ਚੀਨ: ਸਿਚੁਆਨ ਪ੍ਰਾਂਤ 'ਚ ਭੂਚਾਲ ਦੇ ਤੇਜ਼ ਝਟਕੇ, 2 ਦੀ ਮੌਤ, ਕਈ ਜ਼ਖ਼ਮੀ

By  Riya Bawa September 16th 2021 02:22 PM

China's Sichuan earthquake: ਚੀਨ ਦੇ ਸਿਚੁਆਨ ਪ੍ਰਾਂਤ ਵਿਚ ਤੜਕੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6 ਮਾਪੀ ਗਈ। ਇਸ ਕੁਦਰਤੀ ਆਫਤ ਵਿਚ ਹੁਣ ਤੱਕ ਦੋ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ, ਜਦੋਂ ਕਿ ਕਈ ਗੰਭੀਰ ਰੂਪ ਵਿਚ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।

ਇਹ ਭੂਚਾਲ ਦੱਖਣ -ਪੱਛਮੀ ਚੀਨ ਦੇ ਸਿਚੁਆਨ ਪ੍ਰਾਂਤ ਦੀ ਲਕਸਿਅਨ ਕਾਉਂਟੀ ਵਿਚ ਸਵੇਰੇ 4:33 ਵਜੇ ਆਇਆ। ਇਸ ਦੌਰਾਨ ਜ਼ਿਆਦਾਤਰ ਲੋਕ ਸੁੱਤੇ ਹੋਏ ਸਨ, ਕੁਝ ਲੋਕ ਜਾਗ ਰਹੇ ਸਨ। ਭੂਚਾਲ ਦੇ ਤੇਜ਼ ਝਟਕਿਆਂ ਨੂੰ ਮਹਿਸੂਸ ਕਰਨ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਆ ਗਏ। ਸਥਾਨਕ ਪ੍ਰਸ਼ਾਸਨ ਰਾਹਤ ਅਤੇ ਬਚਾਅ ਕਾਰਜਾਂ ਵਿਚ ਜੁਟਿਆ ਹੋਇਆ ਹੈ।

ਚਾਈਨਾ ਅਰਥਕੁਏਕ ਨੈਟਵਰਕ ਸੈਂਟਰ (ਸੀਈਐਨਸੀ) ਦੇ ਅਨੁਸਾਰ, ਭੂਚਾਲ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ। ਭੂਚਾਲ ਦਾ ਕੇਂਦਰ 29.2 ਡਿਗਰੀ ਉੱਤਰੀ ਵਿਥਕਾਰ ਅਤੇ 105.34 ਡਿਗਰੀ ਪੂਰਬੀ ਲੰਬਕਾਰ ਸੀ।ਇਸ ਦੇ ਨਾਲ ਹੀ ਮਿਆਂਮਾਰ ਵਿੱਚ ਵੀਰਵਾਰ ਸਵੇਰੇ 10:19 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.3 ਸੀ। ਹਾਲਾਂਕਿ, ਇੱਥੇ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।

-PTC News

Related Post