ਪੰਜਾਬ ਸਰਕਾਰ ਵੱਲੋਂ ਤਿੰਨੋਂ ਪੁਲਿਸ ਕਮਿਸ਼ਨਰਾਂ ਦੇ ਕੀਤੇ ਤਬਾਦਲੇ

By  Riya Bawa September 21st 2021 10:07 PM -- Updated: September 21st 2021 10:25 PM

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਅਹੁਦਾ ਸੰਭਾਲਣ ਤੋਂ ਇਕ ਦਿਨ ਬਾਅਦ, ਪੰਜਾਬ ਪੁਲਿਸ ਫੇਰਬਦਲ ਕਰਦਿਆਂ ਤਿੰਨੋਂ ਪੁਲਿਸ ਕਮਿਸ਼ਨਰਾਂ ਦੇ ਤਬਾਦਲੇ ਕੀਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਇਸ ਪ੍ਰਸ਼ਾਸਨਿਕ ਫੇਰਬਦਲ ਦੇ ਚੱਲਦਿਆਂ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਦੇ ਕਮਿਸ਼ਨਰ ਦੇ ਤਬਾਦਲੇ ਕੀਤੇ ਗਏ ਹਨ।

ਇਸ ਫੇਰਬਦਲ ਦੇ ਮੁਤਾਬਿਕ ਹੁਣ ਆਈ.ਪੀ.ਐਸ. ਅਧਿਕਾਰੀ ਨੌਨਿਹਾਲ ਸਿੰਘ ਨੂੰ ਕਮਿਸ਼ਨਰ ਜਲੰਧਰ, ਸੁਖਚੈਨ ਸਿੰਘ ਨੂੰ ਕਮਿਸ਼ਨਰ ਅੰਮ੍ਰਿਤਸਰ ਅਤੇ ਗੁਰਪ੍ਰੀਤ ਸਿੰਘ ਭੁੱਲਰ ਲੁਧਿਆਣਾ ਤੋਂ ਕਮਿਸ਼ਨਰ ਹੋਣਗੇ। ਜ਼ਿਕਰਯੋਗ ਹੈ ਕਿ ਕੈਪਟਨ ਸਰਕਾਰ ਨੇ ਠੀਕ ਇੱਕ ਮਹੀਨਾਂ ਪਹਿਲਾਂ 20 ਅਗਸਤ 2021 ਨੂੰ ਪੰਜਾਬ ਪੁਲਿਸ 'ਚ ਵੱਡਾ ਫੇਰਬਦਲ ਕੀਤਾ ਸੀ। ਤਿੰਨੋਂ ਕਮਿਸ਼ਨਰ, 13 SSP ਤੇ 64 DSP ਬਦਲੇ ਗਏ ਸੀ।

-PTC News

Related Post