ਸਾਵਧਾਨ ! ਇਹ 328 ਦਵਾਈਆਂ ਸਾਡੀ ਸਿਹਤ ਲਈ ਖਤਰਨਾਕ ,ਵਿਕਰੀ 'ਤੇ ਲੱਗੀ ਰੋਕ

By  Shanker Badra September 13th 2018 12:01 PM

ਸਾਵਧਾਨ ! ਇਹ 328 ਦਵਾਈਆਂ ਸਾਡੀ ਸਿਹਤ ਲਈ ਖਤਰਨਾਕ ,ਵਿਕਰੀ 'ਤੇ ਲੱਗੀ ਰੋਕ:ਮਨਿਸਟਰੀ ਆਫ਼ ਹੈਲਥ ਐਂਡ ਫੈਮਿਲੀ ਵੈਲਫੇਅਰ ਨੇ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ 328 ਦਵਾਈਆਂ ਦੀ ਵਿਕਰੀ 'ਤੇ ਰੋਕ ਲਗਾ ਦਿੱਤੀ ਹੈ।ਜਿਸ ਵਿੱਚ ਪੇਟ ਦਰਦ, ਸਿਰ ਦਰਦ, ਜ਼ੁਖਾਮ ਅਤੇ ਹੋਰ ਬਿਮਾਰੀਆਂ 'ਚ ਲਈ ਜਾਣ ਵਾਲੀ ਦਵਾਈਆਂ ਸ਼ਾਮਿਲ ਹਨ।

ਇਸ ਸਬੰਧੀ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦਾ ਕਹਿਣਾ ਹੈ ਕਿ ਵਿਕਸ ਐਕਸ਼ਨ 500 ਅਤੇ ਕੋਰੇਕਸ ਵਰਗੀਆਂ ਦਵਾਈਆਂ ਨਾਲ ਲੋਕਾਂ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ।ਮੰਤਰਾਲੇ ਨੇ ਡਰੱਗ ਐਡਵਾਇਜ਼ਰੀ ਬੋਰਡ ਨੂੰ ਅੰਤਮ ਮੰਨਜੂਰੀ ਦਿੰਦਿਆਂ ਹੋਇਆਂ ਇਹ ਫ਼ੈਸਲਾ ਲਿਆ ਹੈ।

ਮੰਤਰਾਲੇ ਨੇ ਪਿਰਾਮਲ ਸੈਰੀਡੋਨ , ਮੈਕਲੋਡਜ਼ ਫਾਰਮਾ ਪੈਂਡਰਮ ਪਲਸ ਕਰੀਮ ਅਤੇ ਅਲਕੀਮ ਲੈਬੋਰੇਟਰੀ ਟੈਕਸਿਮ ਵਰਗੇ ਬ੍ਰਾਂਡਸ 'ਤੇ ਪਾਬੰਦੀ ਲਗਾ ਦਿੱਤੀ ਗਈ,ਜਿਸ ਨਾਲ ਫਾਰਮਾ ਸੈਕਟਰ ਨੂੰ ਡੇਢ ਹਜ਼ਾਰ ਕਰੋੜ ਦਾ ਘਾਟਾ ਪੈ ਸਕਦਾ ਹੈ।ਸਿਹਤ ਮੰਤਰਾਲੇ ਮੁਤਾਬਕ ਜਿਨ੍ਹਾਂ ਦਵਾਈਆਂ 'ਤੇ ਰੋਕ ਲਗਾਈ ਗਈ ਹੈ ਉਹ ਲੋਕਾਂ ਦੀ ਸਿਹਤ ਲਈ ਫ਼ਾਇਦੇਮੰਦ ਨਹੀਂ ਹਨ।

ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਦਿੱਲੀ ਹਾਈਕੋਰਟ ਨੇ ਇਨ੍ਹਾਂ ਦਵਾਈਆਂ 'ਤੇ ਰੋਕ ਲਾਉਣ ਦੀ ਚੁਨੌਤੀ ਦਿੱਤੀ ਗਈ ਸੀ ਪਰ ਹਾਈਕੋਰਟ ਨੇ ਇਸ ਫ਼ੈਸਲੇ ਨੂੰ ਰੱਦ ਕਰ ਦਿੱਤਾ ਸੀ।ਇਸ ਤੋਂ ਬਾਅਦ ਬਾਜ਼ਾਰ ਵਿੱਚ ਮੁੜ 344 ਦਵਾਈਆਂ ਵਿਕਣੀਆਂ ਸ਼ੁਰੂ ਹੋ ਗਈਆਂ ਸਨ।

-PTCNews

Related Post