ਪੰਜਾਬ ਦੇ ਇਸ ਜ਼ਿਲ੍ਹੇ 'ਚ ਕੋਰੋਨਾ ਨਾਲ ਹੋਈ ਇੱਕ ਹੋਰ ਮੌਤ , ਸੂਬੇ 'ਚ ਅੱਜ 2 ਮਰੀਜ਼ਾਂ ਦੀ ਮੌਤ

By  Shanker Badra June 5th 2020 01:33 PM

ਪੰਜਾਬ ਦੇ ਇਸ ਜ਼ਿਲ੍ਹੇ 'ਚ ਕੋਰੋਨਾ ਨਾਲ ਹੋਈ ਇੱਕ ਹੋਰ ਮੌਤ , ਸੂਬੇ 'ਚ ਅੱਜ 2 ਮਰੀਜ਼ਾਂ ਦੀ ਮੌਤ:ਅੰਮ੍ਰਿਤਸਰ : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਵਿਸ਼ਵ ਭਰ ਦੇ ਮੁਲਕ ਕੋਰੋਨਾ ਮਹਾਂਮਾਰੀ ਦੀ ਚਪੇਟ ਵਿਚ ਆਏ ਹੋਏ ਹਨ। ਲਾਕਡਾਊਨ ਵਿਚ ਢਿੱਲ ਦੇਣ ਤੋਂ ਬਾਅਦ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਆਈਸੋਲੇਸ਼ਨ ਵਾਰਡ ਵਿਚ ਦਾਖ਼ਲ 2 ਮਰੀਜ਼ਾਂ ਦੀ ਮੌਤ ਹੋ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਇਕ ਮਰੀਜ਼ ਅੰਮ੍ਰਿਤਸਰ ਦਾ ਹੈ ਅਤੇ ਦੂਜਾ ਮਰੀਜ ਤਰਨਤਾਰਨ ਦੇ ਪੱਟੀ ਨਾਲ ਸੰਬੰਧ ਰੱਖਣ ਵਾਲਾ ਹੈ। ਇਸ ਤੋਂ ਇਲਾਵਾ ਤੀਜੇ ਮਰੀਜ਼ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਦੱਸਿਆ ਜਾਂਦਾ ਹੈ ਕਿ ਮਰਨ ਵਾਲਾ 62 ਸਾਲਾ ਬਜ਼ੁਗਰ ਕਟੜਾ ਮੋਤੀਰਾਮ ਦਾ ਰਹਿਣ ਵਾਲਾ ਸੀ ਅਤੇ ਪਿਛਲੇ 2 ਦਿਨਾਂ ਤੋਂ ਪ੍ਰਾਈਵੇਟ ਹਸਪਤਾਲ ‘ਚ ਇਲਾਜ ਅਧੀਨ ਸੀ। ਉਥੇ ਹੀ ਦੋ ਡਾਕਟਰਾਂ ਸਮੇਤ 13 ਨਵੇਂ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ਿਟਿਵ ਆਈ ਹੈ।

ਦੱਸ ਦੇਈਏ ਕਿ ਜ਼ਿਲੇ 'ਚ ਮਰੀਜ਼ਾਂ ਦਾ ਅੰਕੜਾ ਵੱਧ ਕੇ 421 ਹੋ ਗਿਆ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ। ਪੰਜਾਬ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ ਮਰੀਜਾਂ ਦਾ ਅੰਕੜਾ 2400 ਨੂੰ ਪਾਰ ਕਰ ਗਿਆ ਹੈ। ਹੁਣ ਤੱਕ 2043 ਮਰੀਜ਼ ਠੀਕ ਹੋ ਗਏ ਹਨ। ਹੁਣ ਪੰਜਾਬ ਵਿਚ ਐਕਟਿਵ ਕੇਸ 325 ਹਨ। ਪੰਜਾਬ ਵਿਚ ਕੋਰੋਨਾ ਨਾਲ ਮਾਰਨ ਵਾਲਿਆ ਦੀ ਗਿਣਤੀ 49 ਹੋ ਗਈ ਹੈ।

-PTCNews

Related Post