WhatsApp Account Ban: ਭਾਰਤ 'ਚ WhatsApp ਦੀ ਵੱਡੀ ਕਾਰਵਾਈ, 75 ਲੱਖ ਤੋਂ ਵੱਧ ਅਕਾਊਂਟ ਇੱਕੋ ਵਾਰ 'ਚ ਹੋਏ ਬੰਦ

By  Amritpal Singh December 5th 2023 02:09 PM

WhatsApp Account Ban: ਇੰਸਟੈਂਟ ਮੈਸੇਜਿੰਗ ਐਪ ਵਟਸਐਪ ਦੀ ਵਰਤੋਂ ਅੱਜ ਲਗਭਗ ਹਰ ਉਹ ਵਿਅਕਤੀ ਕਰਦਾ ਹੈ ਜਿਸ ਦੇ ਹੱਥਾਂ ਵਿੱਚ ਸਮਾਰਟਫੋਨ ਹੈ। ਇਸ ਰਾਹੀਂ ਜ਼ਿਆਦਾਤਰ ਲੋਕ ਇਕ ਦੂਜੇ ਨਾਲ ਜੁੜੇ ਰਹਿੰਦੇ ਹਨ। ਦੁਨੀਆ ਭਰ ਵਿੱਚ 2 ਬਿਲੀਅਨ ਤੋਂ ਵੱਧ ਲੋਕ ਇਸਦੀ ਵਰਤੋਂ ਕਰਦੇ ਹਨ। ਜਿੱਥੇ ਸਮੇਂ-ਸਮੇਂ 'ਤੇ ਕੰਪਨੀ ਆਪਣੇ ਉਪਭੋਗਤਾਵਾਂ ਦੀ ਸਹੂਲਤ ਲਈ ਨਵੇਂ ਫੀਚਰ ਲਿਆਉਂਦੀ ਰਹਿੰਦੀ ਹੈ, ਉੱਥੇ ਹੀ ਸਮੇਂ-ਸਮੇਂ 'ਤੇ ਸਖਤ ਕਾਰਵਾਈਆਂ ਵੀ ਕਰਦੀ ਹੈ। ਹਾਲ ਹੀ 'ਚ ਕੰਪਨੀ ਨੇ ਭਾਰਤ 'ਚ ਕਈ ਲੱਖ ਖਾਤਿਆਂ 'ਤੇ ਸਖਤ ਕਾਰਵਾਈ ਕੀਤੀ ਹੈ। WhatsApp ਨੇ ਭਾਰਤ ਵਿੱਚ ਲਗਭਗ 75,48,000 ਖਾਤਿਆਂ ਨੂੰ ਬੈਨ ਕਰ ਦਿੱਤਾ ਹੈ।

ਰਿਪੋਰਟ ਮੁਤਾਬਕ ਮੈਟਾ ਦੀ ਮਲਕੀਅਤ ਵਾਲੀ ਇਸ ਮਸ਼ਹੂਰ ਐਪ ਨੇ ਨਵੇਂ ਆਈਟੀ ਕਾਨੂੰਨ ਤਹਿਤ ਲੱਖਾਂ ਖਾਤਿਆਂ ਨੂੰ ਬੈਨ ਕਰਨ ਦਾ ਇਹ ਕਦਮ ਚੁੱਕਿਆ ਹੈ। ਮੇਟਾ ਦੁਆਰਾ ਦੱਸਿਆ ਗਿਆ ਕਿ 1 ਅਕਤੂਬਰ ਤੋਂ 31 ਅਕਤੂਬਰ ਤੱਕ ਭਾਰਤ ਵਿੱਚ ਲਗਭਗ 75 ਲੱਖ 48 ਹਜ਼ਾਰ ਵਟਸਐਪ ਨੂੰ ਬੈਨ ਕੀਤਾ ਗਿਆ ਸੀ।

ਤੁਹਾਨੂੰ ਦੱਸ ਦੇਈਏ ਕਿ ਵਟਸਐਪ ਅਜਿਹੇ ਅਕਾਊਂਟਸ 'ਤੇ ਸਖਤ ਨਜ਼ਰ ਰੱਖਦਾ ਹੈ ਜੋ ਨਿਯਮਾਂ ਦੇ ਖਿਲਾਫ ਪਲੇਟਫਾਰਮ 'ਤੇ ਕੰਮ ਕਰਦੇ ਹਨ। ਕੰਪਨੀ ਨੇ ਕਿਹਾ ਕਿ ਉਸ ਨੂੰ ਅਕਤੂਬਰ 2023 ਵਿੱਚ ਲਗਭਗ 9,063 ਸ਼ਿਕਾਇਤਾਂ ਮਿਲੀਆਂ ਹਨ। ਹੁਣ WhatsApp ਨੇ ਗੋਪਨੀਯਤਾ ਅਤੇ ਨੀਤੀ ਦੀ ਉਲੰਘਣਾ ਨੂੰ ਲੈ ਕੇ ਲੱਖਾਂ ਖਾਤਿਆਂ 'ਤੇ ਸਖ਼ਤ ਕਾਰਵਾਈ ਕੀਤੀ ਹੈ।

ਸਤੰਬਰ 'ਚ 71 ਲੱਖ ਤੋਂ ਜ਼ਿਆਦਾ ਖਾਤਿਆਂ 'ਤੇ ਪਾਬੰਦੀ ਲਗਾਈ ਗਈ ਸੀ

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਤੰਬਰ ਮਹੀਨੇ ਵਿੱਚ ਵੀ ਵਟਸਐਪ ਵੱਲੋਂ ਪਾਲਿਸੀ ਦੀ ਉਲੰਘਣਾ ਕਰਨ ਵਾਲੇ ਖਾਤਿਆਂ 'ਤੇ ਕਈ ਪਾਬੰਦੀਆਂ ਲਗਾਈਆਂ ਗਈਆਂ ਸਨ। ਕੰਪਨੀ ਨੇ ਸਤੰਬਰ ਮਹੀਨੇ 'ਚ ਕਰੀਬ 71.1 ਲੱਖ ਖਾਤਿਆਂ ਨੂੰ ਬੈਨ ਕਰ ਦਿੱਤਾ ਸੀ। ਵਟਸਐਪ ਫਿਲਹਾਲ ਆਪਣੇ ਯੂਜ਼ਰਸ ਦੀਆਂ ਗਤੀਵਿਧੀਆਂ 'ਤੇ ਸਖਤੀ ਨਾਲ ਨਜ਼ਰ ਰੱਖ ਰਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ 2021 ਵਿੱਚ ਨਵੇਂ ਆਈਟੀ ਨਿਯਮ ਲਾਗੂ ਹੋਣ ਤੋਂ ਬਾਅਦ, ਵਟਸਐਪ ਹੁਣ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਖਾਤਿਆਂ ਨੂੰ ਹਰ ਮਹੀਨੇ ਬੈਨ ਕਰਦਾ ਹੈ ਅਤੇ ਹਰ ਮਹੀਨੇ ਸ਼ਿਕਾਇਤ ਅਪੀਲ ਰਿਪੋਰਟ ਵੀ ਜਾਰੀ ਕਰਦਾ ਹੈ। 

Related Post