ਖੇਤੀ ਕਾਨੂੰਨਾਂ 'ਤੇ ਰਸਤਾ ਹੋਇਆ ਸਾਫ ,ਤਿੰਨ ਕੇਂਦਰੀ ਮੰਤਰੀ ਪੰਜਾਬ ਦੇ ਕਿਸਾਨਾਂ ਨਾਲ ਕਰਨਗੇ ਗੱਲਬਾਤ

By  Jagroop Kaur November 9th 2020 06:00 PM -- Updated: November 9th 2020 06:36 PM

ਚੰਡੀਗੜ੍ਹ (ਰਮਨਦੀਪ) ਖੇਤੀ ਕਾਨੂੰਨਾਂ ਨੂੰ ਲੈਕੇ ਜੋ ਰੇੜਕਾ ਪਿਛਲੇ ਡੇਢ ਮਹੀਨੇ ਤੋਂ ਜਾਰੀ ਹੈ ਹੁਣ ਉਸ ਦਾ ਨਿਬੇੜਾ ਹੁੰਦਾ ਨਜਰ ਆ ਰਿਹਾ ਹੈ । ਪੀ.ਟੀ.ਸੀ. ਨਿਊਜ਼ ਨਾਲ ਖਾਸ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਸਪੱਸ਼ਟ ਕੀਤਾ ਕਿ ਉਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਅਤੇ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨਾਲ ਅਹਿਮ ਗੱਲਬਾਤ ਕੀਤੀ ਹੈ। ਇਸ ਦੇ ਨਾਲ ਹੀ ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਉਨਾਂ ਨੇ ਪੰਜਾਬ ਦੇ ਕਿਸਾਨਾਂ ਦੇ ਖਦਸ਼ੇ ਅਤੇ ਉਨਾਂ ਦੀ ਮੰਗਾਂ ਨੂੰ ਵੀ ਇੱਕ-ਇੱਕ ਕਰਕੇ ਦੋਹਾਂ ਮੰਤਰੀਆਂ ਅੱਗੇ ਰੱਖੀਆਂ, ਤਾਂ ਜੋ ਕਿਸੇ ਗੱਲ ਦਾ ਭੁਲੇਖਾ ਨਾ ਰਹਿ ਜਾਵੇ ਅਤੇ ਕਿਸਾਨਾਂ ਨਾਲ ਹੋਣ ਜਾ ਰਹੀ ਬੈਠਕ ਵਿੱਚ ਮਸਲੇ ਦਾ ਢੁੱਕਵਾਂ ਹੱਲ ਨਿਕਲ ਸਕੇ।ਸੁਰਜੀਤ ਕੁਮਾਰ ਜਿਆਣੀ

