UAE ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ ‘ਵੀਜ਼ਾ-ਆਨ-ਅਰਾਇਵਲ’ ਕੀਤਾ ਮੁਅੱਤਲ

By  Riya Bawa August 24th 2021 04:34 PM -- Updated: August 24th 2021 06:52 PM

ਨਵੀਂ ਦਿੱਲੀ: ਭਾਰਤ ਤੋਂ ਸੰਯੁਕਤ ਅਰਬ ਅਮੀਰਾਤ ਜਾਣ ਵਾਲੇ ਯਾਤਰੀਆਂ ਲਈ ਵੱਡੀ ਖਬਰ ਆਈ ਹੈ।  ਸੰਯੁਕਤ ਅਰਬ ਅਮੀਰਾਤ ਦੀ ਰਾਸ਼ਟਰੀ ਨੇ UAE 'ਚ “ਵੀਜ਼ਾ-ਆਨ-ਅਰਾਈਵਲ” ਸਹੂਲਤ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ, ਉਹ ਲੋਕ ਜੋ ਪਿਛਲੇ ਦੋ ਹਫਤਿਆਂ ਤੋਂ ਭਾਰਤ ਵਿੱਚ ਹਨ, ਉਹ ਵੀ ਇਸ ਦੀ ਵਰਤੋਂ ਨਹੀਂ ਕਰ ਸਕਣਗੇ।

ਇੱਥੇ ਪੜ੍ਹੋ ਹੋਰ ਖ਼ਬਰਾਂ: ਯੂਕਰੇਨ, ਈਰਾਨ ਨੇ ਅਫਗਾਨਿਸਤਾਨ ਭੇਜੇ ਯੂਕਰੇਨੀ ਜਹਾਜ਼ ਦੇ ਅਗਵਾ ਹੋਣ ਤੋਂ ਕੀਤਾ ਇਨਕਾਰ

ਇਸ ਦੌਰਾਨ ਸੰਯੁਕਤ ਅਰਬ ਅਮੀਰਾਤ ਦੀ ਰਾਸ਼ਟਰੀ ਕੈਰੀਅਰ ਏਤਿਹਾਦ ਏਅਰਵੇਜ਼ ਨੇ ਇੱਕ ਸਵਾਲ ਦੇ ਜਵਾਬ ਵਿੱਚ ਟਵੀਟ ਕੀਤਾ, "ਯੂਏਈ ਅਧਿਕਾਰੀਆਂ ਨੇ ਪਿਛਲੇ 14 ਦਿਨਾਂ ਵਿੱਚ ਭਾਰਤ ਤੋਂ ਆਉਣ ਵਾਲੇ ਜਾਂ ਭਾਰਤ ਵਿੱਚ ਰਹਿਣ ਵਾਲੇ ਯਾਤਰੀਆਂ ਲਈ ਵੀਜ਼ਾ-ਆਨ-ਅਰਾਇਵਲ ਸਹੂਲਤ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ।" ਅਸੀਂ ਆਪਣੀ ਵੈੱਬਸਾਈਟ ਨੂੰ ਅਪਡੇਟ ਕਰਨ ਲਈ ਕੰਮ ਕਰ ਰਹੇ ਹਾਂ, ਕਿਰਪਾ ਕਰਕੇ ਨਵੇਂ ਨਿਯਮਾਂ ਲਈ ਇਸ ਲਿੰਕ https://bit.ly/TravelGuideEN ਦੀ ਜਾਂਚ ਕਰੋ।

ਗੌਰਤਲਬ ਹੈ ਕਿ ਇਹ ਨਿਯਮ ਦੂਜੇ ਦੇਸ਼ ਜਿਵੇ ਕਿ ਸ੍ਰੀਲੰਕਾ, ਬੰਗਲਾਦੇਸ਼, ਪਾਕਿਸਤਾਨ, ਨੇਪਾਲ, ਅਫਗਾਨਿਸਤਾਨ, ਨਾਈਜੀਰੀਆ, ਦੱਖਣੀ ਅਫਰੀਕਾ, ਯੂਗਾਂਡਾ ਤੇ ਨਾਮੀਬੀਆ ਤੋਂ ਆਉਣ ਵਾਲੇ ਯਾਤਰੀਆਂ ਲਈ ਵੀ ਇਹੀ ਨਿਯਮ ਲਾਗੂ ਕੀਤਾ ਗਿਆ ਹੈ। ਇਸ ਦੇ ਨਾਲ ਹੀ, ਯੂਏਈ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਇੱਕ ਕੋਵਿਡ-19 ਨੈਗੇਟਿਵ ਆਰਟੀ-ਪੀਸੀਆਰ ਰਿਪੋਰਟ ਦਿਖਾਉਣੀ ਪਵੇਗੀ ਤੇ ਜਹਾਜ਼ ਵਿੱਚ ਚੜ੍ਹਨ ਤੋਂ ਪਹਿਲਾਂ ਛੇ ਘੰਟੇ ਪੁਰਾਣੀ ਹੋਣੀ ਚਾਹੀਦੀ ਹੈ। ਦੱਸ ਦੇਈਏ ਕਿ ਭਾਰਤ ਨੇ ਪਿਛਲੇ 24 ਘੰਟਿਆਂ ਵਿੱਚ 25,467 ਨਵੇਂ ਕੋਵਿਡ ਮਾਮਲੇ ਦਰਜ ਕੀਤੇ ਹਨ, ਜਿਸ ਤੋਂ ਬਾਅਦ ਕੇਸਾਂ ਦੀ ਕੁੱਲ ਗਿਣਤੀ 3.24 ਕਰੋੜ ਤੱਕ ਪਹੁੰਚ ਗਈ ਹੈ।

ਇੱਥੇ ਪੜ੍ਹੋ ਹੋਰ ਖ਼ਬਰਾਂ: ਮਨਜਿੰਦਰ ਸਿਰਸਾ ਨੇ ਅਫਗਾਨਿਸਤਾਨ 'ਚ ਫਸੇ ਲੋਕਾਂ ਦੀ ਮਦਦ ਲਈ PM ਮੋਦੀ ਤੋਂ ਕੀਤੀ ਮੰ

-PTCNews

Related Post