Fri, Sep 25, 2026
Whatsapp

ਪਤੀ ਨੇ ਪਤਨੀ ਦਾ ਗਲਾ ਘੁੱਟ ਕੇ ਉਤਾਰਿਆ ਮੌਤ ਦੇ ਘਾਟ, ਜਾਣੋ ਪੂਰਾ ਕੀ ਸੀ ਮਾਮਲਾ

Reported by:  PTC News Desk  Edited by:  Pardeep Singh -- April 17th 2022 05:20 PM
ਪਤੀ ਨੇ ਪਤਨੀ ਦਾ ਗਲਾ ਘੁੱਟ ਕੇ ਉਤਾਰਿਆ ਮੌਤ ਦੇ ਘਾਟ, ਜਾਣੋ ਪੂਰਾ ਕੀ ਸੀ ਮਾਮਲਾ

ਪਤੀ ਨੇ ਪਤਨੀ ਦਾ ਗਲਾ ਘੁੱਟ ਕੇ ਉਤਾਰਿਆ ਮੌਤ ਦੇ ਘਾਟ, ਜਾਣੋ ਪੂਰਾ ਕੀ ਸੀ ਮਾਮਲਾ

ਹੁਸ਼ਿਆਰਪੁਰ: ਪਿੰਡ ਫਤਹਿਗੜ੍ਹ ਨਿਆੜਾ ਵਿੱਚ ਇਕ ਪਤੀ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਮੁਮਤਾਜ ਨਾਮ ਦੀ ਇਕ ਔਰਤ ਨੂੰ ਉਸਦੇ ਪਤੀ ਵੱਲੋਂ ਗਲ ਘੁੱਟ ਕੇ ਬੀਤੀ ਰਾਤ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਬਾਰੇ ਮੁਮਤਾਜ਼ ਦੀ ਮਾਤਾ ਨੇ ਦੱਸਿਆ ਕਿ ਮੁਮਤਾਜ਼ ਦਾ ਪਤੀ ਅਕਸਰ ਹੀ ਸ਼ਰਾਬ ਪੀਣ ਦਾ ਆਦੀ ਸੀ ਅਤੇ ਉਹ ਸ਼ਰਾਬ ਪੀ ਕੇ ਘਰ ਵਿੱਚ ਹਰ ਰੋਜ਼ ਹੀ ਨਿੱਕੀ-ਨਿੱਕੀ ਗੱਲ ਪਿੱਛੇ ਲੜਾਈ ਕਰਦਾ ਸੀ ਜੋ ਬੀਤੀ ਰਾਤ ਵੀ ਕਿਸੇ ਗੱਲ ਕਾਰਨ ਝਗੜਾ ਹੋਇਆ ਅਤੇ ਮੁਮਤਾਜ਼ ਦੇ ਗਲ ਵਿੱਚ ਕੱਪੜਾ ਪਾ ਕੇ ਉਸਦੇ ਪਤੀ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਸੰਬੰਧੀ ਵਿੱਚ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅੱਜ ਸਵੇਰੇ ਸੂਚਨਾ ਮਿਲੀ ਸੀ  ਕਿ ਫਤਹਿਗੜ੍ਹ ਨਿਆੜਾ ਦੇ ਵਿੱਚ ਇਕ ਮਹਿਲਾ ਦੀ ਗਲਾ ਘੁੱਟ ਕੇ ਮਾਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਹੈ ਕਿ ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਧਾਰਾ 302 ਅਧੀਨ ਮਾਮਲਾ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਮੁਮਤਾਜ਼ ਦੀ ਮੌਤ ਤੋਂ ਬਾਅਦ ਪਤੀ ਵੱਲੋਂ ਨਸ ਕੱਟਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਉਸ ਦਾ ਸਿਵਲ ਹਸਪਤਾਲ ਵਿੱਚ ਇਲਾਜ਼ ਚੱਲ ਰਿਹਾ ਹੈ। ਇਹ ਵੀ ਪੜ੍ਹੋ:ਬੀਜੇਪੀ ਆਗੂ ਨੇ 'ਆਪ'' ਨੇਤਾ ਰਾਘਵ ਚੱਢਾ ਨੂੰ ਭੇਜਿਆ ਲੀਗਲ ਨੋਟਿਸ -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK