ਮਹਾਦੇਵ ਦਾ ਆਸ਼ੀਰਵਾਦ ਲੈਣ ਤੋਂ ਬਾਅਦ ਮਮਤਾ ਬੈਨਰਜੀ ਨੇ ਭਰਿਆ ਨਾਮਜ਼ਦਗੀ ਪੱਤਰ

By  Jagroop Kaur March 10th 2021 03:33 PM -- Updated: March 10th 2021 03:34 PM

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਬੁੱਧਵਾਰ ਨੰਦੀਗ੍ਰਾਮ ਸੀਟ ਲਈ ਹਲਦੀਆ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ਮਮਤਾ ਬੈਨਰਜੀ ਨੇ ਹਲਦੀਆ ਇਲਾਕੇ ਦੇ ਸ਼ਿਵ ਮੰਦਰ ’ਚ ਪੂਜਾ ਕੀਤੀ ਅਤੇ ਮਹਾਦੇਵ ਦਾ ਆਸ਼ੀਰਵਾਦ ਲਿਆ। ਇਸ ਤੋਂ ਬਾਅਦ ਮਮਤਾ ਨੇ ਪਾਦਲ ਮਾਰਚ ਕੱਢਿਆ ਜਿਸ ਵਿਚ ਵੱਡੀ ਗਿਣਤੀ ’ਚ ਲੋਕ ਮਮਤਾ ਦੇ ਨਾਲ-ਨਾਲ ਚੱਲੇ।mamata banerjee file nomination from nandigram

mamata banerjee file nomination from nandigramਪੜ੍ਹੋ ਹੋਰ ਖ਼ਬਰਾਂ : ਹਿਮਾਚਲ ਪ੍ਰਦੇਸ਼ : ਡੂੰਘੀ ਖੱਡ ‘ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 8 ਲੋਕਾਂ ਦੀ ਮੌਤ

ਨਾਮਜ਼ਦਗੀ ’ਚ ਲੋਕਾਂ ਦੇ ਵੱਡੀ ਗਿਣਤੀ ’ਚ ਪਹੁੰਚਣ ਨੂੰ ਮਮਤਾ ਦਾ ਸ਼ਕਤੀ ਪ੍ਰਦਰਸ਼ਨ ਮੰਨਿਆ ਜਾ ਰਿਹਾ ਹੈ ਜਿਸ ਰਾਹੀਂ ਉਨ੍ਹਾਂ ਆਪਣੇ ਵਿਰੋਧੀਆਂ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਨੰਦੀਗ੍ਰਾਮ ਦੀ ਬੇਟੀ ਹੈ, ਤੇ ਉਹਨਾਂ ਨੂੰ ਕੋਈ ਹਰਾ ਨਹੀਂ ਸਕਦਾ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਮਮਤਾ ਬੈਨਰਜੀ ਨੰਦੀਗ੍ਰਾਮ ’ਚ ਇਕ ਮੰਦਰ ਅਤੇ ਇਕ ਮਜ਼ਾਰ ’ਤੇ ਜਾ ਕੇ ਨਤਮਸਤਕ ਵੀ ਹੋਏ ਤੇ ਅਸ਼ੀਰਵਾਦ ਲਿਆ।mamata banerjee file nomination from nandigram

mamata banerjee file nomination from nandigramਪੜ੍ਹੋ ਹੋਰ ਖ਼ਬਰਾਂ : ਬਿਕਰਮ ਸਿੰਘ ਮਜੀਠੀਆ ਨੇ ਆਂਗਣਵਾੜੀ ਮੁਲਾਜ਼ਮਾਂ ਨਾਲ ਕੀਤੀ ਬਦਸਲੂਕੀ ਦਾ ਮੁੱਦਾ ਵਿਧਾਨ ਸਭਾ ‘ਚ ਚੁੱਕਿਆ

ਇਸ ਮੌਕੇ ਉਹਨਾਂ ਕਿਹਾ ਕਿ ਉਹ ਫੁੱਟ ਪਾਉਣ ਵਾਲੀ ਰਾਜਨੀਤੀ ’ਚ ਯਕੀਨ ਨਹੀਂ ਰੱਖਦੀ। ਨੰਦੀਗ੍ਰਾਮ ’ਚ ਉਨ੍ਹਾਂ ਦਾ ਮੁਕਾਬਲਾ ਸਾਬਕਾ ਕਰੀਬੀ ਸਹਿਯੋਗੀ ਅਤੇ ਹੁਣ ਵਿਰੋਧੀ ਸ਼ੁਭੇਂਦੂ ਅਧਿਕਾਰੀ ਨਾਲ ਹੈ। ਤ੍ਰਿਣਮੂਲ ਕਾਂਗਰਸ ਮੁਖੀ ਨੇ ਪਾਰਟੀ ਵਰਕਰਾਂ ਦੀ ਬੈਠਕ ਨੂੰ ਸੰਬੋਧਨ ਕਰਨ ਤੋਂ ਬਾਅਦ ਇਥੇ ਘੱਟ ਗਿਣਤੀ ਭਾਈਚਾਰੇ ਨਾਲ ਸਥਾਨਕ ਮਜ਼ਾਰ ’ਚ ਜੀਆਰਤ ਕੀਤੀ ਅਤੇ ਫਿਰ ਨੇੜੇ ਦੇ ਮਾਂ ਚੰਡੀ ਮੰਦਰ ’ਚ ਪ੍ਰਾਥਨਾ ਕੀਤੀ।mamata banerjee file nomination from nandigram

mamata banerjee file nomination from nandigramਇਸ ਤੋਂ ਬਾਅਦ ਬੈਨਰਜੀ ਸੜਕ ਕੰਢੇ ਇਕ ਗੁਮਟੀ ’ਤੇ ਗਈ ਅਤੇ ਗਾਹਕਾਂ ਲਈ ਚਾਹ ਬਣਾਈ। ਉਨ੍ਹਾਂ ਕਿਹਾ ਕਿ ਮੈਂ ਇਥੇ ਸਾਰਿਆਂ ਦੀ ਸੇਵਾ ਲਈ ਹਾਂ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿਸ ਵਰਗ ਨਾਲ ਨਾਤਾ ਰੱਖਦੇ ਹਨ, 100 ਫੀਸਦੀ ਲੋਕ ਮੇਰੇ ਨਾਲ ਹਨ।

Related Post