WhatsApp Upcoming Feature: ਵਟਸਐਪ ਜਲਦ ਹੀ ਪੇਸ਼ ਕਰੇਗੀ 'ਇਨ-ਐਪ ਡਾਇਲਰ ਵਿਸ਼ੇਸ਼ਤਾ', ਜਾਣੋ

ਵਟਸਐਪ ਇੱਕ ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਇੰਸਟੈਂਟ ਮੈਸੇਜਿੰਗ ਐਪਾਂ 'ਚੋ ਇੱਕ ਹੈ, ਦੱਸ ਦਈਏ ਕਿ ਪੂਰੀ ਦੁਨੀਆਂ ਦੇ ਬਹੁਤੇ ਲੋਕ ਇਸ ਰਾਹੀਂ ਇੱਕ ਦੂਜੇ ਨਾਲ ਜੁੜਨਾ ਪਸੰਦ ਕਰਦੇ ਹਨ

By  Amritpal Singh April 25th 2024 12:42 PM

WhatsApp Upcoming Feature: ਵਟਸਐਪ ਇੱਕ ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਇੰਸਟੈਂਟ ਮੈਸੇਜਿੰਗ ਐਪਾਂ 'ਚੋ ਇੱਕ ਹੈ, ਦੱਸ ਦਈਏ ਕਿ ਪੂਰੀ ਦੁਨੀਆਂ ਦੇ ਬਹੁਤੇ ਲੋਕ ਇਸ ਰਾਹੀਂ ਇੱਕ ਦੂਜੇ ਨਾਲ ਜੁੜਨਾ ਪਸੰਦ ਕਰਦੇ ਹਨ, ਚਾਹੇ ਇਹ ਸੁਨੇਹੇ ਜਾਂ ਕਾਲਾਂ ਰਾਹੀਂ ਹੋਵੇ। ਵੈਸੇ ਤਾਂ ਜਦੋਂ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਕਾਲ ਕਰਨਾ ਚਾਹੁੰਦੇ ਹੋ, ਜਿਸਦਾ ਸੰਪਰਕ ਤੁਹਾਡੇ ਫੋਨ 'ਤੇ ਸੇਵ ਨਹੀਂ ਹੈ, ਤਾਂ ਤੁਹਾਨੂੰ ਫੋਨ ਦਾ ਡਾਇਲਰ ਖੋਲ੍ਹਣਾ ਹੋਵੇਗਾ। ਜਿਸ ਤੋਂ ਬਾਅਦ ਤੁਹਾਨੂੰ ਨੰਬਰ ਨੂੰ ਸੇਵ ਕਰਨਾ ਹੋਵੇਗਾ ਪਰ WA ਬੀਟਾ ਦੀ ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਵਟਸਐਪ ਇਨ-ਐਪ ਡਾਇਲਰ ਵਿਸ਼ੇਸ਼ਤਾ ਜਾਰੀ ਕਰਕੇ ਇਸ ਸਮੱਸਿਆ ਨੂੰ ਜਲਦ ਹੀ ਹੱਲ ਕਰ ਸਕਦੇ ਹੈ। 

ਇਨ-ਐਪ ਡਾਇਲਰ ਵਿਸ਼ੇਸ਼ਤਾ

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਗੂਗਲ ਪਲੇ ਸਟੋਰ 'ਤੇ ਉਪਲੱਬਧ ਐਂਡ੍ਰਾਇਡ ਲਈ ਵਟਸਐਪ ਬੀਟਾ ਦੇ ਲੇਟੈਸਟ ਅਪਡੇਟ 'ਚ ਇਕ ਸ਼ਾਨਦਾਰ ਵਿਸ਼ੇਸ਼ਤਾ ਦੇਖੀ ਗਈ ਹੈ, ਕੰਪਨੀ ਇੱਕ ਨਵੀਂ ਇਨ-ਐਪ ਡਾਇਲਰ ਵਿਸ਼ੇਸ਼ਤਾ ਲਿਆ ਰਹੀ ਹੈ। ਜਿਸ ਰਾਹੀਂ ਤੁਸੀਂ ਐਪ ਦੇ ਅੰਦਰੋਂ ਸਿੱਧੇ ਕਾਲ ਕਰ ਸਕੋਗੇ। ਦੱਸ ਦਈਏ ਕਿ ਇਸ ਵਿਸ਼ੇਸ਼ਤਾ ਦੇ ਆਉਣ ਤੋਂ ਬਾਅਦ ਤੁਹਾਨੂੰ ਫੋਨ ਦੇ ਡਾਇਲ ਪੈਡ 'ਤੇ ਨਹੀਂ ਜਾਣਾ ਪਵੇਗਾ, ਤੁਸੀਂ ਇਹ ਕੰਮ ਸਿੱਧੇ ਵਟਸਐਪ ਤੋਂ ਕਰ ਸਕੋਗੇ।

