ਕੱਟਿਆ ਸਿਰ ਲੈ ਕੇ ਥਾਣੇ ਪਹੁੰਚਿਆ ਪਤੀ; ਕਹਿੰਦਾ - ਮੈਨੂੰ ਗ੍ਰਿਫਤਾਰ ਕਰੋ ਸਾਬ੍ਹ, ਮੈਂ ਕਰ ਦਿੱਤਾ ਪਤਨੀ ਦਾ ਕਤਲ

By  Jasmeet Singh December 11th 2023 10:06 AM

PTC News Desk: ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਿੱਚ ਇੱਕ 35 ਸਾਲਾ ਵਿਅਕਤੀ ਨੇ ਸ਼ਨਿੱਚਰਵਾਰ ਨੂੰ ਓਡੀਸ਼ਾ ਦੇ ਨਯਾਗੜ੍ਹ ਜ਼ਿਲ੍ਹੇ ਵਿੱਚ ਆਪਣੀ ਪਤਨੀ ਦੇ ਕੱਟੇ ਹੋਏ ਸਿਰ ਸਮੇਤ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ। 

ਇਹ ਘਟਨਾ ਨਯਾਗੜ੍ਹ ਜ਼ਿਲ੍ਹੇ ਦੇ ਬਨੀਗੋਚਾ ਥਾਣਾ ਖੇਤਰ ਦੇ ਬਿਦਾਪਜੂ ਪਿੰਡ ਦੀ ਹੈ। ਇਸੇ ਪਿੰਡ ਦੇ ਅਰਜੁਨ ਬਾਗ ਨਾਂ ਦੇ ਵਿਅਕਤੀ ਨੂੰ ਆਪਣੀ 30 ਸਾਲਾ ਪਤਨੀ ਧਰਿਤਰੀ ਦੇ ਕਿਸੇ ਹੋਰ ਵਿਅਕਤੀ ਨਾਲ ਸਬੰਧਾਂ ਬਾਰੇ ਪਤਾ ਲੱਗਾ, ਜਿਸ ਤੋਂ ਬਾਅਦ ਉਨ੍ਹਾਂ ਦੇ ਵਿਆਹੁਤਾ ਜੀਵਨ 'ਚ ਕਲੇਸ਼ ਸ਼ੁਰੂ ਹੋ ਗਿਆ।

ਪਤੀ ਨੇ ਪਤਨੀ ਦਾ ਕਰ ਦਿੱਤਾ ਕਤਲ 
ਪਤੀ-ਪਤਨੀ ਦਾ ਕਿਸੇ ਅਜਨਬੀ ਨਾਲ ਨਾਜਾਇਜ਼ ਸਬੰਧਾਂ ਨੂੰ ਲੈ ਕੇ ਹਮੇਸ਼ਾ ਝਗੜਾ ਰਹਿੰਦਾ ਸੀ। ਸ਼ਨਿੱਚਰਵਾਰ ਨੂੰ ਵੀ ਇਸ ਗੱਲ ਨੂੰ ਲੈ ਕੇ ਅਰਜੁਨ ਅਤੇ ਉਸ ਦੀ ਪਤਨੀ ਵਿਚਕਾਰ ਕਾਫੀ ਬਹਿਸ ਹੋਈ। ਇਸ ਦੌਰਾਨ ਅਰਜੁਨ ਆਪਣਾ ਧੀਰਜ ਗੁਆ ਬੈਠਾ ਅਤੇ ਉਸ ਨੇ ਤੇਜ਼ਧਾਰ ਹਥਿਆਰ ਚੁੱਕ ਕੇ ਪਤਨੀ ਦਾ ਕਤਲ ਕਰ ਦਿੱਤਾ।

'ਮੈਨੂੰ ਗ੍ਰਿਫਤਾਰ ਕਰੋ ਜਨਾਬ'
ਕੌਮੀ ਮੀਡੀਆ ਨੇ ਓਡੀਸ਼ਾ ਪੁਲਿਸ ਦੇ ਇੱਕ ਜਾਂਚ ਅਧਿਕਾਰੀ ਦੇ ਹਵਾਲੇ ਤੋਂ ਦੱਸਿਆ ਕਿ ਬਾਅਦ 'ਚ ਪਤਨੀ ਨੇ ਲਾਸ਼ ਤੋਂ ਸਿਰ ਵੱਢ ਕੇ ਇਕ ਬੈਗ 'ਚ ਰੱਖ ਲਿਆ ਅਤੇ ਥਾਣੇ ਪਹੁੰਚ ਕੇ ਖੁਦ ਨੂੰ ਪੁਲਿਸ ਹਵਾਲੇ ਕਰ ਦਿੱਤਾ ਅਤੇ ਕਿਹਾ "ਮੈਨੂੰ ਗ੍ਰਿਫਤਾਰ ਕਰੋ ਸਾਬ੍ਹ, ਦੇਖੋ ਮੈਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ।" ਇਸ ਘਟਨਾ ਨੂੰ ਦੇਖ ਕੇ ਪੁਲਿਸ ਵੀ ਹੈਰਾਨ ਰਹਿ ਗਈ।

ਤੇਜ਼ਧਾਰ ਹਥਿਆਰ ਨਾਲ ਕੀਤਾ ਕਤਲ
ਜਲਦ ਹੀ ਪੁਲਿਸ ਨੇ ਉਸ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਔਰਤ ਦੇ ਸਿਰ ਅਤੇ ਸਰੀਰ ਨੂੰ ਵੀ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਇਲਾਕੇ 'ਚ ਸਨਸਨੀ ਫੈਲ ਗਈ।

ਪੁਲਿਸ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੇ ਆਪਣੀ ਪਤਨੀ ਨੂੰ ਮਾਰਨ ਲਈ ਤੇਜ਼ਧਾਰ ਹਥਿਆਰ ਦੀ ਵਰਤੋਂ ਕੀਤੀ ਅਤੇ ਫਿਰ ਉਸ ਦਾ ਸਿਰ ਵੱਢ ਕੇ ਉਸ ਨੂੰ ਥਾਣੇ ਲੈ ਆਇਆ। 

ਬਨੀਗੋਚਾ ਥਾਣੇ ਦੇ ਇੰਚਾਰਜ ਇੰਸਪੈਕਟਰ ਲਕਸ਼ਮਣ ਦੰਡਾਸੇਨਾ ਨੇ ਕਿਹਾ, "ਅਸੀਂ ਮੌਕੇ ਤੋਂ ਸਿਰ ਰਹਿਤ ਧੜ ਵੀ ਬਰਾਮਦ ਕਰ ਲਿਆ ਹੈ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਅਸੀਂ ਮੁਲਜ਼ਮ ਦੇ ਆਂਢ-ਗੁਆਂਢ ਅਤੇ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕਰਕੇ ਮਾਮਲੇ ਦੀ ਜਾਂਚ ਕਰ ਰਹੇ ਹਾਂ।"

Related Post