ਚੋਰਾਂ ਨੇ ਆਂਗਨਵਾੜੀ ਨੂੰ ਬਣਾਇਆ ਨਿਸ਼ਾਨਾ, ਕੰਪਿਊਟਰ ਤੇ ਬੈਟਰੀ ਇਨਵਰਟਰ ਚੋਰੀ

By  Ravinder Singh July 19th 2022 06:20 PM

ਅੰਮ੍ਰਿਤਸਰ :  ਅੰਮ੍ਰਿਤਸਰ ਵਿੱਚ ਚੋਰੀ, ਲੁੱਟ-ਖੋਹ, ਝਪਟਮਾਰੀ ਤੇ ਗੋਲੀਬਾਰੀ ਦੀਆਂ ਵਾਰਾਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਅੰਮ੍ਰਿਤਸਰ ਦੇ ਛੇਹਰਟਾ ਦੇ ਚੁੰਗੀ ਵਿੱਚ ਆਂਗਨਵਾੜੀ ਵਿੱਚ ਚੋਰਾਂ ਨੇ ਦੇਰ ਰਾਤ ਸੰਨ੍ਹ ਲਗਾ ਕੇ ਅੰਦਰ ਪਿਆ ਸਾਮਾਨ ਉਡਾ ਲਿਆ। ਚੋਰ ਸੜਕਾਂ ਅਤੇ ਮੁਹੱਲਿਆਂ 'ਚ ਸ਼ਰੇਆਮ ਲੁੱਟਾਂ ਖੋਹਾਂ ਦੀ ਵਾਰਦਾਤਾਂ ਨੂੰ ਸ਼ਰੇਆਮ ਅੰਜਾਮ ਦੇ ਰਹੇ ਹਨ।

ਚੋਰਾਂ ਨੇ ਆਂਗਨਵਾੜੀ ਨੂੰ ਬਣਾਇਆ ਨਿਸ਼ਾਨਾ, ਕੰਪਿਊਟਰ ਤੇ ਬੈਟਰੀ ਇਨਵਰਟਰ ਚੋਰੀਹੁਣ ਚੋਰਾਂ ਦੇ ਨਿਸ਼ਾਨੇ 'ਤੇ ਸਰਕਾਰੀ ਵਿਭਾਗ ਵੀ ਆ ਗਏ ਹਨ, ਉੱਥੇ ਹੀ ਦੇਰ ਰਾਤ ਅੰਮ੍ਰਿਤਸਰ ਦੇ ਥਾਣਾ ਛੇਹਰਟਾ ਅਧੀਨ ਪੈਂਦੇ ਇਲਾਕਾ ਖੰਡਵਾਲਾ ਦੇ ਕੋਲ ਇਕ ਆਂਗਨਵਾੜੀ ਦਫ਼ਤਰ 'ਚ ਚੋਰਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਉੱਥੇ ਪਏ ਇਕ ਕੰਪਿਊਟਰ ਤੇ ਬੈਟਰੀ ਇਨਵਰਟਰ ਨੂੰ ਚੋਰੀ ਕਰ ਲਿਆ।

ਚੋਰਾਂ ਨੇ ਆਂਗਨਵਾੜੀ ਨੂੰ ਬਣਾਇਆ ਨਿਸ਼ਾਨਾ, ਕੰਪਿਊਟਰ ਤੇ ਬੈਟਰੀ ਇਨਵਰਟਰ ਚੋਰੀਕਾਬਿਲੇਗੌਰ ਹੈ ਕਿ ਆਂਗਨਵਾੜੀ ਦਫਤਰ ਦੇ ਬਾਹਰ ਤੋਂ ਤਾਲੇ ਲੱਗੇ ਹੋਏ ਹਨ, ਉਨ੍ਹਾਂ ਨੂੰ ਤੋੜ ਕੇ ਚੋਰ ਅੰਦਰ ਵੜੇ ਤੇ ਉੱਥੇ ਪਏ ਸਾਮਾਨ ਨੂੰ ਚੋਰੀ ਕਰ ਕੇ ਲੈ ਗਏ। ਇਸ ਤੋਂ ਬਾਅਦ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਗਈ। ਪੁਲਿਸ ਅਧਿਕਾਰੀ ਵੀ ਮੌਕੇ ਉਪਰ ਪੁੱਜ ਗਏ। ਉਨ੍ਹਾਂ ਵੱਲੋਂ ਕਿਹਾ ਗਿਆ ਸੂਚਨਾ ਮਿਲੀ ਕਿ ਇੱਥੇ ਆਂਗਨਵਾੜੀ ਦਫ਼ਤਰ ਵਿੱਚ ਚੋਰੀ ਹੋ ਗਈ ਹੈ, ਅਸੀਂ ਮੌਕੇ 'ਤੇ ਪੁੱਜੇ ਹਨ ਜਾਂਚ ਜਾਰੀ ਹੈ। ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ, ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਚੋਰਾਂ ਨੇ ਆਂਗਨਵਾੜੀ ਨੂੰ ਬਣਾਇਆ ਨਿਸ਼ਾਨਾ, ਕੰਪਿਊਟਰ ਤੇ ਬੈਟਰੀ ਇਨਵਰਟਰ ਚੋਰੀਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ। ਲੋਕਾਂ ਨੇ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਵਾਪਰ ਰਹੀਆਂ ਵਾਰਦਾਤਾਂ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਪੰਜਾਬ ਸਰਕਾਰ ਵੱਲੋਂ ਪਿਛਲੇ ਹਫ਼ਤੇ ਪੁਲਿਸ ਵਿਭਾਗ ਵਿੱਚ ਵੱਡੇ ਪੱਧਰ ਉਤੇ ਤਬਾਦਲੇ ਕੀਤੇ ਗਏ ਸਨ। ਇਸ ਦੇ ਬਾਵਜੂਦ ਵਾਰਦਾਤਾਂ ਦੀ ਗਿਣਤੀ ਵਿੱਚ ਕਮੀ ਨਹੀਂ ਆ ਰਹੀ ਹੈ।

ਇਹ ਵੀ ਪੜ੍ਹੋ : ਪਨਬੱਸ ਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮ 1 ਅਗਸਤ ਨੂੰ ਮੁੜ ਹਾਈਵੇ ਕਰਨਗੇ ਜਾਮ

Related Post