੀ ਵਿੱਚ ਰਹਿਣ ਵਾਲੀਆ ਕੁੜੀਆ ਨੂੰ ਪਾਰਕ ਦੇ ਆਲੇ ਦੁਆਲੇ ਜੇਕਰ ਕੋਈ ਚਾਬੀ ਜਾਂ ਹੋਰ ਸਮਾਨ ਮਿਲਦਾ ਹੈ ਤਾ ਉਹ ਹਮੇਸ਼ਾ ਸੋਮ ਪ੍ਰਕਾਸ਼ ਦੇ ਘਰ ਦੇ ਬਾਹਰ ਗਾਰਡ ਨੂੰ ਹੀ ਫੜਾ ਦਿੰਦੇ ਹਨ। ਬੇਅੰਤ ਕੌਰ ਨਾਂ ਦੀ ਔਰਤ ਨੇ ਇਹ ਨਕਸ਼ਾ ਆਪਣੇ ਸੁਰੱਖਿਆ ਗਾਰਡ ਨੂੰ ਦਿੱਤਾ। ਬੇਅੰਤ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਫਾਜ਼ਿਲਕਾ ਦੀ ਰਹਿਣ ਵਾਲੀ ਹੈ। ਉਹ ਪੇਇੰਗ ਗੈਸਟ ਵਜੋਂ ਮੰਤਰੀ ਦੇ ਘਰ ਦੇ ਨੇੜੇ ਰਹਿ ਰਹੀ ਹੈ।

ਬੇਅੰਤ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਕਾਰਗਿਲ ਪਾਰਕ ਵਿੱਚ ਸੈਰ ਕਰਨ ਗਈ ਸੀ। ਫਿਰ ਇਹ ਸ਼ੱਕੀ ਕਾਗਜ਼ ਸਾਹਮਣੇ ਆਇਆ। ਉਸ ਨੇ ਖੋਲ੍ਹ ਕੇ ਦੇਖਿਆ ਤਾਂ ਮੰਤਰੀ ਦੇ ਘਰ ਵਰਗਾ ਨਕਸ਼ਾ ਸੀ। ਇਸ 'ਤੇ ਕਾਪ ਯਾਨੀ ਪੁਲਿਸ ਵੀ ਲਿਖਿਆ ਹੋਇਆ ਸੀ। ਇਸ ਨੂੰ ਦੇਖਦੇ ਹੋਏ ਉਨ੍ਹਾਂ ਨੇ ਇਹ ਕਾਗਜ਼ ਮੰਤਰੀ ਦੇ ਘਰ ਦੇ ਬਾਹਰ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੂੰ ਸੌਂਪ ਦਿੱਤਾ।









-PTC News

 

Related Post