ਪ੍ਰਧਾਨ ਮੰਤਰੀ ਮੋਦੀ ਨੇ ਵੈਕਸੀਨ ਨੂੰ ਲੈਕੇ ਕੀਤੀ ਜਸਟਿਨ ਟਰੂਡੋ ਨਾਲ ਅਹਿਮ ਚਰਚਾ

By  Jagroop Kaur February 11th 2021 02:01 PM

ਕੋਵਿਡ-19 ਦੇ ਟੀਕਾਕਰਨ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਫੋਨ 'ਤੇ ਪਹਿਲੀ ਵਾਰ ਗੱਲਬਾਤ ਕੀਤੀ । ਖ਼ੁਦ ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ ਰਾਹੀਂ ਇਸ ਗੱਲਬਾਤ ਬਾਰੇ ਜਾਣਕਾਰੀ ਦਿੱਤੀ ਹੈ । ਟਵੀਟ 'ਚ, ਉਨ੍ਹਾਂ ਨੇ ਲਿਖਿਆ ਕਿ, ''ਮੇਰੇ ਦੋਸਤ ਜਸਟਿਨ ਟਰੂਡੋ ਦਾ ਫੋਨ ਆਉਣ 'ਤੇ ਖ਼ੁਸ਼ੀ ਹੋਈ ਹੈ ।

 

ਪੜ੍ਹੋ ਹੋਰ ਖ਼ਬਰਾਂ :ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਮਾਮਲੇ ਦਾ ਮੁੱਖ ਦੋਸ਼ੀ ਦੀਪ ਸਿੱਧੂ ਹਰਿਆਣਾ ਦੇ ਕਰਨਾਲ ਤੋਂ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਕੈਨੇਡਾ ਨੇ ਭਾਰਤ ਤੋਂ ਕੋਵਿਡ-19 ਦੇ ਟੀਕੇ ਦੀਆਂ ਜਿੰਨੀਆਂ ਖ਼ੁਰਾਕਾਂ ਦੀ ਸਪਲਾਈ ਮੰਗੀ ਹੈ ਉਸ ਨੂੰ ਯਕੀਨੀ ਬਣਾਇਆ ਜਾਵੇਗਾ । ਇਸ ਦੇ ਨਾਲ ਹੀ, ਅਸੀਂ ਹੋਰ ਮਹੱਤਵਪੂਰਨ ਮੁੱਦਿਆਂ ਜਿਵੇਂ ਮੌਸਮ 'ਚ ਤਬਦੀਲੀ ਅਤੇ ਵਿਸ਼ਵਵਿਆਪੀ ਆਰਥਿਕ ਬਹਾਲੀ ਬਾਰੇ ਗੱਲ ਕੀਤੀ ਹੈ'

Trudeau, PM Modi Discussed Vaccines, 'Recent Protests' Over Call: Canada

ਪੜ੍ਹੋ ਹੋਰ ਖ਼ਬਰਾਂ : ਭਾਰਤ ‘ਚ ਹਿੰਸਾ ਤੇ ਦੰਗੇ ਭੜਕਾਉਣ ਦੇ ਡਰ ਤੋਂ Twitter ਨੇ500 ਤੋਂ ਜ਼ਿਆਦਾ ਅਕਾਊਂਟਸ ਨੂੰ ਕੀਤਾ ਬਲਾਕ

ਕੈਨੇਡਾ ਵਿਖੇ ਫਾਈਜ਼ਰ ਅਤੇ ਮੋਡੇਰਨਾ ਦੇ ਟੀਕਿਆਂ ਦੀ ਡਿਲੀਵਰੀ ਤੈਅ ਮਾਤਰਾ ਵਿਚ ਨਾ ਹੋਣ ਕਰਕੇ ਕੈਨੇਡਾ ਐਸਟ੍ਰਾਜੈਨੇਕਾ ਦੇ ਟੀਕੇ ਨੂੰ ਵੀ ਜਲਦ ਹੀ ਹਰੀ ਝੰਡੀ ਦੇ ਸਕਦਾ ਹੈ, ਜਿਸ ਨਾਲ ਕੈਨੇਡਾ ਦਾ 20 ਮਿਲੀਅਨ ਖੁਰਾਕਾਂ ਦਾ ਇਕਰਾਰ ਹੋਇਆ ਹੈ ‌। ਇਸ ਦੇ ਨਾਲ ਹੀ ਗਲੋਬਲ ਆਰਥਿਕ ਰਿਕਵਰੀ ਅਤੇ ਜੀ- 7 ਦੇ ਮੁੱਦਿਆਂ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਹੈ।

Image result for modi justin call

ਜ਼ਿਕਰਯੋਗ ਹੈ ਕਿ ਕੋਰੋਨਾ ਵੈਕਸੀਨ ਦੀ ਕੈਨੇਡਾ ਵਿਚ ਆ ਰਹੀ ਕਮੀ ਕਾਰਨ ਜਸਟਿਨ ਟਰੂਡੋ ਦੀ ਆਲੋਚਨਾ ਹੋ ਰਹੀ ਸੀ ਕਿ ਉਨ੍ਹਾਂ ਵਲੋਂ ਕੀਤਾ ਗਿਆ ਵਾਅਦਾ ਪੂਰਾ ਨਹੀਂ ਹੋ ਰਿਹਾ ਤੇ ਕੈਨੇਡਾ ਵੈਕਸੀਨ ਲਾਉਣ ਦੇ ਮਾਮਲੇ ਵਿਚ ਪਿੱਛੜਦਾ ਜਾ ਰਿਹਾ ਸੀ । ਪਰ ਹੁਣ ਉਹਨਾਂ ਨੂੰ ਕੋਈ ਉੱਮੀਦ ਬੱਝੀ ਜਾਪਦੀ ਹੈ।

 Justin Trudeau informed PM Modi of Canada's requirements 

Related Post