PTC 's special interview

ਪੰਜਾਬ ਦੇ ਸਾਬਕਾ ਮੰਤਰੀ ਜਿਆਣੀ ਨੇ ਪੀ.ਟੀ.ਸੀ. ਨਿਊਜ਼ ਜਰੀਏ ਪੰਜਾਬ ਦੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਨਾਂ ਨੂੰ ਜੋ ਤਾਲਮੇਲ ਕਮੇਟੀ ਦੇ ਚੇਅਰਮੈਨ ਵਜੋਂ ਫੀਡਬੈਕ ਮਿਲੀ ਉਸ ਨੂੰ ਕੇਂਦਰ ਤੱਕ ਪਹੁੰਚਾਇਆ ਗਿਆ । ਹੁਣ ਤੱਕ ਕਿਸਾਨਾਂ ਵਲੋਂ ਤਾਲਮੇਲ ਕਮੇਟੀ ਨਾਲ ਮੀਟਿੰਗ ਨਾ ਕੀਤੇ ਜਾਣ ਤੇ ਉਨਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਇਹ ਗੱਲ ਸਪੱਸ਼ਟ ਕੀਤੀ ਸੀ ਕਿ ਉਹ ਕਿਸੇ ਪਾਰਟੀ ਨਾਲ ਗੱਲਬਾਤ ਨਹੀਂ ਕਰਨਗੇ ਸਗੋਂ ਸਿੱਧੇ ਰੂਪ ਵਿੱਚ ਕੇਂਦਰ ਨਾਲ ਗੱਲਬਾਤ ਕਰਨਗੇ ਇਸ ਦੇ ਚਲਦੇ ਇੱਕ ਕੋਸ਼ਿਸ਼ ਕੀਤੀ ਗਈ ਕਿ ਕੜੀ ਦਾ ਕੰਮ ਕੀਤਾ ਜਾਵੇ ਅਤੇ ਕਿਸਾਨਾਂ ਦੀ ਸਰਕਾਰ ਨਾਲ ਗੱਲਬਾਤ ਦਾ ਰਸਤਾ ਪੱਧਰਾ ਕਰਵਾਇਆ ਜਾਵੇ, ਜਿਸ ਵਿੱਚ ਉਨਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ ।ਸਾਬਕਾ ਮੰਤਰੀ ਜਿਆਣੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਕੇਂਦਰ ਨਾਲ ਹੋਣ ਵਾਲੀ ਮੀਟਿੰਗ ਲਈ ਕਿਸਾਨ ਆਗੂਆਂ ਤੋਂ ਸਮਾਂ ਮੰਗਿਆ ਹੈ ਜਿਸ ਦੇ ਲਈ ਬਕਾਇਦਾ ਤੌਰ ਕੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨਾਲ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਟੈਲੀਫੋਨ ਤੇ ਗੱਲ ਵੀ ਕੀਤੀ। ਖੇਤੀ ਕਾਨੂੰਨਾਂ ਤੇ ਕੇਂਦਰ ਦੇ ਹਾਂ ਪੱਖੀ ਰਵੱਈਏ ਦਾ ਦਾਅਵਾ ਕਰਦੇ ਜਿਆਣਾ ਨੇ ਕਿਹਾ ਕਿ ਹੁਣ ਕਿਸਾਨਾਂ ਨਾਲ ਹੋਣ ਵਾਲੀ ਬੈਠਕ ਵਿੱਚ ਤਿੰਨ ਕੇਂਦਰੀ ਮੰਤਰੀ ਰਾਜਨਾਥ ਸਿੰਘ, ਨਰੇਂਦਰ ਤੋਮਰ ਅਤੇ ਪਿਯੂਸ਼ ਗੋਇਲ ਮੌਜੂਦ ਰਹਿਣਗੇ ।Bharat Bandh: Farmers gear up for nationwide protests against farm bills todayਪੰਜਾਬ ਦੇ ਤਾਜਾ ਹਾਲਾਤਾਂ ਖਾਸ ਕਰਕੇ ਪੰਜਾਬ ਬੀਜੇਪੀ ਦੀ ਸਥਿਤੀ ਤੇ ਵੀ ਉਨਾਂ ਨੇ ਬੇਬਾਕੀ ਨਾਲ ਬੋਲਦਿਆਂ ਕਿਹਾ ਕਿ, ਇਸ ਸਮੇਂ ਪਾਰਟੀ ਦੇ ਅੰਦਰਲੇ ਹਾਲਾਤ ਖੇਤੀ ਕਾਨੂੰਨਾਂ ਤੇ ਪਤਲੇ ਜਰੂਰ ਪਏ ਹੋਏ ਨੇ ਪਰ ਜਲਦੀ ਹੀ ਕਿਸਾਨਾਂ ਦੇ ਖਦਸ਼ੇ ਦੂਰ ਕਰਵਾਉਣ ਤੋਂ ਬਾਅਦ ਬੀਜੇਪੀ ਮੁੜ ਸਿਆਸੀ ਮੈਦਾਨ ਵਿੱਚ ਤਾਕਤਵਰ ਰੂਪ ਵਿੱਚ ਨਜਰ ਆਵੇਗੀ ।

Related Post