ਕਤਲ ਕਰਨ ਵਾਲੇ ਮੁਲਜ਼ਮ ਚੜ੍ਹੇ ਪੁਲਿਸ ਅੜਿੱਕੇ, ਪਹਿਲਾਂ ਵੀ ਦਰਜ ਹਨ ਕਈ ਅਪਰਾਧਿਕ ਮਾਮਲੇ

By  Jagroop Kaur April 3rd 2021 03:43 PM -- Updated: April 3rd 2021 04:16 PM

ਬੀਤੇ ਦਿਨੀ ਅਮ੍ਰਿਤਸਰ ਦੇ ਕਸ਼ਮੀਰ ਐਵਨਿਊ ਵਿੱਚ ਹੋਏ ਕਤਲ ਦੇ ਆਖਰੀ ਦਿਨ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੀ ਪੁਸ਼ਟੀ ਅਧਿਕਾਰੀ ਮੁਖਵਿੰਦਰ ਸਿੰਘ ਭੁੱਲਰ ਨੇ ਕੀਤੀ ਹੈ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿੱਚ ਵੱਖ ਵੱਖ ਥਾਵਾਂ ‘ਤੇ ਬਹੁਤ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਹਨ, ਇਸ ਕਾਰਨ ਅਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦੁਆਰਾ ਇੱਕ ਟੀਮ ਬਣਾਈ ਗਈ ਸੀ।

 

Also Read | Farmers to block KMP expressway on April 10, march to Parliament in May

ਜਿਸ ਵੱਲੋਂ ਸ਼ਹਿਰ ਭਰ 'ਚ ਛਾਪੇਮਾਰੀ ਕਰਕੇ ਦੋਸ਼ੀਆਂ ਨੂੰ ਕਾਬੂ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਉਥੇ ਹੀ ਇਸ ਵਿਚਾਲੇ ਪੁਲਿਸ ਹਠੇ ਅਜਿਹੇ ਨੌਜਵਾਨ ਲੱਗੇ ਜਿੰਨਾ ਨੇ ਵੱਖ ਵੱਖ ਥਾਂਈ ਲੁੱਟ ਖੋਹ ਕਰਨ ਦੇ ਨਾਲ ਹੀ ਅਮ੍ਰਿਤਸਰ ਵਿਖੇ ਇੱਕ ਦੁਕਾਨਦਾਰ ਦੇ ਕਤਲ ਨੂੰ ਵੀ ਅੰਜਾਮ ਦਿੱਤਾ ਸੀ , ਦਰਅਸਲ ਇਹ ਲੁਟੇਰੇ ਸਟੋਰ ਵਿਚ ਲੁੱਟ ਖੋਹ ਕਰਕੇ ਭੱਜ ਰਹੇ ਸਨ ਤਾਂ ਵਿਰੋਧ ਕਰਨ 'ਤੇ ਉਕਤ ਦੁਕਾਨਦਾਰ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ , ਇਸ ਦੌਰਾਨ ਇਹਨਾਂ ਆਰੋਪੀਆਂ ਦੀਆਂ ਤਸਵੀਰਾਂ ਸੀਸੀਟੀਵੀ 'ਚ ਕੈਦ ਹੋ ਗਈਆਂ। ਜਿਸ ਦੇ ਅਧਾਰ 'ਤੇ ਪੁਲਿਸ ਵੱਲੋਂ ਛਾਪੇ ਮਾਰੀ ਕੀਤੀ ਜਾ ਰਹੀ ਸੀ।police solve murder and robbery case

police solve murder and robbery caseAlso Read | Taiwan train derailment: 36 dead, 72 injured as train derails in Taiwan

ਮਾਮਲੇ 'ਤੇ ਵਧੇਰੇ ਜਾਣਕਰੀ ਦਿੰਦੇ ਹੋਏ ਡੀਸੀਪੀ ਮੁਖਵਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ ਨੌਜਵਾਨਾਂ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ , ਅਤੇ ਇਹ ਪਹਿਲਾਂ ਵੀ ਜੇਲ੍ਹ ਚ ਰਹੀ ਚੁਕੇ ਹਨ , ਫੜ੍ਹੇ ਗਏ ਦੋਸ਼ੀਆਂ ਦੀ ਪਹਿਚਾਣ ਰਾਹੁਲ , ਅਨਮੋਲ , ਅਤੇ ਸਤਨਾਮ ਵੱਜੋਂ ਹੋਈ ਹੈ , ਇਹਨਾਂ ਨੌਜਵਾਨਾਂ ਦੀ ਉਮਰ 24 ਸਾਲ ਦੇ ਕਰੀਬ ਹੈ |police solve murder and robbery case

ਫਿਲਹਾਲ ਪੁਲਿਸ ਵੱਲੋਂ ਇਹਨਾਂ ਮੁਲਜ਼ਮਾਂ ਨੂੰ ਰਿਮਾਂਡ 'ਤੇ ਲਿਆ ਜਾ ਰਿਹਾ ਹੈ ਅਤੇ ਹੋਰ ਕਿੰਨਾ ਮਾਮਲਿਆਂ 'ਚ ਇਹਨਾਂ ਦੀ ਸ਼ਮੂਲੀਅਤ ਹੈ ਇਸ ਦਾ ਪਤਾ ਕੀਤਾ ਜਾ ਰਿਹਾ ਹੈ। ਪੁਲਿਸ ਨੇ ਉਮੀਦ ਜਤਾਈ ਹੈ ਕਿ ਇਹਨਾਂ ਦੋਸ਼ੀਆਂ ਤੋਂ ਹੋਰ ਵੀ ਕਈ ਅਹਿਮ ਖੁਲਾਸੇ ਹੋ ਸਕਦੇ ਹਨ।

Related Post