Advertisment

ਕੇਜਰੀਵਾਲ ਤੇ ਭਗਵੰਤ ਮਾਨ ਦਿੱਲੀ ਏਅਰਪੋਰਟ ਲਈ ਬੱਸਾਂ ਨੂੰ ਅੱਜ ਦੇਣਗੇ ਹਰੀ ਝੰਡੀ

author-image
Pardeep Singh
Updated On
New Update
ਕੇਜਰੀਵਾਲ ਤੇ ਭਗਵੰਤ ਮਾਨ ਦਿੱਲੀ ਏਅਰਪੋਰਟ ਲਈ ਬੱਸਾਂ ਨੂੰ ਅੱਜ ਦੇਣਗੇ ਹਰੀ ਝੰਡੀ
Advertisment
ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ 15 ਜੂਨ ਭਾਵ ਅੱਜ ਪੰਜਾਬ ਤੋਂ ਦਿੱਲੀ ਏਅਰਪੋਰਟ ਲਈ ਬੱਸ ਸੇਵਾ ਸ਼ੁਰੂ ਕਰਨਗੇ। ਇਸ ਨੂੰ ਲੈ ਕੇ ਜਲੰਧਰ ਪੁਲਿਸ ਪ੍ਰਸ਼ਾਸਨ ਪੂਰੀ ਸਖਤੀ ਕਰ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਲੋਕਾਂ ਤੋਂ ਥਾਣਿਆਂ ਵਿੱਚ ਲਾਈਸੈਂਸੀ ਹਥਿਆਰ ਜਮ੍ਹਾਂ ਕਰਵਾਏ ਗਏ ਸਨ। ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਵੱਖ-ਵੱਖ ਨਾਜ਼ੁਕ ਥਾਵਾਂ ਉੱਤੇ ਚੈਕਿੰਗ ਕੀਤੀ ਜਾ ਰਹੀ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਪੰਜਾਬ ਦਾ ਟਰਾਂਸਪੋਰਟ ਵਿਭਾਗ 15 ਜੂਨ ਤੋਂ ਦਿੱਲੀ ਹਵਾਈ ਅੱਡੇ ਲਈ ਬੱਸ ਸੇਵਾ ਸ਼ੁਰੂ ਹੋਵੇਗੀ । 15 ਜੂਨ ਤੋਂ ਇਸ ਦੀ ਬੁਕਿੰਗ http://www.punbusonline.com/ ਤੇ http://www.pepsuonline.com 'ਤੇ ਸ਼ੁਰੂ ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ 16 ਜੂਨ ਤੋਂ ਦਿੱਲੀ ਤੋਂ ਪੰਜਾਬ ਲਈ ਬੱਸਾਂ ਰਵਾਨਾ ਹੋਣਗੀਆਂ। ਮਿਲੀ ਜਾਣਕਾਰੀ ਮੁਤਾਬਿਕ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਤੋਂ 1, 6 ਬੱਸਾਂ ਦਿੱਲੀ ਹਵਾਈ ਅੱਡੇ ਲਈ ਰਵਾਨਾ ਕੀਤੀਆਂ ਜਾ ਰਹੀਆਂ ਹਨ। ਅੰਮ੍ਰਿਤਸਰ ਤੋਂ ਜਲੰਧਰ ਤੇ ਲੁਧਿਆਣਾ ਲਈ ਚੱਲਣ ਵਾਲੀਆਂ ਬੱਸਾਂ ਤੇ ਜਲੰਧਰ ਤੋਂ ਚੱਲਣ ਵਾਲੀਆਂ ਬੱਸਾਂ ਲੁਧਿਆਣਾ ਵਿਖੇ ਰੁਕਣਗੀਆਂ। publive-image ਤੁਹਾਨੂੰ ਦੱਸ ਦੇਈਏ ਕਿ ਪ੍ਰਾਈਵੇਟ ਬੱਸ ਉੱਤੇ 3000 ਦੇ ਕਰੀਬ ਕਿਰਾਇਆ ਵਸੂਲਿਆ ਜਾਂਦਾ ਹੈ ਪਰ ਹੁਣ ਸਰਕਾਰੀ ਬੱਸ ਉੱਤੇ ਅੰਮ੍ਰਿਤਸਰ ਤੋਂ 1320, ਜਲੰਧਰ ਤੋਂ 1170 ਰੁਪਏ ਅਤੇ ਲੁਧਿਆਣਾ ਤੋਂ ਦਿੱਲੀ ਦੇ ਸਿਰਫ਼ 1000 ਰੁਪਏ ਵਿੱਚ ਹੀ ਪਹੁੰਚ ਸਕਦੇ ਹਨ। publive-image ਇਹ ਵੀ ਪੜ੍ਹੋ:ਪਤੀ-ਪਤਨੀ ਦੇ ਝਗੜੇ ਨੇ 6 ਮਹੀਨੇ ਦੇ ਬੱਚੇ ਦੀ ਲਈ ਜਾਨ  publive-image -PTC News
-
latest-news punjab-news delhi-airport police-administration kejriwal mann tightens-security
Advertisment

Stay updated with the latest news headlines.

Follow us:
Advertisment