ਕੈਨੇਡਾ ਅਤੇ ਭਾਰਤ  ਵਿਚਕਾਰ ਵਧੇਗਾ ਵਪਾਰ, ਰੋਜ਼ਗਾਰ ਦੇ ਘੱਟੋ-ਘੱਟ 5,000 ਨਵੇਂ ਮੌਕੇ ਪੈਦਾ ਹੋਣ ਦੀ ਸੰਭਾਵਨਾ 

By  Joshi February 21st 2018 10:17 AM -- Updated: February 21st 2018 10:19 AM

Trudeau announces Indian companies to bring 5,000 jobs to Canada: ਭਾਰਤ 'ਚ ਸੱਤ ਦਿਨਾਂ ਦੇ ਦੌਰੇ 'ਤੇ ਆਏ ਜਸਟਿਨ ਟਰੂਡੋ ਵੱਲੋਂ ਕੱਲ ਮੁੰਬਈ ਦਰਸ਼ਨ ਕੀਤੇ ਗਏ, ਜਿਸ ਦੌਰਾਨ ਉਹਨਾਂ ਨੇ ਭਾਰਤ ਦੇ ਵਪਾਰੀਆਂ ਨਾਲ ਗੱਲਬਾਤ ਵੀ ਕੀਤੀ। ਇਸਦਾ ਮੁੱਖ ਮਕਸਦ ਭਾਰਤ-ਕੈਨੇਡਾ ਦੇ ਵਪਾਰਕ ਸੰਬੰਧਾਂ 'ਚ ਸਜਬੂਤੀ ਲਿਆਉਣੀ ਹੈ। Trudeau announces Indian companies to bring 5,000 jobs to Canada: ਇਸ ਸੰਬੰਧ 'ਚ ਭਾਰਤ ਦੀਆਂ ਕੁੱਝ ਵੱਡੀਆਂ ਕੰਪਨੀਆਂ ਨੇ ਇਹ ਭਰੋਸਾ ਦਿਵਾਇਆ ਹੈ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਕੈਨੇਡਾ ਵਿੱਚ ਇੱਕ ਬਿਲੀਅਨ ਡਾਲਰ ਤੋਂ ਵੀ ਵੱਧ ਨਿਵੇਸ਼ ਕਰਨਗੀਆਂ। ਇਨ੍ਹਾਂ ਕੰਪਨੀਆਂ ਦਾ ਕਹਿਣਾ ਹੈ ਕਿ  ਫਾਰਮਾਸਿਊਟੀਕਲਜ਼ ਤੇ ਆਈਟੀ ਖੇਤਰ ਵਿੱਚ ਉਨ੍ਹਾਂ ਵੱਲੋਂ ਨਿਵੇਸ਼ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਨੁਸਾਰ ਉਨ੍ਹਾਂ ਵੱਲੋਂ ਇਨ੍ਹਾਂ ਕਾਰੋਬਾਰੀਆਂ ਨਾਲ ਕੀਤੀਆਂ ਗਈਆਂ ਮੁਲਾਕਾਤਾਂ ਨਾਲ ਕੈਨੇਡਾ ਵਿੱਚ ਰੋਜ਼ਗਾਰ ਦੇ ਘੱਟੋ ਘੱਟ 5,000 ਨਵੇਂ ਮੌਕੇ ਪੈਦਾ ਹੋਣਗੇ। —PTC News

Related Post