ਦਸਤਾਰ ਉੱਚਾ ਤੇ ਸੁੱਚਾ ਜੀਵਨ ਜਿਉਣ ਲਈ ਹਮੇਸ਼ਾ ਪ੍ਰੇਰਿਤ ਕਰਦੀ ਹੈ: ਹਰਪ੍ਰੀਤ ਸਿੰਘ

By  Pardeep Singh April 17th 2022 06:51 PM

ਹੁਸ਼ਿਆਰਪੁਰ: ਦੋਆਬਾ ਯੂਥ ਕਲੱਬ ਅਤੇ ਸਿੱਖ ਵੈਲਫ਼ੇਅਰ ਸੁਸਾਇਟੀ ਵੱਲੋਂ ਹੁਸ਼ਿਆਰਪੁਰ ਦੇ ਗੁਰਦੁਆਰਾ  ਮਿੱਠਾ ਟਿਵਾਣਾ ਵਿਖ਼ੇ ਪਹਿਲਾ ਸੁੰਦਰ ਦਸਤਾਰ ਸਜਾਉਣ ਮੁਕਾਬਲਾ ਕਰਵਾਇਆ ਗਿਆ। ਸੁੰਦਰ ਦਸਤਾਰ ਸਜਾਉਣ ਮੁਕਾਬਲੇ ਵਿਚ PTC NEWS ਦੇ ਸੰਪਾਦਕ ਹਰਪ੍ਰੀਤ ਸਾਹਨੀ ਨੇ ਮੁੱਖ ਮਹਿਮਾਨ ਦੇ ਤੋਰ ਤੇ ਸ਼ਿਰਕਤ ਕੀਤੀ।

 ਦੋਆਬਾ ਯੂਥ ਕਲੱਬ ਦੇ ਪ੍ਰਧਾਨ ਨੇ ਕਿਹਾ ਕਿ ਇਹ ਮੁਕਾਬਲੇ ਕਰਵਾਉਣ ਦੀ ਸੋਚ ਸਿੱਖੀ ਤੋਂ ਵਿਛੜ ਰਹੇ ਬੱਚਿਆਂ ਨੂੰ ਸਿੱਖੀ ਦੀ ਰਾਹ ਵਿਖਾਉਣਾ ਹੈ ਅਤੇ ਸਿੱਖੀ ਨਾਲ ਜੋੜਨਾ ਹੈ।

ਉਥੇ ਹੀ ਮੁੱਖ ਮਹਿਮਾਨ ਸੰਪਾਦਕ ਹਰਪ੍ਰੀਤ ਸਿੰਘ ਸਾਹਨੀ ਨੇ ਦਸਤਾਰ ਮੁਕਾਬਲੇ ਨੂੰ ਵੇਖ ਕੇ ਆਪਣੇ ਬੀਤੇ ਦਿਨਾਂ ਦੀ ਯਾਦ ਦਾ ਜ਼ਿਕਰ ਕੀਤਾ, ਅਤੇ ਦਸਤਾਰ ਮੁਕਾਬਲੇ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਨੇ ਨੌਜਵਾਨ ਪੀੜੀ ਨੂੰ ਸਿੱਖੀ ਨਾਲ ਜੁੜਨਾ ਦੀ ਸੇਧ ਦਿੱਤੀ। ਉਨ੍ਹਾਂ ਨੇ ਦਸਤਾਰ ਉੱਤੇ ਵਿਸ਼ੇਸ਼ ਚਾਨਣਾ ਪਾਉਂਦੇ ਇਸ ਮਹੱਤਵ ਬੱਚਿਆਂ ਨੂੰ ਸਮਝਾਇਆ। ਉਨ੍ਹਾਂ ਨੇ ਕਿਹਾ ਹੈ ਕਿ ਬੱਚਿਆਂ ਨੂੰ ਸਿੱਖੀ ਨਾਲ ਜੁੜਨਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਜੀਵਨ ਨੂੰ ਚੰਗੇ ਮਾਰਗ ਵੱਲ ਲੈ ਜਾ ਸਕਣ। ਉਨ੍ਹਾਂ ਨੇ ਕਿਹਾ ਹੈ ਕਿ ਦਸਤਾਰ ਮਨੁੱਖ ਨੂੰ ਉੱਚਾ ਤੇ ਸੁੱਚਾ ਜੀਵਨ ਜਿਉਣ ਲਈ ਪ੍ਰੇਰਿਤ ਕਰਦੀ ਹੈ।

ਇਸ ਮੌਕੇ ਅਵਤਾਰ ਸਿੰਘ ਜੌਹਲ ਨੇ ਕਿਹਾ ਕੀ ਅਜਵਿੰਦਰ ਸਿੰਘ ਪ੍ਰਧਾਨ ਸਿੱਖ ਵੇਲਫ਼ੇਅਰ ਸੋਸਾਇਟੀ ਇਸ ਦੁਨੀਆਂ ਤੋਂ ਜਾ ਚੁੱਕੇ ਹਨ ਪਰ ਉਹਨਾਂ ਦੀ ਸੋਚ ਸਿੱਖੀ ਨੂੰ ਅੱਗੇ ਲਿਆਉਣ ਦੀ ਜਰੂਰਤ ਸੀ ਅਤੇ ਉਹਨਾਂ ਦੀ ਸੋਚ ਨੂੰ ਪੂਰਾ ਕਰਨ ਲਈ ਅਜਿਹੇ ਉਪਰਾਲੇ ਕੀਤੇ ਜਾਂਦੇ ਰਹਿਣਗੇ।

ਇਹ ਵੀ ਪੜ੍ਹੋ:ਪਤੀ ਨੇ ਪਤਨੀ ਦਾ ਗਲਾ ਘੁੱਟ ਕੇ ਉਤਾਰਿਆ ਮੌਤ ਦੇ ਘਾਟ, ਜਾਣੋ ਪੂਰਾ ਕੀ ਸੀ ਮਾਮਲਾ

-PTC News

Related Post