ਪਹਿਲੀ ਝਲਕ ਸਕ੍ਰੀਨਸ਼ੌਟ 'ਚ ਦਿਖਾਈ ਦਿੱਤੀ 

ਕੰਪਨੀ ਨੇ ਇਸ ਆਉਣ ਵਾਲੀ ਇਸ ਵਿਸ਼ੇਸ਼ਤਾ ਦਾ ਇੱਕ ਸਕ੍ਰੀਨਸ਼ੌਟ ਵੀ ਸਾਂਝਾ ਕੀਤਾ ਹੈ, ਜਿਸ 'ਚ ਅਸੀਂ ਇੱਕ ਝਲਕ ਪ੍ਰਾਪਤ ਕਰ ਸਕਦੇ ਹਾਂ ਕਿ ਐਪ 'ਚ ਨਵਾਂ ਡਾਇਲਰ ਕਿਵੇਂ ਦਿਖਾਈ ਦੇ ਸਕਦਾ ਹੈ। ਦੱਸ ਦਈਏ ਕਿ ਤੁਸੀਂ ਇੰਟਰਨੈਟ ਡੇਟਾ ਦੀ ਵਰਤੋਂ ਕਰਕੇ WhatsApp ਤੋਂ ਸਿੱਧੇ ਵੌਇਸ ਕਾਲ ਕਰਨ ਲਈ ਇਨ-ਐਪ ਡਾਇਲਰ ਦੀ ਵਰਤੋਂ ਕਰ ਸਕਦੇ ਹੋ, ਜੋ ਉਪਭੋਗਤਾ ਦਾ ਅਨੁਭਵ ਵਧਾਏਗਾ। ਵੈਸੇ ਤਾਂ ਇਹ ਵਿਸ਼ੇਸ਼ਤਾ ਖਾਸ ਤੌਰ 'ਤੇ ਅੰਤਰਰਾਸ਼ਟਰੀ ਕਾਲ ਕਰਨ ਵਾਲੇ ਉਪਭੋਗਤਾਵਾਂ ਲਈ ਬਹੁਤ ਲਾਭਦਾਇਕ ਹੋਵੇਗਾ।

ਵਿਸ਼ੇਸ਼ਤਾ ਟੈਸਟਿੰਗ ਪੜਾਅ 'ਚ ਹੈ

ਇਹ ਵਿਸ਼ੇਸ਼ਤਾ ਫਿਲਹਾਲ ਟੈਸਟਿੰਗ ਪੜਾਅ 'ਚ ਹੈ ਅਤੇ ਅਗਲੇ ਅਪਡੇਟ 'ਚ ਜਾਰੀ ਕੀਤੀ ਜਾ ਸਕਦੀ ਹੈ। ਵੈਸੇ ਤਾਂ ਵਟਸਐਪ ਨੇ ਇਸ ਵਿਸ਼ੇਸ਼ਤਾ ਬਾਰੇ ਅਧਿਕਾਰਤ ਤੌਰ 'ਤੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ, ਇਸ ਲਈ ਇਹ ਕਹਿਣਾ ਮੁਸ਼ਕਿਲ ਹੈ ਕਿ ਇਹ ਵਿਸ਼ੇਸ਼ਤਾ ਕਦੋਂ ਰੋਲਆਊਟ ਹੋਵੇਗੀ।

Related Post