ਬੰਗਾਲ ਚੋਣ ਨਤੀਜੇ ,ਮੁੱਢਲੇ ਰੁਝਾਨਾਂ 'ਚ ਡੀਐਮਕੇ ਗੱਠਜੋੜ ਨੂੰ ਮਿਲਿਆ ਵਾਧਾ

By  Jagroop Kaur May 2nd 2021 11:04 AM

ਬੰਗਾਲ ਦੀ ਸੱਤਾ ਦੇ ਅਹੁਦੇ 'ਤੇ ਕੌਣ ਕਾਬਜ਼ ਹੋਵੇਗਾ। ਸੱਤਾਧਾਰੀ ਤ੍ਰਿਣਮੂਲ ਕਾਂਗਰਸ ਵਾਪਸ ਆਵੇਗੀ ਜਾਂ ਸੂਬੇ ਵਿਚ ਕੁਰਸੀ ਹਾਸਲ ਕਰਨ ਦੀ ਕਵਾਇਦ ਵਿੱਚ ਲੱਗੀ ਭਾਰਤੀ ਜਨਤਾ ਪਾਰਟੀ ਸਫਲ ਹੋਵੇਗੀ। ਪੱਛਮੀ ਬੰਗਾਲ ਵਿਚ 8 ਪੜਾਵਾਂ ਵਿੱਚ 294 ਵਿਧਾਨ ਸਭਾ ਸੀਟਾਂ ਲਈ ਚੋਣਾਂ ਹੋਈਆਂ ਅਤੇ ਅੱਠਵੇਂ ਪੜਾਅ ਲਈ ਚੋਣ ਵੀਰਵਾਰ ਨੂੰ ਹੋਇਆ। ਬੰਗਾਲ ਵਿੱਚ ਵੋਟਿੰਗ ਦਾ ਪਹਿਲਾ ਪੜਾਅ 27 ਮਾਰਚ ਨੂੰ ਹੋਇਆ ਸੀ। ਉਸ ਤੋਂ ਬਾਅਦ 1, 6, 10, 17, 22 ਤੇ 26 ਅਪ੍ਰੈਲ ਨੂੰ ਵੋਟ ਪਈਆਂ ਸੀ।

West Bengal Election Result LIVE Updates: Trinamool pulls ahead of BJP, takes lead in over 170 seats

Also Read | Second wave of coronavirus in India: PM Narendra Modi a ‘super-spreader’ of COVID-19, says IMA Vice President

ਪੰਜ ਰਾਜਾਂ ਦੀਆਂ ਚੋਣਾਂ ’ਚ ਤਾਮਿਲਨਾਡੂ ਅਹਿਮ ਰਾਜ ਹੈ। ਇਸ ਵਾਰ ਸੂਬੇ ਵਿੱਚ ਸੱਤਾ ਤਬਦੀਲ ਹੁੰਦੀ ਨਜ਼ਰ ਆ ਰਹੀ ਹੈ। ਸ਼ੁਰੂਆਤੀ ਰੁਝਾਨਾਂ ਵਿੱਚ ਡੀਐਮਕੇ ਗੱਠਜੋੜ ਦੀ 114 ਸੀਟਾਂ ਉੱਪਰ ਬੜ੍ਹਤ ਹੈ। ਸੱਤਾ 'ਤੇ ਕਾਬਜ਼ ਅੰਨਾ ਡੀਐਮਕੇ ਪਿੱਛੇ ਚੱਲ ਰਹੀ ਹੈ। ਅੰਨਾ ਡੀਐਮਕੇ 83 ਸੀਟਾਂ ਉੱਪਰ ਲੀਡਰ ਲੈ ਰਹੀ ਹੈ।

ਤਾਮਿਲਨਾਡੂ ’ਚ 234 ਸੀਟਾਂ ਲਈ ਇੱਕੋ ਹੀ ਗੇੜ ਵਿੱਚ ਛੇ ਅਪ੍ਰੈਲ ਨੂੰ ਵੋਟਿੰਗ ਹੋਈ ਤੇ ਰਾਜ ਵਿੱਚ ਕੁੱਲ ਮਿਲਾ ਕੇ 71.43 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਸੀ। 234 ਸੀਟਾਂ ਵਾਲੀ ਤਾਮਿਲਨਾਡੂ ਵਿਧਾਨ ਸਭਾ ਦੀ ਸੱਤਾ ਉੱਤੇ ਕਾਬਜ਼ ਹੋਣ ਲਈ ਆਲ ਇੰਡੀਆ ਅੰਨਾ ਡੀਐਮਕੇ, ਡੀਐਮਕੇ ਤੇ ਭਾਜਪਾ ਮੁੱਖ ਤੌਰ ’ਤੇ ਚੋਣ ਮੈਦਾਨ ’ਚ ਹਨ।

Related Post