Tokyo Olympics : ਭਾਰਤੀ ਪੁਰਸ਼ ਹਾਕੀ ਟੀਮ ਫਾਈਨਲ ਦੀ ਦੌੜ ਚੋਂ ਬਾਹਰ, ਬੈਲਜੀਅਮ ਨੇ 5-2 ਨਾਲ ਦਿੱਤੀ ਮਾਤ

By  Shanker Badra August 3rd 2021 09:17 AM

ਟੋਕੀਓ : ਟੋਕੀਓ ਓਲੰਪਿਕਸ ਦਾ ਅੱਜ 12ਵਾਂ ਦਿਨ ਹੈ। ਭਾਰਤੀ ਪੁਰਸ਼ ਹਾਕੀ ਟੀਮ ਫਾਈਨਲ ਦੀ ਦੌੜ ਤੋਂ ਬਾਹਰ ਹੈ। ਭਾਰਤੀ ਪੁਰਸ਼ ਹਾਕੀ ਟੀਮ ਦਾ ਟੋਕੀਓ ਓਲੰਪਿਕਸ ਦੇ ਫਾਈਨਲ ਤੱਕ ਦਾ ਸਫ਼ਰ ਖ਼ਤਮ ਹੋ ਗਿਆ ਹੈ। ਵਿਸ਼ਵ ਦੀ ਨੰਬਰ ਟੀਮ ਬੈਲਜੀਅਮ ਨੇ ਮੰਗਲਵਾਰ ਨੂੰ ਖੇਡੇ ਗਏ ਸੈਮੀਫਾਈਨਲ ਵਿੱਚ ਭਾਰਤੀ ਟੀਮ ਨੂੰ 5-2 ਨਾਲ ਹਰਾ ਕੇ ਖਿਤਾਬੀ ਮੈਚ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।ਟੀਮ ਇੰਡੀਆ ਕੋਲ ਅਜੇ ਤਮਗਾ ਜਿੱਤਣ ਦਾ ਮੌਕਾ ਹੈ। ਉਹ ਹੁਣ ਕਾਂਸੀ ਦੇ ਤਮਗੇ ਲਈ ਖੇਡੇਗੀ। [caption id="attachment_520092" align="aligncenter"] Tokyo Olympics : ਭਾਰਤੀ ਪੁਰਸ਼ ਹਾਕੀ ਟੀਮ ਫਾਈਨਲ ਦੀ ਦੌੜ 'ਚੋਂ ਬਾਹਰ, ਬੈਲਜੀਅਮ ਨੇ 5-2 ਨਾਲ ਦਿੱਤੀ ਮਾਤ[/caption] ਅਲੈਗਜ਼ੈਂਡਰ ਹੈਂਡਰਿਕਸ ਨੇ ਤਿੰਨ ਗੋਲ ਕਰਦਿਆਂ ਬੈਲਜੀਅਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਹੈਂਡਰਿਕਸ ਨੇ ਇਸ ਓਲੰਪਿਕ ਵਿੱਚ ਹੁਣ ਤੱਕ 14 ਗੋਲ ਕੀਤੇ ਹਨ। ਇਸ ਦੇ ਨਾਲ ਹੀ ਹਰਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਨੇ ਸੈਮੀਫਾਈਨਲ ਵਿੱਚ ਭਾਰਤ ਲਈ ਇੱਕ-ਇੱਕ ਗੋਲ ਕੀਤਾ। ਇਸ ਤਰ੍ਹਾਂ ਚਾਰ ਦਹਾਕਿਆਂ ਬਾਅਦ ਓਲੰਪਿਕ ਦਾ ਫਾਈਨਲ ਖੇਡਣ ਦਾ ਭਾਰਤ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ। [caption id="attachment_520091" align="aligncenter"] Tokyo Olympics : ਭਾਰਤੀ ਪੁਰਸ਼ ਹਾਕੀ ਟੀਮ ਫਾਈਨਲ ਦੀ ਦੌੜ 'ਚੋਂ ਬਾਹਰ, ਬੈਲਜੀਅਮ ਨੇ 5-2 ਨਾਲ ਦਿੱਤੀ ਮਾਤ[/caption] ਸੈਮੀਫਾਈਨਲ ਵਿੱਚ ਦੋਨਾਂ ਟੀਮਾਂ ਦੇ ਵਿੱਚ ਸਖ਼ਤ ਮੁਕਾਬਲਾ ਹੋਇਆ। ਪਹਿਲੇ ਹੀ ਕੁਆਰਟਰ ਵਿੱਚ ਦੋਵਾਂ ਟੀਮਾਂ ਲਈ ਗੋਲ ਕੀਤੇ ਗਏ। ਮੈਚ ਦੀ ਸ਼ੁਰੂਆਤ ਵਿੱਚ ਹੀ ਬੈਲਜੀਅਮ ਨੇ ਦੂਜੇ ਮਿੰਟ ਵਿੱਚ ਮਿਲੇ ਪੈਨਲਟੀ ਕਾਰਨਰ ਦਾ ਫਾਇਦਾ ਉਠਾਉਂਦਿਆਂ ਖਾਤਾ ਖੋਲ੍ਹਿਆ। ਹਾਲਾਂਕਿ, ਉਸਦੀ ਪੇਸ਼ਗੀ ਲੰਬੇ ਸਮੇਂ ਤੱਕ ਨਹੀਂ ਰਹੀ। [caption id="attachment_520090" align="aligncenter"] Tokyo Olympics : ਭਾਰਤੀ ਪੁਰਸ਼ ਹਾਕੀ ਟੀਮ ਫਾਈਨਲ ਦੀ ਦੌੜ 'ਚੋਂ ਬਾਹਰ, ਬੈਲਜੀਅਮ ਨੇ 5-2 ਨਾਲ ਦਿੱਤੀ ਮਾਤ[/caption] ਭਾਰਤ ਨੇ 7ਵੇਂ ਮਿੰਟ ਵਿੱਚ ਵੀਡੀਓ ਰੈਫਰਲ ਦੀ ਮੰਗ ਕਰਕੇ ਜਵਾਬੀ ਕਾਰਵਾਈ ਕੀਤੀ ਅਤੇ ਉਸਨੂੰ ਪੈਨਲਟੀ ਕਾਰਨਰ ਦਿੱਤਾ ਗਿਆ। ਭਾਰਤ ਦੇ ਹਰਮਨਪ੍ਰੀਤ ਸਿੰਘ ਨੇ ਗੋਲ ਕਰਕੇ ਟੀਮ ਦੀ ਬਰਾਬਰੀ ਕਰ ਲਈ। ਭਾਰਤੀ ਟੀਮ ਇੱਥੇ ਹੀ ਨਹੀਂ ਰੁਕੀ ਅਤੇ ਅਗਲੇ ਹੀ ਮਿੰਟ ਵਿੱਚ ਮਨਦੀਪ ਨੇ ਗੋਲ ਕਰਕੇ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ। [caption id="attachment_520088" align="aligncenter"] Tokyo Olympics : ਭਾਰਤੀ ਪੁਰਸ਼ ਹਾਕੀ ਟੀਮ ਫਾਈਨਲ ਦੀ ਦੌੜ 'ਚੋਂ ਬਾਹਰ, ਬੈਲਜੀਅਮ ਨੇ 5-2 ਨਾਲ ਦਿੱਤੀ ਮਾਤ[/caption] ਖੇਡ ਦੇ ਪਹਿਲੇ 15 ਮਿੰਟ ਬਾਅਦ ਭਾਰਤ 2-1 ਨਾਲ ਅੱਗੇ ਸੀ। ਹਾਲਾਂਕਿ, ਦੂਜੇ ਕੁਆਰਟਰ ਵਿੱਚ ਅਤੇ ਗੇਮ ਦੇ 19 ਵੇਂ ਮਿੰਟ ਵਿੱਚ, ਬੈਲਜੀਅਮ ਨੂੰ ਦੁਬਾਰਾ ਪੈਨਲਟੀ ਕਾਰਨਰ ਮਿਲਿਆ, ਇਸ ਵਾਰ ਅਲੈਕਜ਼ੈਂਡਰ ਹੈਂਡਰਿਕਸ ਨੇ ਸਕੋਰ 2-2 ਨਾਲ ਬਰਾਬਰ ਕਰ ਦਿੱਤਾ। ਤੀਜੇ ਕੁਆਰਟਰ ਵਿੱਚ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। -PTCNews

Related Post