300 ਫੁੱਟ ਡੂੰਗੀ ਖੱਡ 'ਚ ਡਿੱਗੀ ਪਿਕਅੱਪ ਗੱਡੀ, 2 ਨੌਜਵਾਨਾਂ ਦੀ ਮੌਤ

By  Baljit Singh July 16th 2021 08:24 PM

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਨਾਲ ਲੱਗਦੇ ਜੁੰਗਾ 'ਚ ਬੀਤੀ ਰਾਤ ਇਕ ਪਿਕਅੱਪ ਗੱਡੀ ਬੇਕਾਬੂ ਹੋ ਕੇ ਡੂੰਘੀ ਖੱਡ 'ਚ ਡਿੱਗਣ ਨਾਲ 2 ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ। ਇਹ ਹਾਦਸਾ ਸਤਲਾਈ-ਜੁੰਗਾ ਸੜਕ 'ਤੇ ਚਿਖੜ ਨਾਮੀ ਸਥਾਨ 'ਤੇ ਹੋਇਆ ਦੱਸਿਆ ਗਿਆ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪਿਕਅੱਪ ਲਗਭਗ 300 ਮੀਟਰ ਡੂੰਘੀ ਖੱਡ 'ਚ ਡਿੱਗੀ। ਪੜੋ ਹੋਰ ਖਬਰਾਂ: ਤਾਲਿਬਾਨ ਨੇ ਮੰਗੀ 15 ਸਾਲ ਤੋਂ ਵਧੇਰੇ ਤੇ 45 ਸਾਲ ਤੋਂ ਘੱਟ ਉਮਰ ਦੀਆਂ ਵਿਧਵਾ ਔਰਤਾਂ ਦੀ ਸੂਚੀ, ਕਾਰਨ ਹੈ ਅਜੀਬ ਪਿਕਅੱਪ ਦੇ ਡਿੱਗਣ ਦੀ ਆਵਾਜ਼ ਸੁਣ ਕੇ ਪੁਲਸ ਦੇ ਜਵਾਨ, ਸਥਾਨਕ ਲੋਕ ਮੌਕੇ 'ਤੇ ਪਹੁੰਚੇ ਅਤੇ ਬਚਾਅ ਕੰਮ ਸ਼ੁਰੂ ਕੀਤਾ। 2 ਨੌਜਵਾਨ ਮੌਕੇ 'ਤੇ ਮ੍ਰਿਤਕ ਮਿਲੇ, ਉੱਥੇ ਹੀ ਇਕ ਨੌਜਵਾਨ ਨੂੰ ਗੰਭੀਰ ਹਾਲਤ 'ਚ ਹਸਪਤਾਲ ਪਹੁੰਚਾਇਆ ਗਿਆ। ਇਸ ਹਾਦਸੇ 'ਚ ਪਿਕਅੱਪ ਦੇ ਪਰਖੱਚੇ ਉੱਡ ਗਏ। ਪੁਲਸ ਨੇ ਮ੍ਰਿਤਕਾਂ ਦੀ ਪਛਾਣ ਜੀਆ ਲਾਲ ਅਤੇ ਸ਼ੁਭਮ ਸ਼ਰਮਾ ਦੇ ਰੂਪ 'ਚ ਹੋਈ ਹੈ। ਪੜੋ ਹੋਰ ਖਬਰਾਂ: ਕੀ ਦੇਸ਼ ‘ਚ ਸ਼ੁਰੂ ਹੋ ਗਈ ਹੈ ਕੋਰੋਨਾ ਦੀ ਤੀਜੀ ਲਹਿਰ! ਪੁੱਡੂਚੇਰੀ ’ਚ 20 ਬੱਚੇ ਕੋਰੋਨਾ ਪਾਜ਼ੇਟਿਵ ਪੁਲਸ ਸੁਪਰਡੈਂਟ ਸ਼ਿਮਲਾ ਮੋਹਿਤ ਚਾਵਲਾ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ। ਸ਼ੁਰੂਆਤੀ ਜਾਂਚ 'ਚ ਹਾਦਸੇ ਦਾ ਕਾਰਨ ਚਾਲਕ ਦੀ ਲਾਪਰਵਾਹੀ ਦੱਸੀ ਜਾ ਰਹੀ ਹੈ। ਪੜੋ ਹੋਰ ਖਬਰਾਂ: ਭਾਜਪਾ ਦੂਜੀਆਂ ਪਾਰਟੀਆਂ ਦੇ ਕਬਾੜ ਦੇ ਸਹਾਰੇ 2022 ਜਿੱਤਣ ਦੇ ਸੁਪਨੇ ਲੈ ਰਹੀ-ਜਸਵੀਰ ਸਿੰਘ ਗੜ੍ਹੀ -PTC News

Related Post