ਬੋਰਵੈੱਲ 'ਚ ਫਸਿਆ ਰਾਹੁਲ 106 ਘੰਟਿਆਂ ਬਾਅਦ ਜ਼ਿੰਦਗੀ ਦੀ ਜੰਗ ਜਿੱਤਿਆ

By  Pardeep Singh June 15th 2022 09:24 AM

ਛੱਤਸੀਗੜ੍ਹ: ਜੰਜਗੀਰ ਦੇ ਪੀਹਰੀਦ 'ਚ ਬੋਰਵੈੱਲ 'ਚ ਫਸੇ ਰਾਹੁਲ ਨੂੰ ਮੰਗਲਵਾਰ ਦੇਰ ਰਾਤ ਇਲਾਜ ਲਈ ਅਪੋਲੋ ਹਸਪਤਾਲ ਲਿਆਂਦਾ ਗਿਆ। ਐਂਬੂਲੈਂਸ ਵਿੱਚ ਡਾਕਟਰਾਂ ਦੀ ਟੀਮ ਦੇ ਨਾਲ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਇਸ ਦੌਰਾਨ ਰਾਹੁਲ ਦਾ ਬੀਪੀ, ਸ਼ੂਗਰ, ਦਿਲ ਦੀ ਧੜਕਣ ਨਾਰਮਲ ਸੀ। ਉਸ ਦੀ ਹਾਲਤ ਇੰਨੀ ਚੰਗੀ ਸੀ ਕਿ ਉਹ ਬਿਨਾਂ ਆਕਸੀਜਨ ਦੇ ਹਸਪਤਾਲ ਪਹੁੰਚ ਗਿਆ। ਰਾਹੁਲ ਦੇ ਫੇਫੜੇ ਵੀ ਸਾਫ ਹਨ। ਰਾਹੁਲ ਨੇ ਰਸਤੇ ਵਿੱਚ ਗੁਲੂਕੋਜ਼ ਵੀ ਲੈ ਲਿਆ। ਅਪੋਲੋ ਹਸਪਤਾਲ ਪਹੁੰਚ ਕੇ ਐਮਰਜੈਂਸੀ ਵਾਰਡ ਵਿੱਚ ਮੁੱਢਲਾ ਇਲਾਜ ਕੀਤਾ ਗਿਆ, ਫਿਰ ਮਾਹਿਰ ਡਾਕਟਰਾਂ ਦੀ ਟੀਮ ਆਈਸੀਯੂ ਵਿੱਚ ਰਾਹੁਲ ਦਾ ਇਲਾਜ ਕਰ ਰਹੀ ਹੈ।

ਜੰਜਗੀਰ ਦੇ ਪਿਹਰੀਦ ਪਿੰਡ 'ਚ ਬੋਰਵੈੱਲ ਦੇ ਟੋਏ 'ਚ 106 ਘੰਟੇ ਤੱਕ ਫਸੇ ਰਾਹੁਲ ਨੂੰ ਗਰੀਨ ਕੋਰੀਡੋਰ ਬਣਾ ਕੇ ਅਪੋਲੋ ਹਸਪਤਾਲ ਲਿਆਂਦਾ ਗਿਆ ਹੈ। ਰਾਹੁਲ ਨੇ ਇੱਕ ਬੋਰਵੈੱਲ ਵਿੱਚ 106 ਘੰਟੇ ਤੋਂ ਵੱਧ ਸਮਾਂ ਬਿਤਾ ਕੇ ਨਵੀਂ ਜ਼ਿੰਦਗੀ ਹਾਸਲ ਕੀਤੀ ਹੈ। ਰਾਹੁਲ ਦੇ ਬੋਰਵੈੱਲ 'ਚ ਫਸੇ ਹੋਣ ਦੀ ਸੂਚਨਾ 'ਤੇ ਬਿਲਾਸਪੁਰ ਅਪੋਲੋ ਹਸਪਤਾਲ ਦੇ ਆਈਸੀਯੂ 'ਚ ਰਾਹੁਲ ਲਈ ਬੈੱਡ ਰਾਖਵਾਂ ਕਰ ਦਿੱਤਾ ਗਿਆ ਹੈ। ਮੈਡੀਕਲ ਟੀਮ ਤਿਆਰ ਰੱਖੀ ਗਈ ਹੈ। ਐਮਰਜੈਂਸੀ ਵਿੱਚ ਟੀਮ ਵਿੱਚ ਇੱਕ ਸੀਨੀਅਰ ਅਤੇ ਦੋ ਜੂਨੀਅਰ ਡਾਕਟਰ ਮੌਜੂਦ ਹਨ।

ਤੁਹਾਨੂੰ ਦੱਸ ਦੇਈਏ ਕਿ ਪਿਹੜੀਦ ਪਿੰਡ ਦਾ ਰਾਹੁਲ ਸ਼ੁੱਕਰਵਾਰ ਦੁਪਹਿਰ ਨੂੰ ਆਪਣੇ ਘਰ ਦੇ ਪਿੱਛੇ ਖੇਡਦਾ ਹੋਇਆ ਬੋਰਵੈੱਲ ਦੇ ਟੋਏ 'ਚ ਡਿੱਗ ਗਿਆ ਸੀ। ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਦੇਰ ਸ਼ਾਮ ਅਤੇ ਰਾਤ ਤੋਂ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ:ਕੇਜਰੀਵਾਲ ਤੇ ਭਗਵੰਤ ਮਾਨ ਦਿੱਲੀ ਏਅਰਪੋਰਟ ਲਈ ਬੱਸਾਂ ਨੂੰ ਅੱਜ ਦੇਣਗੇ ਹਰੀ ਝੰਡੀ

-PTC News

Related Post