ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਤੋਂ ਪਹਿਲਾਂ ਇਸ ਲੜਕੀ ਨੇ ਖੱਟੀ ਵਾਹ-ਵਾਹ

By  Joshi February 12th 2018 02:34 PM -- Updated: February 12th 2018 02:41 PM

UAE PM Modi Visit: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਿੰਨ ਦਿਨਾਂ ਵਿਦੇਸ਼ ਯਾਤਰਾ ਦੌਰਾਨ ਉਹਨਾਂ ਵੱਲੋਂ ਕੀਤਾ ਗਿਆ ਤਿੰਨ ਯੂ. ਏ. ਈ. ਦਾ ਦੌਰਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। UAE PM Modi Visit: ਨਰਿੰਦਰ ਮੋਦੀ ਦੇਰ ਸ਼ਾਮ, ਐਤਵਾਰ ਨੂੰ ਓਮਾਨ ਪਹੁੰਚੇ, ਜਿੱਥੇ ਉਹਨਾਂ ਨੇ ਓਪੇਰਾ ਹਾਊਸ ਵਿਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਿਤ ਕਰ ਭਾਸ਼ਣ ਦਿੱਤਾ, ਪਰ ਇਸ ਦੌਰਾਨ ਕੁਝ ਅਜਿਹਾ ਹੋਇਆ ਜੋ ਕਿ ਅਜੇ ਵੀ ਸੁਰਖੀਆਂ 'ਚ ਹੈ। UAE PM Modi Visit: ਦਰਅਸਲ, ਮੋਦੀ ਦੇ ਭਾਸ਼ਣ ਦੌਰਾਨ ਸੁਚੇਤਾ ਨਾਮੀ ਇੱਕ ਇਕ ਲੜਕੀ ਨੇ ਆਪਣੀ ਖੂਬਸੂਰਤ ਆਵਾਜ ਨਾਲ ਹਜ਼ਾਰਾਂ ਭਾਰਤੀਆਂ ਦਾ ਦਿਲ ਜਿੱਤ ਲਿਆ। ਸੁਚੇਤਾ ਵੱਲੋਂ ਭਾਸ਼ਣ ਤੋਂ ਪਹਿਲਾਂ ਨੇ 107 ਭਾਸ਼ਾਵਾਂ ਵਿੱਚ ਗਾਣਾ ਗਾਇਆ ਗਿਆ, ਜਿਸ ਕਾਰਨ ਉਸਦਾ ਨਾਮ ਸੁਚੇਤਾ ਦਾ ਨਾਂ ਗਿਨੀਜ਼ ਵਰਲਡ ਰਿਕਾਰਡ 'ਚ ਵੀ ਦਰਜ ਹੋ ਗਿਆ ਹੈ। UAE PM Modi Visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਤੋਂ ਪਹਿਲਾਂ ਇਸ ਲੜਕੀ ਨੇ ਖੱਟੀ ਵਾਹ-ਵਾਹਇੰਡੀਅਨ ਹਾਈ ਸਕੂਲ, ਦੁਬਈ ਦੀ ਵਿਦਿਆਰਥਣ ਸੁਚੇਤਾ, ਇਸ ਤੋਂ ਪਹਿਲਾਂ 80 ਭਾਸ਼ਾਵਾਂ ਵਿਚ ਗਾਣਾ ਗਾ ਚੁੱਕੀ ਹੈ। ਉਸ ਵੱਲੋਂ ਮਲਿਆਲਮ, ਗੁਜਰਾਤੀ, ਆਸਾਮੀ,  ਸਮੇਤ ਹੋਰ ਭਾਰਤੀ ਭਾਸ਼ਾਵਾਂ 'ਚ ਗਾਣਾ ਗਾਇਆ ਗਿਆ, ਜਿਸਨੇ ਉਥੇ ਮੌਜੂਦ ਹਰ ਕਿਸੇ ਦਾ ਦਿਲ ਟੁੰਭ ਲਿਆ। ਦੱਸ ਦੇਈਏ ਕਿ ਸੁਚੇਤਾ ਦੇ ਮਾਤਾ-ਪਿਤਾ ਕੇਰਲ ਤੋਂ ਹਨ। —PTC News

Related Post