ਤੁਰਕੀ: ਇਸਤਾਂਬੁਲ 'ਚ ਲੈਂਡਿਗ ਦੌਰਾਨ ਹਾਦਸਾਗ੍ਰਸਤ ਹੋਇਆ ਜਹਾਜ਼,ਤਿੰਨ ਲੋਕਾਂ ਦੀ ਮੌਤ ਅਤੇ 179 ਯਾਤਰੀ ਜ਼ਖ਼ਮੀ

By  Shanker Badra February 6th 2020 12:53 PM -- Updated: February 6th 2020 12:59 PM

ਤੁਰਕੀ: ਇਸਤਾਂਬੁਲ 'ਚ ਲੈਂਡਿਗ ਦੌਰਾਨ ਹਾਦਸਾਗ੍ਰਸਤ ਹੋਇਆ ਜਹਾਜ਼,ਤਿੰਨ ਲੋਕਾਂ ਦੀ ਮੌਤ ਅਤੇ 179 ਯਾਤਰੀ ਜ਼ਖ਼ਮੀ:ਇਸਤਾਂਬੁਲ : ਤੁਰਕੀ ਦੀ ਰਾਜਧਾਨੀ ਇਸਤਾਂਬੁਲ ਵਿਚ ਵੱਡਾ ਹਵਾਈ ਹਾਦਸਾ ਵਾਪਰ ਗਿਆ ਹੈ।ਇਸਤਾਂਬੁਲ 'ਚ ਲੈਂਡਿੰਗ ਕਰਨ ਵੇਲੇ ਇਕ ਜਹਾਜ਼ ਰਨਵੇ' ਤੇ ਹਾਦਸਾਗ੍ਰਸਤ ਹੋ ਗਿਆ ਹੈ। ਇਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ 179 ਲੋਕ ਜ਼ਖ਼ਮੀ ਹੋਏ ਹਨ। ਉਨ੍ਹਾਂ 'ਚੋਂ ਦੋ ਲੋਕਾਂ ਨੂੰ ਆਈਸੀਈਯੂ ਵਿੱਚ ਰੱਖਿਆ ਗਿਆ ਹੈ ਪਰ ਉਨ੍ਹਾਂ ਵਿੱਚੋਂ ਕਿਸੇ ਦੀ ਵੀ ਹਾਲਤ ਗੰਭੀਰ ਨਹੀਂ ਹੈ।

Turkey Plane Crash: Turkey Pegasus Airlines Plane Skids Off Runway, Three Dead, 179 passengers injured ਤੁਰਕੀ: ਇਸਤਾਂਬੁਲ 'ਚ ਲੈਂਡਿਗ ਦੌਰਾਨ ਹਾਦਸਾਗ੍ਰਸਤ ਹੋਇਆ ਜਹਾਜ਼,ਤਿੰਨ ਲੋਕਾਂ ਦੀ ਮੌਤ ਅਤੇ 179 ਯਾਤਰੀ ਜ਼ਖ਼ਮੀ

ਮਿਲੀ ਜਾਣਕਾਰੀ ਅਨੁਸਾਰ ਇਸਤਾਂਬੁਲ ਹਵਾਈ ਅੱਡੇ 'ਤੇ 177 ਮੁਸਾਫਰਾਂ ਨੂੰ ਲੈ ਕੇ ਜਾ ਰਿਹਾ ਜਹਾਜ਼ ਲੈਂਡਿੰਗ ਦੌਰਾਨ ਰਨਵੇ 'ਤੇ ਫਿਸਲ ਗਿਆ ਅਤੇ ਅੱਗ ਲੱਗ ਗਈ ਹੈ। ਇਸ ਦੌਰਾਨ ਖਰਾਬ ਮੌਸਮ ਵਿਚ ਉਤਰਨ ਤੋਂ ਬਾਅਦ ਜਹਾਜ਼ ਤਿੰਨ ਹਿੱਸਿਆਂ ਵਿਚ ਟੁੱਟ ਗਿਆ ਹੈ। ਜਹਾਜ਼ ਦਾ ਇਕ ਹਿੱਸਾ ਪੂਰੀ ਤਰ੍ਹਾਂ ਨਾਲ ਵੱਖਰਾ ਹੋ ਗਿਆ ਜਦਕਿ ਪਿਛਲਾ ਹਿੱਸਾ ਟੁੱਟ ਕੇ ਹੇਠਾਂ ਲਟਕ ਗਿਆ।

Turkey Plane Crash: Turkey Pegasus Airlines Plane Skids Off Runway, Three Dead, 179 passengers injured ਤੁਰਕੀ: ਇਸਤਾਂਬੁਲ 'ਚ ਲੈਂਡਿਗ ਦੌਰਾਨ ਹਾਦਸਾਗ੍ਰਸਤ ਹੋਇਆ ਜਹਾਜ਼,ਤਿੰਨ ਲੋਕਾਂ ਦੀ ਮੌਤ ਅਤੇ 179 ਯਾਤਰੀ ਜ਼ਖ਼ਮੀ

ਮੀਡੀਆ ਰਿਪੋਰਟਾਂ ਅਨੁਸਾਰ ਤੁਰਕੀ ਦੇ ਸ਼ਹਿਰ ਇਜ਼ਮੀਰ ਤੋਂ ਆ ਰਹੇ ਜਹਾਜ਼ ਵਿਚ ਹੋਰ ਯਾਤਰੀਆਂ ਦੇ ਨਾਲ ਚਾਰ ਅਮਰੀਕੀ ਅਤੇ ਚਾਰ ਚੀਨੀ ਨਾਗਰਿਕ ਸਵਾਰ ਸਨ। ਇਸ ਹਾਦਸੇ ਤੋਂ ਬਾਅਦ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਉਸ ਅੰਦਰ ਲੱਗੀ ਅੱਗ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਹਾਦਸੇ ਵਿਚ ਪਹੁੰਚੇ ਬਚਾਅ ਦਲ ਨੇ ਅੱਗ ਬੁਝਾਈ ਹੈ।

-PTCNews

Related Post